ਮੁੰਬਈ- ਨਾਂਦੇੜ ਪੁਲਸ ਨੇ ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀਆਂ 'ਚੋਂ ਇੱਕ ਹਰਵਿੰਦਰ ਸਿੰਘ ਰਿੰਦਾ ਦੇ ਪਿਓ ਚਰਨਜੀਤ ਸਿੰਘ ਸੰਧੂ ਅਤੇ ਉਸਦੇ ਭਰਾ ਸਰਬਜੋਤ ਸਿੰਘ ਸੰਧੂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਨਾਂਦੇੜ ਜ਼ਿਲ੍ਹੇ ਦੇ ਵਜ਼ੀਰਾਬਾਦ ਥਾਣੇ ਵਿਚ ਅਪ੍ਰੈਲ 2023 ਵਿਚ ਦਰਜ ਹੋਏ ਫਿਰੌਤੀ ਦੇ ਇਕ ਪੁਰਾਣੇ ਮਾਮਲੇ ਦੇ ਸਬੰਧ ਵਿਚ ਕੀਤੀ ਗਈ ਹੈ। ਇਨ੍ਹਾਂ 'ਤੇ ਧਾਰਾ 384, 385, 387 ਤਹਿਤ ਮਾਮਲਾ ਦਰਜ ਸੀ। ਮਾਮਲੇ 'ਚ ਪਹਿਲਾਂ ਤੋਂ ਗ੍ਰਿਫ਼ਤਾਰ ਦੋਸ਼ੀਆਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਹੁਣ ਰਿੰਦਾ ਦੇ ਪਿਓ ਅਤੇ ਭਰਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਰਿੰਦਾ ਦੇ ਨਾਂ 'ਤੇ ਇਕੱਠੀ ਕੀਤੀ ਗਈ ਫਿਰੌਤੀ ਉਸ ਦੇ ਪਿਓ ਅਤੇ ਭਰਾ ਨੂੰ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੁਲਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਬੁੱਧਵਾਰ ਨੂੰ ਸਖਤ ਸੁਰੱਖਿਆ ਹੇਠ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਇਨ੍ਹਾਂ ਦਾ 4 ਦਸੰਬਰ ਤੱਕ ਪੁਲਸ ਰਿਮਾਂਡ ਦੇ ਦਿੱਤਾ ਹੈ।
ਇਹ ਵੀ ਪੜ੍ਹੋ- ਆਮ ਆਦਮੀ ਨੂੰ ਕੇਂਦਰ ਸਰਕਾਰ ਵੱਲੋਂ ਵੱਡੀ ਰਾਹਤ, ਅਗਲੇ 5 ਸਾਲਾਂ ਤਕ ਮਿਲਦਾ ਰਹੇਗਾ ਮੁਫਤ ਅਨਾਜ
ਕੌਣ ਹੈ ਹਰਵਿੰਦਰ ਸਿੰਘ 'ਰਿੰਦਾ'?
ਮਹਾਰਾਸ਼ਟਰ ਦੇ ਨਾਂਦੇੜ ਇਲਾਕੇ ਦਾ ਰਹਿਣ ਵਾਲਾ ਹਰਵਿੰਦਰ ਸਿੰਘ ਰਿੰਦਾ ਪਾਕਿਸਤਾਨ ਦੇ ਇਸਲਾਮਾਬਾਦ ਵਿੱਚ ਖੁਫੀਆ ਏਜੰਸੀ ਆਈ.ਐੱਸ.ਆਈ. ਨਾਲ ਮਿਲ ਕੇ ਪੰਜਾਬ ਸਮੇਤ ਦੇਸ਼ ਵਿੱਚ ਖਾਲਿਸਤਾਨੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਅਤੇ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਦਾ ਗਿਰੋਹ ਨਾਂਦੇੜ ਵਿੱਚ ਸਰਗਰਮ ਹੈ ਇੱਥੇ ਉਸਦਾ ਗਿਰੋਹ ਸ਼ਹਿਰ 'ਚ ਫਿਰੌਤੀ ਅਤੇ ਧਮਕੀਆਂ ਦੇ ਕੇ ਪੈਸੇ ਵਸੂਲਣ ਦਾ ਕੰਮ ਕਰਦਾ ਹੈ।
ਹਾਲ ਹੀ 'ਚ ਪੰਜਾਬ 'ਚ ਕਈ ਵੱਡੀਆਂ ਵਾਰਦਾਤਾਂ 'ਚ ਉਸਦਾ ਨਾਂ ਸਾਹਮਣੇ ਆਇਆ ਹੈ। ਪੰਜਾਬ ਪੁਲਸ ਨੂੰ ਕਤਲ, ਸੁਪਾਰੀ ਲੈ ਕੇ ਕਤਲ ਕਰਨ, ਫਿਰੌਤੀ ਅਤੇ ਸਨੈਚਿੰਗ ਵਰਗੇ ਕਈ ਮਾਮਲਿਆਂ 'ਚ ਉਸਦੀ ਭਾਲ ਹੈ। ਰਿੰਦਾ ਗਿਰੋਹ ਦੇ ਕੁਝ ਮੁਲਜ਼ਮ ਜੇਲ੍ਹ ਵਿੱਚ ਹਨ ਅਤੇ ਕੁਝ ਫ਼ਰਾਰ ਹਨ।
ਇਹ ਵੀ ਪੜ੍ਹੋ- ਗੋਭੀ ਚੋਰੀ ਕਰਨ ਦੇ ਦੋਸ਼ 'ਚ ਬਜ਼ੁਰਗ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ
ਹਰਵਿੰਦਰ ਸਿੰਘ 'ਰਿੰਦਾ' ਦਾ ਪਰਿਵਾਰ ਮੂਲ ਰੂਪ ਵਿੱਚ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸ ਦਾ ਪਿਓ ਚਰਨਜੀਤ ਸਿੰਘ ਸੰਧੂ ਪੇਸ਼ੇ ਵਜੋਂ ਟਰੱਕ ਡਰਾਈਵਰ ਹੈ ਅਤੇ 1976 ਵਿੱਚ ਉਹ ਨਾਂਦੇੜ ਆ ਕੇ ਵੱਸ ਗਏ ਸਨ। ਪਰਿਵਾਰ ਨਾਂਦੇੜ ਦੇ ਗੁਰਦੁਆਰਾ ਸਾਹਿਬ ਨੇੜੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਹਰਵਿੰਦਰ ਸਿੰਘ 'ਰਿੰਦਾ' ਨੇ ਆਪਣੀ ਸਿੱਖਿਆ ਯੂਨੀਵਰਸਲ ਇੰਗਲਿਸ਼ ਸਕੂਲ, ਨਾਂਦੇੜ ਤੋਂ ਪੂਰੀ ਕੀਤੀ ਸੀ। ਨਾਂਦੇੜ ਪੁਲਸ ਦੀ ਕਾਰਵਾਈ ਤੋਂ ਡਰਦਿਆਂ ਰਿੰਦਾ ਮੁੜ ਪੰਜਾਬ ਭੱਜ ਗਿਆ ਸੀ।
ਪੁਲਸ ਰਿਕਾਰਡ ਅਨੁਸਾਰ ਰਿੰਦਾ ਨੇ 18 ਸਾਲ ਦੀ ਉਮਰ ਵਿੱਚ ਤਰਨਤਾਰਨ ਵਿੱਚ ਆਪਣੇ ਇੱਕ ਰਿਸ਼ਤੇਦਾਰ ਦਾ ਪਰਿਵਾਰਕ ਝਗੜੇ ਕਾਰਨ ਕਤਲ ਕਰ ਦਿੱਤਾ ਸੀ। ਇਹ ਘਟਨਾ 2008 ਦੀ ਹੈ ਅਤੇ ਉਸ ਤੋਂ ਬਾਅਦ ਵਿੱਚ ਰਿੰਦਾ ਗ੍ਰਿਫਤਾਰ ਕਰ ਲਿਆ ਗਿਆ। ਰਿੰਦਾ ਅਤੇ ਉਸ ਦਾ ਚਚੇਰਾ ਭਰਾ 2015 ਤੱਕ ਜੇਲ੍ਹ ਵਿੱਚ ਸਨ। ਮਹਾਰਾਸ਼ਟਰ ਦੇ ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਜੇਲ੍ਹ ਵਿੱਚ ਰਿੰਦਾ ਨੇ ਸਟਾਫ਼ ਨੂੰ ਕੁੱਟਿਆ ਸੀ। ਰਿੰਦਾ 'ਤੇ ਨਾਂਦੇੜ 'ਚ 14 ਅਤੇ ਪੰਜਾਬ 'ਚ 23 ਮਾਮਲੇ ਦਰਜ ਹਨ।
ਡੀਪਫੇਕ ਦਾ ਘਿਨੌਣਾ ਰੂਪ: ਬਲੈਕਮੇਲਰ ਨੇ ਅਸ਼ਲੀਲ ਵੀਡੀਓ ਬਣਾ ਬਜ਼ੁਰਗ ਤੋਂ ਕੀਤੀ 74,000 ਰੁਪਏ ਦੀ ਵਸੂਲੀ
NEXT STORY