ਖੰਨਾ (ਵਿਪਨ): ਖੰਨਾ ਦੇ ਪਿੰਡ ਅਲੌੜ ਵਿਖੇ ਰੇਲਵੇ ਲਾਈਨ ਨੇੜੇ ਕਣਕ ਦੇ ਖੇਤਾਂ ਵਿਚੋਂ ਇਕ ਜਵਾਨ ਕੁੜੀ ਦੀ ਲਾਸ਼ ਨਗਨ ਹਾਲਤ ਵਿਚ ਬਰਾਮਦ ਹੋਈ। ਰੇਲਵੇ ਲਾਈਨ ਦੇ ਇਕ ਪਾਸੇ ਖੇਤਾਂ ਵਿਚ ਲਾਸ਼ ਪਈ ਸੀ ਅਤੇ ਦੂਜੇ ਪਾਸੇ ਕੁੜੀ ਦੇ ਕੱਪੜੇ ਅਤੇ ਚੱਪਲਾਂ ਸਨ। ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਫਿਲਹਾਲ ਪੁਲਸ ਮ੍ਰਿਤਕਾ ਦੀ ਪਛਾਣ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਕੇਸ ਨੂੰ ਟਰੇਸ ਕਰਨ 'ਚ ਆਸਾਨੀ ਹੋ ਸਕੇ।
ਇਹ ਖ਼ਬਰ ਵੀ ਪੜ੍ਹੋ - ਖ਼ੁਸ਼ਖ਼ਬਰੀ! ਪੰਜਾਬ ਦੀਆਂ ਔਰਤਾਂ ਨੂੰ ਜਲਦ ਮਿਲਣਗੇ ਹਜ਼ਾਰ-ਹਜ਼ਾਰ ਰੁਪਏ
ਪੁਲਸ ਵੱਲੋਂ ਮੌਕੇ 'ਤੇ ਵੇਖੇ ਗਏ ਹਾਲਾਤ ਅਨੁਸਾਰ, ਕੁੜੀ ਦਾ ਮੂੰਹ ਬੰਨ੍ਹਿਆ ਹੋਇਆ ਸੀ। ਉਸ ਨੂੰ ਰੇਲਵੇ ਲਾਈਨ ਦੇ ਨੇੜਿਓਂ ਘਸੀਟ ਕੇ ਖੇਤਾਂ ਵਿਚ ਲੈ ਜਾਇਆ ਗਿਆ। ਮੰਨਿਆ ਜਾ ਰਿਹਾ ਹੈ ਕਿ ਕਤਲ ਤੋਂ ਬਾਅਦ ਕੁੜੀ ਦੀ ਲਾਸ਼ ਨੂੰ ਘਸੀਟ ਕੇ ਖੇਤਾਂ ਵਿਚ ਲੁਕਾ ਦਿੱਤਾ ਗਿਆ ਸੀ। ਕਿਸਾਨ ਦਲਵੀਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਸਾਢੇ 7 ਵਜੇ ਦੇ ਕਰੀਬ ਖੇਤਾਂ ਵਿਚ ਆਇਆ ਸੀ। ਉੱਥੇ ਇਕ ਜਵਾਨ ਕੁੜੀ ਦੀ ਲਾਸ਼ ਪਈ ਦੇਖੀ। ਫਿਰ ਸਰਪੰਚ ਨੂੰ ਸੂਚਿਤ ਕੀਤਾ ਗਿਆ ਅਤੇ ਸਰਪੰਚ ਨੇ ਪੁਲਸ ਨੂੰ ਸੂਚਿਤ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Punjab: ਰੂਹ ਕੰਬਾਊ ਹਾਦਸੇ ਨੂੰ ਵੇਖ ਸਹਿਮੇ ਲੋਕ, ਚਲਦੇ ਤੇਲ ਨਾਲ ਭਰੇ ਟੈਂਕਰ ਨੂੰ ਲੱਗੀ ਭਿਆਨਕ ਅੱਗ
NEXT STORY