ਖੰਨਾ (ਚਾਹਲ)- ਸਥਾਨਕ ਕਸਬੇ ਦੇ ਪ੍ਰਵਾਸੀ ਭਾਰਤੀ ਅਤੇ ਸੇਵਾਮੁਕਤ ਐੱਫ.ਸੀ.ਆਈ. ਇੰਸਪੈਕਟਰ ਸੁਖਦੇਵ ਸਿੰਘ ਸਿੱਧੂ ਨੇ ਆਪਣੀ ਮਾਤ ਭੂਮੀ ਨੂੰ ਯਾਦ ਰੱਖਦਿਆਂ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲਡ਼ਕਿਆਂ) ਦੀਆਂ ਇਮਾਰਤਾਂ ਲਈ ਇਕ ਲੱਖ ਦੀ ਨਕਦ ਰਾਸ਼ੀ ਸਕੂਲ ਦੇ ਪ੍ਰਿੰਸੀਪਲ ਜਸਵੀਰ ਸਿੰਘ ਦੇ ਹਵਾਲੇ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨੇ ਪ੍ਰਵਾਸੀ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਵਿਦੇਸ਼ਾਂ ’ਚ ਬੈਠੇ ਪਿੰਡ ਦੇ ਹੋਰ ਪਰਿਵਾਰਾਂ ਨੂੰ ਵਿੱਦਿਆ ਰੂਪੀ ਮੰਦਿਰ ਲਈ ਆਪਣਾ ਬਣਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਪੰਚ ਜਰਨੈਲ ਸਿੰਘ, ਪੰਚ ਸਤੀਸ਼ ਕੁਮਾਰ, ਪਰਮਿੰਦਰ ਸਿੰਘ ਸਿੱਧੂ, ਹਰਵਿੰਦਰ ਸਿੰਘ ਸਿੱਧੂ, ਸਾਬਕਾ ਪੰਚ ਸੁਖਦੇਵ ਸਿੰਘ, ਮਾ. ਪੂਰਨ ਸਿੰਘ, ਸੁਖਵਿੰਦਰ ਸਿੰਘ ਪੰਨੂੰ, ਨਾਹਰ ਸਿੰਘ, ਚੇਤਨ ਗੋਇਲ ਆਦਿ ਤੋਂ ਇਲਾਵਾ ਸਕੂਲ ਦੇ ਹੋਰ ਅਧਿਆਪਕ ਮੌਜੂਦ ਸਨ।
ਥਾਣੇਦਾਰ ਦਵਿੰਦਰ ਸਿੰਘ ਬਣੇ ਇੰਸਪੈਕਟਰ
NEXT STORY