ਖੰਨਾ (ਵਿਪਨ) : ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਮਾਰੀ ਨੇ ਪੂਰੀ ਦੁਨੀਆ 'ਚ ਤੜਥੱਲੀ ਮਚਾ ਰੱਖੀ ਹੈ। ਪੰਜਾਬ 'ਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ ਪਰ ਇਸ ਦੌਰਾਨ ਵੀ ਵੱਡੀ ਗਿਣਤੀ 'ਚ ਲੋਕ ਇਸ ਮਹਾਮਾਰੀ ਨੂੰ ਹਲਕੇ 'ਚ ਲੈ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਖੰਨਾ ਦੀ ਸਬਜ਼ੀ ਮੰਡੀ ਹੈ। ਸਬਜ਼ੀ ਮੰਡੀ 'ਚ ਸੋਮਵਾਰ ਨੂੰ ਲੋਕਾਂ ਦੀ ਲੱਗੀ ਭੀੜ ਨੂੰ ਦੇਖ ਕੇ ਇੰਝ ਲੱਗ ਰਿਹਾ ਸੀ ਕਿ ਜਿਵੇਂ ਕੋਰੋਨਾ ਵਰਗੀ ਕੋਈ ਬੀਮਾਰੀ ਲੋਕਾਂ ਨੂੰ ਯਾਦ ਹੀ ਨਾ ਹੋਵੇ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਮਾਂ-ਪੁੱਤ ਨੇ ਦਿੱਤੀ ਕੋਰੋਨਾ ਨੂੰ ਮਾਤ, ਹਸਪਤਾਲ ਤੋਂ ਮਿਲੀ ਛੁੱਟੀ

ਦੱਸਣਯੋਗ ਹੈ ਕਿ ਲੁਧਿਆਣਾ ਦੇ ਏ. ਸੀ. ਪੀ. ਅਨਿਲ ਕੋਹਲੀ ਨੂੰ ਵੀ ਲੁਧਿਆਣਾ ਦੀ ਸਬਜ਼ੀ ਮੰਡੀ 'ਚੋਂ ਹੀ ਕੋਰੋਨਾ ਦੀ ਲਾਗ ਲੱਗੀ ਸੀ ਪਰ ਇਸ ਦੇ ਬਾਵਜੂਦ ਵੀ ਲੋਕ ਆਪਣੀ ਜਾਨ ਦੀ ਪਰਵਾਹ ਨਹੀਂ ਕਰ ਰਹੇ।
ਇਹ ਵੀ ਪੜ੍ਹੋ : ਸਰਕਾਰੀ ਸਨਮਾਨਾਂ ਨਾਲ ਹੋਵੇਗੀ ਹਾਕੀ ਦਿੱਗਜ 'ਬਲਬੀਰ ਸੀਨੀਅਰ' ਦੀ ਅੰਤਿਮ ਵਿਦਾਈ

ਇਸ ਬਾਰੇ ਗੱਲਬਾਤ ਕਰਦਿਆਂ ਮਾਰਕਿਟ ਕਮੇਟੀ ਦੇ ਸਕੱਤਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮੰਡੀ ਲਈ ਐਂਟਰੀ ਪਾਸ ਜਾਰੀ ਕੀਤੇ ਹਨ ਅਤੇ ਭੀੜ ਘਟਾਉਣ ਲਈ ਮੰਡੀ ਨੂੰ 2 ਸ਼ਿਫਟਾਂ 'ਚ ਵੰਡਿਆ ਹੋਇਆ ਹੈ, ਜਿਸ ਦੇ ਮੁਤਾਬਕ ਪਹਿਲੀ ਸ਼ਿਫਟ ਸਵੇਰੇ 5 ਵਜੇ ਤੋਂ 7 ਵਜੇ ਤੱਕ, ਜਦੋਂ ਕਿ ਦੂਜੀ ਸ਼ਿਫਟ 7.30 ਤੋਂ 9.30 ਵਿਚਕਾਰ ਰੱਖੀ ਗਈ ਹੈ ਅਤੇ 10 ਵਜੇ ਤੱਕ ਮੰਡੀ ਨੂੰ ਬੰਦ ਕਰਨ ਦੇ ਹੁਕਮ ਹਨ। ਉਨ੍ਹਾਂ ਦੱਸਿਆ ਕਿ ਅੱਜ ਮਲੇਰਕੋਟਲਾ ਮੰਡੀ ਬੰਦ ਹੋਣ ਕਾਰਨ ਇਸ ਮੰਡੀ 'ਚ ਲੋਕਾਂ ਦੀ ਜ਼ਿਆਦਾ ਭੀੜ ਲੱਗੀ ਹੋਈ ਹੈ।
ਇਹ ਵੀ ਪੜ੍ਹੋ : ਹੁਣ ਰਾਸ਼ਨ ਪੈਕਟਾਂ 'ਤੇ ਨਹੀਂ ਲੱਗੇਗੀ 'ਕੈਪਟਨ' ਦੀ ਤਸਵੀਰ, ਪਿੱਛੇ ਹਟੀ ਕਾਂਗਰਸ ਸਰਕਾਰ

ਈਦ ਦੀਆਂ ਖੁਸ਼ੀਆਂ 'ਤੇ ਭਾਰੀ ਪਿਆ ਕੋਰੋਨਾ ਦਾ ਡਰ, ਸੁੰਨੀਆਂ ਦਿਸੀਆਂ ਮਸੀਤਾਂ
NEXT STORY