ਅੰਮ੍ਰਿਤਸਰ (ਰਮਨ, ਗੁਰਿੰਦਰ ਸਾਗਰ) - ਅੰਮ੍ਰਿਤਸਰ ਦੀ ਜੀ. ਟੀ. ਰੋਡ ਸਥਿਤ ਖਾਲਸਾ ਕਾਲਜ ਦੀ ਕੰਧ ਡਿੱਗਣ ਨਾਲ ਜਿੱਥੇ ਇਕ ਵਿਅਕਤੀ ਹਰਦੀਪ ਸਿੰਘ ਜ਼ਖ਼ਮੀ ਹੋ ਗਿਆ, ਉਥੇ ਹੀ ਕਈ ਵਾਹਨ ਵੀ ਹਾਦਸਾਗ੍ਰਸਤ ਹੋਏ ਹਨ। ਉਕਤ ਕੰਧ ਨੂੰ ਲੈ ਕੇ ਜ਼ਖ਼ਮੀ ਹਰਦੀਪ ਨੇ ਦੱਸਿਆ ਕਿ ਉਨ੍ਹਾਂ ਨੇ ਦੋ ਦਿਨ ਪਹਿਲਾਂ ਕਾਲਜ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਸੀ ਕਿ ਕੰਧ ਕਿਸੇ ਸਮੇਂ ਡਿੱਗ ਸਕਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਵਿਚ ਪਏ ਮੀਂਹ ਨਾਲ ਕੰਧ ਡਿੱਗਣ ਦੀ ਕੰਗਾਰ ’ਤੇ ਸੀ ਪਰ ਸਹੀ ਸਮੇਂ ’ਤੇ ਉਸ ਨੂੰ ਠੀਕ ਨਹੀਂ ਕਰਵਾਇਆ ਗਿਆ, ਜਿਸ ਨਾਲ ਉਨ੍ਹਾਂ ਦੀ ਪਿੱਠ ’ਤੇ ਗੰਭੀਰ ਸੱਟਾਂ ਆਈਆਂ ਹਨ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਬਟਾਲਾ ਤੋਂ ਲੜ ਸਕਦੇ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ!
ਉਨ੍ਹਾਂ ਕਿਹਾ ਕਿ ਜਦੋਂ ਉਹ ਦੁਪਹਿਰ ਨੂੰ ਧੁੱਪ ਵਿਚ ਖੜ੍ਹੇ ਸਨ ਤਾਂ ਇਹ ਕੰਧ ਅਚਾਨਕ ਡਿੱਗ ਪਈ, ਜਿਸ ਨਾਲ ਇਕ ਕਾਰ ਅਤੇ ਚਾਰ ਦੇ ਕਰੀਬ ਦੋਪਹੀਆ ਵਾਹਨ ਨੁਕਸਾਨੇ ਗਏ। ਮੌਕੇ ’ਤੇ ਪੁੱਜੇ ਸਬ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਮੀਂਹ ਪਿਆ, ਜਿਸ ਕਾਰਨ ਇਹ ਕੰਧ ਡਿੱਗ ਗਈ, ਜਿਸ ਨਾਲ ਇਕ ਵਿਅਕਤੀ ਜ਼ਖ਼ਮੀ ਹੋਇਆ ਹੈ ਅਤੇ ਕੁਝ ਵਾਹਨ ਹਾਦਸਾਗ੍ਰਸਤ ਹੋਏ ਹਨ। ਉਨ੍ਹਾਂ ਕਿਹਾ ਕਿ ਕਾਲਜ ਪ੍ਰਿੰਸੀਪਲ ਨਾਲ ਗੱਲ ਹੋਈ ਸੀ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ, ਜਿਸ ਨਾਲ ਪਿਛਲੇ ਦਿਨੀਂ ਹੀ ਉਥੇ ਨਿਰੀਖਣ ਕੀਤਾ ਗਿਆ ਅਤੇ ਉਸ ਦਾ ਐਸਟੀਮੇਟ ਤਿਆਰ ਕੀਤਾ ਗਿਆ ਪਰ ਕੰਧ ਅੱਜ ਡਿੱਗ ਗਈ।
ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ਦੀ ਮਜੀਠੀਆ ਨੂੰ ਚੁਣੌਤੀ, ਕਿਹਾ-ਮਜੀਠਾ ਛੱਡ ਸਿਰਫ਼ ਅੰਮ੍ਰਿਤਸਰ ਪੂਰਬੀ ਤੋਂ ਲੜਨ ਚੋਣ (ਵੀਡੀਓ)
ਠੱਗਿਆ ਹੋਇਆ ਮਹਿਸੂਸ ਕਰ ਰਿਹਾ ਪੰਜਾਬ ਦਾ ਕਿਸਾਨ, MSP ਕਾਨੂੰਨ ਨੂੰ ਲੈ ਕੇ ਬਜਟ ’ਚ ਕੋਈ ਜ਼ਿਕਰ ਨਹੀਂ
NEXT STORY