ਖੰਨਾ (ਬਿਪਨ) : ਖੰਨਾ ਸ਼ਹਿਰ 'ਚ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪੈ ਰਹੀਆਂ ਵੋਟਾਂ ਦੌਰਾਨ ਕਾਂਗਰਸ 'ਚ ਬਗਾਵਤ ਸਾਹਮਣੇ ਆਈ ਹੈ। ਖੰਨਾ 'ਚ ਕਾਂਗਰਸ ਦੇ ਕਈ ਕੌਂਸਲਰ ਪਾਰਟੀ ਦੇ ਵਿਰੋਧ 'ਚ ਖੜ੍ਹੇ ਹੋ ਗਏ ਹਨ। ਇਹ ਕੌਂਸਲਰ ਬੂਥਾਂ ਤੋਂ ਗਾਇਬ ਹਨ ਅਤੇ ਨਾ ਹੀ ਇਨ੍ਹਾਂ ਨੇ ਆਪਣੇ ਇਲਾਕੇ 'ਚ ਬਸਤੇ ਫੜ੍ਹੇ ਅਤੇ ਨਾ ਹੀ ਬੂਥ ਲਗਾਏ। ਇਨ੍ਹਾਂ ਕੌਂਸਲਰਾਂ ਨੇ ਕਾਂਗਰਸ ਤੋਂ ਕਿਨਾਰਾ ਕਰ ਲਿਆ ਹੈ।
ਇਸ ਬਾਰੇ ਬੋਲਦਿਆਂ ਕੌਂਸਲਰ ਅਤੇ ਸਾਬਕਾ ਵਾਈਸ ਪ੍ਰਧਾਨ ਵਿਜੇ ਸ਼ਰਮਾ ਦਾ ਕਹਿਣਾ ਹੈ ਕਿ ਜੇਕਰ ਪੰਜਾਬ 'ਚ ਕਾਂਗਰਸ ਹਾਰਦੀ ਹੈ ਤਾਂ ਇਸ ਦੇ ਲਈ ਸਿੱਧੇ ਤੌਰ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਵਿਧਾਇਕ ਜਾਂ ਬਲਾਕ ਸਮੰਤੀ ਮੈਂਬਰ ਨੇ ਚੋਣਾਂ ਸਬੰਧੀ ਮੀਟਿੰਗਾਂ ਜਾਂ ਹੋਰ ਕਿਸੇ ਕੰਮ 'ਚ ਨਹੀਂ ਬੁਲਾਇਆ ਅਤੇ ਉਨ੍ਹਾਂ ਨੂੰ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ।
ਲੋਕ ਸਭਾ ਚੋਣਾਂ : ਫਿਰੋਜ਼ਪੁਰ 'ਚ 6 ਵਜੇ ਤੱਕ ਹੋਈ 63.11 ਫੀਸਦੀ ਪੋਲਿੰਗ
NEXT STORY