ਕਪੂਰਥਲਾ : ਕਪੂਰਥਲਾ ਜ਼ਿਲੇ ਦੇ ਪਿੰਡ ਖੱਸਣ ਦੀ ਗ੍ਰਾਮ ਪੰਚਾਇਤ ਨੂੰ ਆਪਣੀ ਵਧੀਆ ਕਾਰਗੁਜ਼ਾਰੀ ਲਈ ਜਮਸ਼ੇਦਪੁਰ 'ਚ ਪੰਚਾਇਤੀ ਰਾਜ ਦੇ ਕੇਂਦਰੀ ਮੰਤਰੀ ਵਲੋਂ 'ਰਾਸ਼ਟਰੀ ਗੌਰਵ ਗ੍ਰਾਮ ਸਭਾ ਪੁਰਸਕਾਰ' 2014-15 ਨਾਲ ਨਿਵਾਜਿਆ ਗਿਆ ਹੈ। ਇਸ ਦੇ ਨਾਲ ਹੀ ਪਿੰਡ ਨੂੰ ਪਾਣੀ ਦੀ ਸੰਭਾਲ ਲਈ ਵੀ ਸੂਬਾ ਪੱਧਰੀ ਐਵਾਰਡ ਦਿੱਤਾ ਗਿਆ ਹੈ।
ਖੱਸਣ ਪਿੰਡ ਸੂਬੇ ਦਾ ਪਹਿਲਾ ਅਤੇ ਇੱਕੋ-ਇੱਕ ਪਿੰਡ ਹੈ, ਜਿੱਥੇ ਪਾਣੀ ਦੀ ਇਕ-ਇਕ ਬੂੰਦ ਨੂੰ ਬਚਾਉਣ ਲਈ ਸਖਤ ਮਿਹਨਤ ਕੀਤੀ ਗਈ ਅਤੇ ਪਾਣੀ ਨੂੰ ਵੱਖ-ਵੱਖ ਸਰੋਤਾਂ ਤੋਂ ਇਕੱਠਾ ਕੀਤਾ ਗਿਆ। ਪਿੰਡ ਦੀ ਪੰਚਾਇਤ ਨੇ 3 ਏਕੜ 'ਚ ਕਰੀਬ 3 ਤਲਾਬ ਬਣਾਏ ਹੋਏ ਹਨ ਅਤੇ ਇਸ ਤੋਂ ਇਲਾਵਾ ਪਿੰਡ 'ਚ ਵਾਟਰ ਰਿਚਾਰਜ ਪਲਾਂਟ ਵੀ ਲਗਾਇਆ ਹੋਇਆ ਹੈ।
ਪਿੰਡ ਦੇ ਹਰ ਘਰ 'ਚ ਪਾਣੀ ਵਾਲਾ ਮੀਟਰ ਲੱਗਾ ਹੋਇਆ ਹੈ ਅਤੇ ਪਾਣੀ ਦੀ ਅਸਲ ਵਰਤੋਂ ਦੇ ਮੁਤਾਬਕ ਹੀ ਹਰ ਕੋਈ ਬਿੱਲ ਦਿੰਦਾ ਹੈ। ਪਿੰਡ ਦੀ ਪੰਚਾਇਤ ਨੇ 49 ਲੱਖ ਦੀ ਲਾਗਤ ਨਾਲ ਇਕ ਵੱਡਾ ਪਾਣੀ ਵਾਲਾ ਟੈਂਕ ਵੀ ਪਿੰਡ 'ਚ ਬਣਾ ਰੱਖਿਆ ਹੈ, ਜਿਸ 'ਚ ਪਾਣੀ ਨੂੰ ਸਟੋਰ ਕੀਤਾ ਜਾਂਦਾ ਹੈ।
2000 ਕਰੋੜ ਦੀ ਲਾਗਤ ਨਾਲ 200 ਪਿੰਡ ਬਣਨਗੇ 'ਸਮਾਰਟ ਵਿਲੇਜ'
NEXT STORY