ਖੰਨਾ (ਵਿਪਨ) - ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਥਰਮਲ ਪਲਾਂਟਾ ਨੂੰ ਬੰਦ ਕਰਣ ਦੀ ਹਿਮਾਇਤ ਅਤੇ ਸੀ.ਐੱਮ ਕੈਪਟਨ ਦੇ ਖੇਮੇ ’ਚ ਗੇਂਦ ਸੁੱਟਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਜਾਖੜ ਦੇ ਥਰਮਲ ਪਲਾਂਟਾਂ ਦੇ ਸਬੰਧੀ ਦਿੱਤੇ ਬਿਆਨ ’ਤੇ ਅਕਾਲੀ ਦਲ ਵਲੋਂ ਭਾਰੀ ਆਲੋਚਨਾ ਕੀਤੀ ਜਾ ਰਹੀ ਹੈ। ਪ੍ਰੇਮ ਸਿੰਘ ਚੰਦੂਮਾਜਰਾ ਨੇ ਤਾਂ ਇਸ ਨੂੰ 41 ਅਰਬ ਦਾ ਘਪਲਾ ਦੱਸ ਸੀ.ਬੀ.ਆਈ. ਵਲੋਂ ਇਸ ਦੀ ਜਾਂਚ ਕਰਨ ਦੀ ਮੰਗ ਤੱਕ ਕਰ ਦਿੱਤੀ। ਪੱਤਰਕਾਰ ਨਾਲ ਗੱਲਬਾਤ ਕਰਦੇ ਥਰਮਲ ਪਲਾਂਟ ਦੇ ਬਿਆਨ ਨੂੰ ਲਪੇਟੇ ’ਚ ਲੈਂਦੇ ਹੋਏ ਚੰਦੂਮਾਜਰਾ ਨੇ ਕਿਹਾ ਕਿ ਜਾਖੜ ਨੇ ਅਜਿਹਾ ਸਭ ਬੋਲ ਕੇ ਆਪਣੇ ਥੇਲਿਓ ਬਿੱਲੀ ਬਾਹਰ ਕੱਢ ਦਿੱਤੀ ਹੈ। ਇਸ ਨਾਲ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ 3 ਸਾਲਾ ਦੀ ਕਰਜ਼ੁਗਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕਾਂਗਰਸ ਸਰਕਾਰ ਨੂੰ ਪਿਛਲੇ 3 ਸਾਲਾ ਤੋਂ ਪਤਾ ਹੀ ਨਹੀਂ ਲੱਗਾ ਕਿ ਉਨ੍ਹਾਂ ਨੇ ਥਰਮਲ ਪਲਾਂਟ ਦਾ ਕੀ ਕਰਨਾ ਤੇ ਕੀ ਨਹੀਂ।
ਦੂਜੇ ਪਾਸੇ ਰਤਨ ਸਿੰਘ ਅਜਨਾਲਾ ਦੇ ਪੁੱਤਰ ਬੋਨੀ ਅਜਨਾਲਾ ਦੇ ਸ਼੍ਰੋਮਣੀ ਅਕਾਲੀ ਦਲ ’ਚ ਵਾਪਸ ਆਉਣ ’ਤੇ ਚੰਦੂਮਾਜਰਾ ਨੇ ਕਿਹਾ ਕਿ ਜੋ ਅਕਾਲੀ ਦਲ ਅਤੇ ਪੰਥ ਦੀ ਸੇਵਾ ਕਰਦੇ ਹਨ, ਉਹੀ ਅਕਾਲੀ ਦਲ ’ਚ ਰਹਿਣਗੇ। ਦੂਜੇ ਪਾਸੇ ਚੰਦੂਮਾਜਰਾ ਨੇ ਕਿਹਾ ਕਿ ਦਿੱਲੀ ’ਚ ਕੇਜਰੀਵਾਲ ਅਤੇ ਕੈਪਟਨ ਨੇ ਚੋਣ ਪ੍ਰਚਾਰ ਦੌਰਾਨ ਗੱਪਾਂ ਮਾਰਨ ਤੋਂ ਇਲਾਵਾ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ 20 ਲੀਟਰ ਪਾਣੀ ਫ੍ਰੀ ਦੇ ਕੇ ਵੱਡੀਆਂ-ਵੱਡੀਆਂ ਗੱਲਾਂ ਕਰ ਰਿਹਾ ਹੈ। ਪੰਜਾਬ ’ਚ 5 ਰੁਪਏ ਪ੍ਰਤੀ ਬਿਜਲੀ ਯੂਨਿਟ ਦੇਣ ਦਾ ਵਾਅਦਾ ਕਰਨ ਵਾਲੇ ਕੈਪਟਨ ਅੱਜ ਪੰਜਾਬੀਆ ਤੋਂ 12 ਰੁਪਏ ਯੂਨਿਟ ਦੇ ਹਿਸਾਬ ਨਾਲ ਪੈਸੇ ਵਸੂਲ ਕਰ ਰਹੇ ਹਨ।
ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼ : ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ 'ਤੇ ਹੋਈਆਂ 35 ਰਿਸਰਚ
NEXT STORY