ਅੰਮ੍ਰਿਤਸਰ (ਜਸ਼ਨ/ਅਵਧੇਸ਼)- ਮਜੀਠਾ-ਵੇਰਕਾ ਬਾਈਪਾਸ ਸਥਿਤ ਇਕ ਮੈਰਿਜ ਪੈਲੇਸ ’ਚ ਵਿਆਹ ਸਮਾਗਮ ਦੌਰਾਨ ਵਲਟੋਹਾ ਦੇ ਸਰਪੰਚ ਜ਼ਰਮਲ ਸਿੰਘ ਦੇ ਹੋਏ ਕਤਲ ਦੀ ਗੁੱਥੀ ਪੁਲਸ ਕਮਿਸ਼ਨਰੇਟ ਅੰਮ੍ਰਿਤਸਰ ਨੇ ਸੁਲਝਾ ਲਈ ਹੈ। ਇਸ ਸਬੰਧ ’ਚ ਹੋਏ ਇਕ ਪੁਲਸ ਐਨਕਾਊਂਟਰ ’ਚ ਸਰਪੰਚ ਦੇ ਸਿਰ ’ਚ ਗੋਲੀ ਮਾਰਨ ਵਾਲੇ ਮੁੱਖ ਸ਼ੂਟਰ ਸੁਖਰਾਜ ਸਿੰਘ ਉਰਫ਼ ਗੂੰਗਾ (ਵਾਸੀ ਠੱਕਰਪੁਰਾ, ਜ਼ਿਲਾ ਤਰਨਤਾਰਨ) ਦੀ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਹੈ। ਮੁਕਾਬਲੇ ਦੌਰਾਨ ਇਕ ਪੁਲਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ- ਤਰਨਤਾਰਨ 'ਚ ਤੜਕਸਾਰ ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ ਜਾ ਰਹੀ ਔਰਤ ਦਾ ਕਤਲ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਪੁਲਸ ਦੀਆਂ ਟੀਮਾਂ ਨੇ ਕੁਝ ਦਿਨ ਪਹਿਲਾਂ ਦੋ ਮੁੱਖ ਮੁਲਜ਼ਮਾਂ ਨੂੰ ਛੱਤੀਸਗੜ੍ਹ ਦੇ ਰਾਏਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਹੁਣ ਤੱਕ ਕੁੱਲ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ’ਚ ਕਰਮਜੀਤ ਸਿੰਘ (ਗੁਰਦਾਸਪੁਰ), ਜੋਬਨਪ੍ਰੀਤ ਸਿੰਘ (ਭਾਈ ਲੱਧੂ), ਜੋਬਨਪ੍ਰੀਤ ਸਿੰਘ (ਕਲਸੀਆਂ ਕਲਾਂ), ਹਰਪ੍ਰੀਤ ਸਿੰਘ ਉਰਫ਼ ਹੈਪੀ (ਵਲਟੋਹਾ), ਕੁਲਵਿੰਦਰ ਸਿੰਘ ਉਰਫ਼ ਕਿੰਦਾ ਅਤੇ ਅਰਮਾਨਦੀਪ ਸਿੰਘ (ਕਲਸੀਆਂ ਕਲਾਂ) ਸ਼ਾਮਲ ਹਨ।
ਇਹ ਵੀ ਪੜ੍ਹੋ- ਪੇਸ਼ੀ 'ਤੇ ਆਏ ਕੈਦੀਆਂ ਨੇ ਬੰਨ੍ਹ'ਤਾ ਪੁਲਸ ਅਧਿਕਾਰੀ, ਫਿਲਮੀ ਅੰਦਾਜ਼ 'ਚ ਸਰਕਾਰੀ ਗੱਡੀ ਲੈ ਕੇ ਹੋਏ ਫਰਾਰ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ 'ਚ ਪੈਣਗੇ ਗੜੇ! ਕੜਾਕੇ ਦੀ ਠੰਡ ਵਿਚਾਲੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ, ਜਾਣੋ ਕਦੋਂ ਬਦਲੇਗਾ ਮੌਸਮ
NEXT STORY