ਖੰਨਾ (ਸੁਖਵਿੰਦਰ ਕੌਰ)-ਅੱਜ ਸਥਾਨਕ ਚਾਂਦਲਾ ਮਾਰਕੀਟ ਸਥਿਤ ਸ਼੍ਰੀ ਰਾਮ ਚੰਦਰ ਮੰਦਰ ਵਿਚ ਸ਼ਿਵ ਸੈਨਾ (ਆਜ਼ਾਦ) ਦੀ ਇਕ ਅਹਿਮ ਮੀਟਿੰਗ ਪਾਰਟੀ ਦੇ ਸੂਬਾ ਇੰਚਾਰਜ ਗਗਨਦੀਪ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਪਾਰਟੀ ਦੇ ਕੌਮੀ ਪ੍ਰਧਾਨ ਅਸ਼ੋਕ ਮਹਿਤਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਪਾਰਟੀ ਵਲੋਂ ਸਰਕਲ ਖੰਨਾ ਲਈ ਰਵੀ ਕੁਮਾਰ ਨੂੰ ਪ੍ਰਧਾਨ ਅਤੇ ਨਵੀਨ ਕੁਮਾਰ ਨੂੰ ਮੀਤ ਪ੍ਰਧਾਨ ਨਿਯੁਕਤ ਕਰਦਿਆਂ ਅਤੇ ਹੋਰ ਵੀ ਸ਼ਾਮਲ ਵਰਕਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਕੌਮੀ ਸਕੱਤਰ ਸੰਜੇ ਸ਼ਰਮਾ, ਸੂਬਾ ਸਕੱਤਰ ਵਿਜੇ ਮਦਾਨ, ਬਲਾਕ ਖੰਨਾ ਦੇ ਪ੍ਰਧਾਨ ਭੋਲਾ ਰਾਜਪੂਤ, ਰੋਹਿਤ ਕੁਮਾਰ, ਰਾਹੁਲ ਮਹਿਤਾ ਸਲਾਹਕਾਰ ਆਦਿ ਹਾਜ਼ਰ ਸਨ।
ਰਾਜੀਵ ਬੱਬਰ ਸ਼ਿਵ ਸੈਨਾ ਪੰਜਾਬ ਦੇ ਸੂੁਬਾ ਮੀਤ ਪ੍ਰਧਾਨ ਨਿਯੁਕਤ
NEXT STORY