ਬਿਪਨ (ਖੰਨਾ): ਖੰਨਾ ਟ੍ਰੈਫਿਕ ਪੁਲਸ ਨੇ ਇਕ ਵੱਖਰੇ ਤਰੀਕੇ ਦਾ ਟਰੈਕਟਰ ਥਾਣੇ 'ਚ ਬੰਦ ਕੀਤਾ ਹੈ। ਇਕ ਨੌਜਵਾਨ ਨੇ ਇਸ ਟਰੈਕਟਰ ਉੱਪਰ 52 ਸਪੀਕਰ ਲਗਾਏ ਹੋਏ ਸੀ। ਟਰੈਕਟਰ ਵਿਚ ਪ੍ਰੈੱਸ਼ਰ ਹਾਰਨ ਲਗਾਏ ਗਏ ਸਨ। ਉਕਤ ਨੌਜਵਾਨ ਇਸ ਟਰੈਕਟਰ 'ਤੇ ਸਵਾਰ ਹੋ ਕੇ ਸਕੂਲਾਂ ਕਾਲਜਾਂ ਬਾਹਰ ਹੁੱਲੜਬਾਜ਼ੀ ਕਰਦਾ ਸੀ। ਟਰੈਕਟਰ ਦੀ ਉਚਾਈ ਟਰੱਕ ਨਾਲੋਂ ਵੀ ਵੱਧ ਕੀਤੀ ਹੋਈ ਸੀ।
ਇਹ ਖ਼ਬਰ ਵੀ ਪੜ੍ਹੋ - CM ਮਾਨ ਦੇ ਗਲਫ਼ ਨਿਊਜ਼ 'ਚ ਚਰਚੇ, ਕੌਮਾਂਤਰੀ ਪੱਧਰ 'ਤੇ ਹੋ ਰਹੀ ਦਫ਼ਤਰਾਂ ਦਾ ਸਮਾਂ ਬਦਲਣ ਦੇ ਫ਼ੈਸਲੇ ਦੀ ਸ਼ਲਾਘਾ
ਇਸ ਨੌਜਵਾਨ ਨੂੰ ਡੇਢ ਤੋਂ ਦੋ ਲੱਖ ਦਾ ਜੁਰਮਾਨਾ ਹੋ ਸਕਦਾ ਹੈ। ਟ੍ਰੈਫਿਕ ਪੁਲਸ ਇੰਚਾਰਜ ਪਰਮਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਇਸ ਨੌਜਵਾਨ ਨੂੰ ਪਹਿਲਾਂ ਵੀ ਵਾਰਨਿੰਗ ਦਿੱਤੀ ਗਈ ਸੀ ਪ੍ਰੰਤੂ ਇਹ ਬਾਜ਼ ਨਹੀਂ ਆਇਆ। ਇਸ ਲਈ ਅੱਜ ਇਸ ਨੂੰ ਕਾਬੂ ਕੀਤਾ ਗਿਆ ਹੈ। ਇੱਕ ਵਾਰ ਨੌਜਵਾਨ ਨੇ ਟਰੈਕਟਰ ਭਜਾ ਕੇ ਬਚਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਪਿੱਛਾ ਕਰਕੇ ਫੜ ਲਿਆ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
CM ਮਾਨ ਦੇ ਗਲਫ਼ ਨਿਊਜ਼ 'ਚ ਚਰਚੇ, ਕੌਮਾਂਤਰੀ ਪੱਧਰ 'ਤੇ ਹੋ ਰਹੀ ਦਫ਼ਤਰਾਂ ਦਾ ਸਮਾਂ ਬਦਲਣ ਦੇ ਫ਼ੈਸਲੇ ਦੀ ਸ਼ਲਾਘਾ
NEXT STORY