ਨਾਭਾ- (ਰਾਹੁਲ ਖੁਰਾਨਾ) ਅੱਜ ਦੇ ਯੁੱਗ ਵਿਚ ਜਿੱਥੇ ਧੀਆਂ ਨੂੰ ਕੁੱਖ 'ਚ ਮਾਰਿਆ ਜਾਂਦਾ ਹੈ ਤੇ ਘਰ ਵਿਚ ਲੜਕੀ ਹੋਣ ਤੇ ਉਸ ਨੂੰ ਬੋਝ ਮੰਨਿਆ ਜਾਂਦਾ ਹੈ ਪਰ ਹੁਣ ਲੜਕੀਆਂ ਲੜਕਿਆਂ ਨਾਲੋ ਕਿਸੇ ਵੀ ਖੇਤਰ 'ਚ ਘੱਟ ਨਹੀ ਹਨ। ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਵਿਰਾਸਤੀ ਸ਼ਹਿਰ ਨਾਭਾ ਬਲਾਕ ਦੇ ਪਿੰਡ ਮੈਹਸ ਵਿਖੇ, ਜਿੱਥੇ 23 ਸਾਲਾ ਹਰਜਿੰਦਰ ਕੌਰ ਨੇ ਪਿੰਡ ਦਾ ਹੀ ਨਹੀ ਸਗੋ ਪੂਰੇ ਭਾਰਤ ਦਾ ਨਾਮ ਰੋਸ਼ਨ ਕਰਕੇ ਅਪਣੇ ਮਾਤਾ-ਪਿਤਾ ਦਾ ਨਾਮ ਫਕਰ ਨਾਲ ਉੱਚਾ ਕੀਤਾ ਹੈ। ਹਰਜਿੰਦਰ ਕੌਰ ਨੇ ਉੜੀਸਾ ਦੇ ਭੁਵਨੇਸ਼ਵਰ 'ਚ ਖੇਲੋ ਇੰਡੀਆ ਵੇਟ ਲਿਫਟਿੰਗ ਵਿਚ 191 ਕਿਲੋ ਭਾਰ ਚੁੱਕ ਕੇ ਪੂਰੇ ਭਾਰਤ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਸੋਨ ਤਮਗਾ ਹਾਸਲ ਕੀਤਾ ਹੈ ਪਿੰਡ ਵਿਚ ਹਰਜਿੰਦਰ ਕੌਰ ਦਾ ਪਹੁੰਚਣ ਤੇ ਜਿੱਤ ਦੀ ਖੁਸ਼ੀ ਮਨਾਈ। ਹਰਜਿੰਦਰ ਕੌਰ ਨੇ ਕਿਹਾ ਕਿ ਅੱਜ ਜੋ ਮੈਂ ਇਸ ਮੁਕਾਮ ਤੇ ਪਹੁੰਚੀ ਹਾ ਅਪਣੇ ਪਰਿਵਾਰ ਦੇ ਸਦਕਾ ਹੀ ਪਹੁੰਚੀ ਹਾ ਤੇ ਮੈਂ ਉਲਪਿੰਕ ਵਿਚ ਵੀ ਅਪਣੀ ਜਗਾ ਬਣਾਂਵਾਗੀ।
ਉੜੀਸਾ ਦੇ ਭੁਵਨੇਸਵਰ ਵਿਚ ਹੋਈਆ ਖੇਲੋ ਇੰਡੀਆ ਖੇਡਾਂ ਵਿਚ ਸੀਨੀਅਰ ਨੈਸਨਲ ਵੇਟ ਲਿਫਟਿੰਗ ਵਿਚ ਹਰਜਿੰਦਰ ਕੋਰ ਨੇ ਭਾਰਤ ਵਿਚੋ ਪਹਿਲਾ ਸਥਾਨ ਹਾਸਿਲ ਕਰਕੇ ਅਪਣੇ ਪਿੰਡ ਦਾ ਨਾਮ ਰੋਸਨ ਕੀਤਾ ਹੈ। ਹਰਜਿੰਦਰ ਕੌਰ ਪੂਰੇ ਪੰਜਾਬ ਵਿਚੋ ਇੱਕਲੌਤੀ ਹੀ ਵੇਟ ਲਫਿੰਟਗ 'ਚ ਸਲੈਕਟ ਹੋਈ ਸੀ। ਖੋਲੋ ਇੰਡੀਆ ਵਿਚ ਭਾਰਤ ਦੀਆਂ 30 ਲੜਕੀਆਂ ਨੇ ਹਿੱਸਾ ਲਿਆ ਸੀ ਤੇ ਹਰਜਿੰਦਰ ਕੌਰ ਨੇ ਵੇਟ ਲਫਿੰਟਗ ਵਿਚ ਹਰ ਇੱਕ ਨੂੰ ਮਾਤ ਦੇ ਕੇ ਸੋਨ ਤਮਗਾ ਹਾਸਿਲ ਕਰਕੇ ਦੇਸ ਦਾ ਨਾਮ ਰੌਸ਼ਨ ਕੀਤਾ। ਹਰਜਿੰਦਰ ਕੌਰ ਪਿੱਛਲੇ 5 ਸਾਲਾ ਤੋ ਅੱਣਥੱਕ ਮਿਹਨਤ ਕਰਕੇ ਅੱਜ ਇਸ ਮੁਕਾਮ ਤੇ ਪਹੁੰਚੀ ਹੈ। ਹਰਜਿੰਦਰ ਕੌਰ ਨੇ ਪੰਜਾਬ ਤੇ ਨੈਸ਼ਨਲ ਲੈਵਲ ਤੇ ਪਹਿਲਾ ਵੀ ਕਈ ਸੋਨ ਤਮਗਾ ਤੇ ਕਾਂਸੀ ਤਮਗਾ ਅਪਣੇ ਨਾਮ ਕਰ ਚੁੱਕੀ ਹੈ। ਹਰਜਿੰਦਰ ਕੌਰ ਪੰਜਾਬੀ ਯੂਨੀਵਰਿਸਟੀ ਪਟਿਆਲਾ ਵਿਖੇ ਕੋਚਿੰਗ ਲੈ ਰਹੀ ਹੈ ਅਤੇ ਨਾਲ-ਨਾਲ ਡੀਪੀ ਐਡ ਕਰ ਰਹੀ ਹੈ।
ਇਸ ਮੌਕੇ ਤੇ ਖੇਲੋ ਇੰਡੀਆ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਵੇਟ ਲਿੰਫਟਿਰ ਹਰਜਿੰਦਰ ਕੌਰ ਨੇ ਕਿਹਾ ਕਿ ਮੈਂ ਪਿੱਛਲੇ 5 ਸਾਲਾ ਤੋਂ ਪ੍ਰੈਕਟਿਸ ਕਰ ਰਹੀ ਸੀ ਤੇ ਮੈਂ ਹਰ ਖੇਤਰ 'ਚ ਪਹਿਲਾ ਸਥਾਨ ਹਾਸਿਲ ਕੀਤਾ ਹੈ ਤੇ ਮੈਂ ਹੁਣ ਖੇਲੋ ਇੰਡੀਆ ਵਿਚ ਸੋਨ ਤਮਗਾ ਹਾਸਲ ਕਰਕੇ ਅਪਣੇ ਪਰਿਵਾਰ ਤੇ ਪੂਰੇ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ ਤੇ ਮੈਂ ਚਾਹੁੰਦੀ ਹਾਂ ਕਿ ਮੈਂ ਉਲਪਿੰਕ 'ਚ ਵੀ ਸੋਨ ਤਮਗਾ ਪ੍ਰਾਪਤ ਕਰਾਂ। ਮੈਂ ਲੜਕੀਆਂ ਨੂੰ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਉਹ ਖੇਡਾਂ ਵਿਚ ਅੱਗੇ ਆਉਣ ਤੇ ਦੇਸ਼ ਦਾ ਨਾਮ ਰੋਸ਼ਨ ਕਰਨ।
ਇਸ ਮੌਕੇ 'ਤੇ ਹਰਜਿੰਦਰ ਕੌਰ ਦੇ ਪਿਤਾ ਸਾਹਿਬ ਸਿੰਘ ਤੇ ਭਰਾ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੀ ਲੜਕੀ ਨੇ ਦੇਸ਼ ਦਾ ਹੀ ਨਹੀ ਅੱਜ ਪਿੰਡ ਦਾ ਵੀ ਨਾਮ ਰੋਸ਼ਨ ਕੀਤਾ ਹੈ। ਹਰਜਿੰਦਰ ਕੌਰ ਬਹੁਤ ਮਿਹਨਤ ਕਰਦੀ ਸੀ ਤੇ ਇਸ ਨੇ ਉਹ ਕਰ ਵਿਖਾਇਆ ਜੋ ਅੱਜ ਤੱਕ ਕਿਸੇ ਨੇ ਨਹੀ ਕੀਤਾ। ਪਿੰਡ ਦੇ ਸਰਪੰਚ ਦਵਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਬਹੁਤ ਮਾਣ ਹੈ ਲੜਕੀ ਨੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ ਤੇ ਮੈਂ ਤਾਂ ਹਰ ਲੜਕੀ ਨੂੰ ਅਪੀਲ ਕਰਦਾ ਹਾਂ ਕਿ ਉਹ ਵੀ ਖੇਡਾਂ ਦੇ ਖੇਤਰ ਵਿਚ ਆਉਣ, ਉਨ੍ਹਾਂ ਕਿਹਾ ਕਿ ਲੜਕੀਆਂ ਲੜਕਿਆਂ ਨਾਲੋ ਵੱਧ ਕੇ ਹਨ ਤੇ ਹਰ ਖੇਤਰ ਵਿਚ ਅੱਵਲ ਹਨ।
ਸ੍ਰੀ ਮੁਕਤਸਰ ਸਾਹਿਬ ਵਿਖੇ 2 ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, ਇਕ ਜ਼ਖਮੀ
NEXT STORY