ਅੰਮ੍ਰਿਤਸਰ - ਅੰਮ੍ਰਿਤਸਰ 'ਚ ਇਕ ਬੱਚੇ ਨੂੰ ਅਗਵਾ ਕਰ 2 ਲੱਖ ਰੁਪਏ 'ਚ ਵੇਚੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਬੱਚਾ ਮੁਸਤਫਾਬਾਦ ਇਲਾਕੇ ਤੋਂ ਅਗਵਾ ਹੋਇਆ ਸੀ, ਜਿਸ ਨੂੰ ਕਿਡਨੈਪ ਨੇ ਅਜਨਾਲਾ ਦੇ ਪਿੰਡ ਲੱਖੋਵਾਲ 'ਚ 2 ਲੱਖ ਰੁਪਏ 'ਚ ਵੇਚ ਦਿੱਤਾ। ਪੁਲਸ ਨੇ ਤਿੰਨ ਦਿਨਾਂ 'ਚ ਹੀ ਬੱਚੇ ਬਿਕਰਮ ਸਿੰਘ ਨੂੰ ਬਰਾਮਦ ਕਰ ਮਾਪਿਆ ਨੂੰ ਸੌਪ ਦਿੱਤਾ ਹੈ। ਪੁਲਸ ਮੁਤਾਬਕ ਇਲਾਕੇ 'ਚ ਕੁਝ ਸਾਲ ਪਹਿਲਾਂ ਘੁਟਾਲੇ ਦੇ ਮਾਮਲੇ 'ਚ ਇਕ ਧਾਰਮਿਕ ਸਥਾਨ ਤੋਂ ਕੱਢੇ ਗਏ ਦੇਵਾ ਨਾਂ ਦੇ ਵਿਅਕਤੀ ਨੇ ਬੱਚੇ ਨੂੰ ਅਗਵਾ ਕੀਤਾ ਸੀ। ਪੁਲਸ ਨੇ ਬੱਚੇ ਨੂੰ ਅਗਵਾ ਕਰਨ ਵਾਲੇ ਅਤੇ ਬੱਚੇ ਨੂੰ ਖਰੀਦਣ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਜੇਲ 'ਚ ਬੰਦ ਖਤਰਨਾਕ ਗੈਂਗਸਟਰ ਦਲਜੀਤ ਭਾਨਾ ਦਾ ਨਵਾਂ ਕਾਂਡ ਆਇਆ ਸਾਹਮਣੇ, ਪੁਲਸ ਨੂੰ ਪਈਆਂ ਭਾਜੜਾਂ (ਤਸਵੀਰਾਂ)
NEXT STORY