ਖੰਨਾ (ਗਰਗ, ਵਿਪਨ) : ਖੰਨਾ ਪੁਲਸ ਵੱਲੋਂ ਭਾਰੀ ਮਾਤਰਾ 'ਚ ਨਾਜਾਇਜ਼ ਅਸਲਾ ਫੜ੍ਹਿਆ ਗਿਆ ਹੈ। ਇਸ ਬਾਰੇ ਐੱਸ. ਐੱਸ. ਪੀ. ਖੰਨਾ ਗੁਰਸ਼ਨਦੀਪ ਸਿੰਘ ਗਰੇਵਾਲ ਨੇ ਸ਼ਨੀਵਾਰ ਨੂੰ ਇਕ ਪ੍ਰੈੱਸ ਕਾਨਫੰਰਸ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਖੰਨਾ ਦੀ ਟੀਮ ਵੱਲੋਂ ਭਾਰੀ ਮਾਤਰਾ ਵਿੱਚ ਨਾਜਾਇਜ਼ ਅਸਲਾ ਫੜ੍ਹਿਆ ਗਿਆ ਹੈ। ਇਸ ਵਿੱਚ 11 ਪਿਸਤੌਲਾਂ ਅਤੇ 25 ਮੈਗਜ਼ੀਨ ਸ਼ਾਮਲ ਹਨ।
ਇਹ ਵੀ ਪੜ੍ਹੋ : 'ਬਲਬੀਰ ਰਾਜੇਵਾਲ' ਨੇ ਕੋਵਿਡ ਨੂੰ ਲੈ ਕੇ ਕਹੀਆਂ ਵੱਡੀਆਂ ਗੱਲਾਂ, ਸਰਕਾਰ ਨੂੰ ਦਿੱਤੀ ਚਿਤਾਵਨੀ
ਉਨ੍ਹਾਂ ਅੱਗੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਸੀ. ਆਈ. ਏ. ਦੀ ਟੀਮ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਅਦਿੱਤਿਆ ਕਪੂਰ ਵਾਸੀ ਪਿੰਡ ਕਟਾਰਾ, ਜ਼ਿਲ੍ਹਾ ਅੰਮ੍ਰਿਤਸਰ ਜੇਲ੍ਹ ਵਿੱਚ ਬੰਦ ਹੈ ਅਤੇ ਫੋਨ ਰਾਹੀ ਹਰਪ੍ਰੀਤ ਸਿੰਘ ਵਾਸੀ ਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਨਾਲ ਸੰਪਰਕ ਵਿੱਚ ਸੀ। ਇਹ ਵਿਅਕਤੀ ਹਰਪ੍ਰੀਤ ਪਾਸੋਂ ਬਾਹਰਲੇ ਸੂਬਿਆਂ ਤੋਂ ਨਾਜਾਇਜ਼ ਅਸਲਾ ਮੰਗਵਾ ਕੇ ਉਸ ਨੂੰ ਅੱਗੇ ਵੱਖ-ਵੱਖ ਵਿਅਕਤੀਆਂ ਨੂੰ ਸਪਲਾਈ ਕਰਵਾਉਣ ਦਾ ਕੰਮ ਕਰ ਰਿਹਾ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਕਰਫ਼ਿਊ' ਨੂੰ ਲੈ ਕੇ ਨਵੇਂ ਹੁਕਮ ਜਾਰੀ, ਇਸ ਤਾਰੀਖ਼ ਤੋਂ ਹੋਣਗੇ ਲਾਗੂ
ਇਸ ਇਤਲਾਹ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਸਮਰਾਲਾ ਚੌਂਕ ਨੇੜੇ ਚੈਕਿੰਗ ਦੌਰਾਨ ਹਰਪ੍ਰੀਤ ਸਿੰਘ ਵਾਸੀ ਹਰਸਹਾਏ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਪਾਸੋਂ ਇਹ ਹਥਿਆਰ ਬਰਾਮਦ ਕੀਤੇ। ਪੁਲਸ ਇਸ ਮਾਮਲੇ ਵਿੱਚ ਹੁਣ ਹੋਰ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਨਾਜਾਇਜ਼ ਅਸਲਾ ਸਪਲਾਈ ਦੇ ਇਸ ਕੰਮ ਵਿੱਚ ਹੋਰ ਕਿੰਨੇ ਵਿਅਕਤੀ ਸ਼ਾਮਲ ਹਨ ਅਤੇ ਗ੍ਰਿਫ਼ਤਾਰ ਕੀਤੇ ਵਿਅਕਤੀ ਦੇ ਤਾਰ ਹੋਰ ਕਿਥੇ ਤੱਕ ਜੁੜੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਸਿਹਤ ਮੰਤਰੀ ਸਿੱਧੂ ਵੱਲੋਂ ਪੰਜਾਬ ਦੀ ਪਹਿਲੀ ਮਾਡਰਨ 'ਗਊਸ਼ਾਲਾ' ਦਾ ਉਦਘਾਟਨ
NEXT STORY