ਖੰਨਾ (ਵਿਪਨ) : ਖੰਨਾ ਪੁਲਸ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਮੈਂਬਰਾਂ ਨੂੰ 2 ਦੇਸੀ ਬੋਰ ਪਿਸਤੌਲ, 6 ਜ਼ਿੰਦਾ ਕਾਰਤੂਸ, 2 ਕਿਰਚਾਂ ਅਤੇ ਇਕ ਕਾਰ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ : ਸੱਤ ਫੇਰੇ ਲੈਣ ਵਾਲੇ ਪਤੀ ਦੀ ਕਰਤੂਤ, ਕੁੱਟਮਾਰ ਕੇ ਘਰੋਂ ਕੱਢੀ ਪਤਨੀ 'ਤੇ ਕੀਤਾ ਚਾਕੂਆਂ ਨਾਲ ਹਮਲਾ
ਇਨ੍ਹਾਂ ਲੁਟੇਰਿਆਂ ਵੱਲੋਂ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਪੰਜਾਬ ਦਾ ਰੁਖ ਕੀਤਾ ਗਿਆ ਪਰ ਵਾਰਦਾਤ ਤੋਂ ਪਹਿਲਾਂ ਹੀ ਇਹ ਅਨਸਰ ਪੁਲਸ ਹੱਥੇ ਚੜ੍ਹ ਗਏ। ਅਸਲ 'ਚ ਖੰਨਾ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਾਰ ਸਵਾਰ 6 ਲੁਟੇਰੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ 'ਚ ਪੰਜਾਬ 'ਚ ਦਾਖ਼ਲ ਹੋ ਰਹੇ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਗੋਲੀਆਂ ਦੀ ਵਾਛੜ ਕਰਦਿਆਂ ਲੁਟੇਰਿਆਂ ਨੇ ਕੀਤਾ ਵੱਡਾ ਕਾਂਡ
ਪੁਲਸ ਨੇ ਇਨ੍ਹਾਂ 'ਚੋਂ 3 ਅਨਸਰਾਂ ਸੋਨੂੰ ਮਨੀ ਤੇ ਵਿਨੋਦ ਕੁਮਾਰ ਨੂੰ ਕਾਬੂ ਕੀਤਾ ਹੈ, ਜਦੋਂ ਕਿ ਬਾਕੀ ਚਾਰ ਦੋਸ਼ੀ ਫ਼ਰਾਰ ਦੱਸੇ ਜਾ ਰਹੇ ਹਨ। ਇਨ੍ਹਾਂ 'ਤੇ ਹਰਿਆਣਾ 'ਚ ਵੀ ਕਈ ਮਾਮਲੇ ਦਰਜ ਦੱਸੇ ਜਾ ਰਹੇ ਹਨ। ਦੱਸ ਦੇਈਏ ਕਿ ਇਹ ਲੁਟੇਰੇ ਕੈਥਲ ਦੀ ਗਨਪਤੀ ਪਲੀਮਬਰਸ ਫਰਮ ਦੀ ਕੈਸ਼ ਵੈਨ ਦਾ ਲੁੱਟ ਦੇ ਇਰਾਦੇ ਨਾਲ ਪਿੱਛਾ ਕਰ ਰਹੇ ਸਨ, ਜਿਨ੍ਹਾਂ ਨੂੰ ਸਮਾਂ ਰਹਿੰਦੇ ਪੁਲਸ ਵੱਲੋਂ ਕਾਬੂ ਕਰ ਲਿਆ ਜਾਂਦਾ ਹੈ।
ਇਹ ਵੀ ਪੜ੍ਹੋ : 'ਰੰਧਾਵਾ' ਨੇ ਬੀਬੀ ਬਾਦਲ ਤੋਂ ਮੰਗੇ 5 ਸਵਾਲਾਂ ਦੇ ਜਵਾਬ, ਦਿੱਤੀ 'ਖੁੱਲ੍ਹੀ ਬਹਿਸ' ਦੀ ਚੁਣੌਤੀ
ਭਵਾਨੀਗੜ੍ਹ 'ਚ ਵੱਡੀ ਵਾਰਦਾਤ: ਪੈਟਰੋਲ ਪੰਪ ਦੇ ਚੌਕੀਦਾਰ ਦਾ ਬੇਰਹਿਮੀ ਨਾਲ ਕਤਲ
NEXT STORY