ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਸੁਰਿੰਦਰ ਲਾਂਬਾ ਐੱਸ. ਐੱਸ. ਪੀ. ਸੰਗਰੂਰ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਥਾਣਾ ਖਨੌਰੀ ਵਿਖੇ ਅਗਵਾ ਕੀਤੇ ਵਿਅਕਤੀ ਨੂੰ 4 ਘੰਟਿਆਂ ਅੰਦਰ ਕਿਡਨੈਪਰਾਂ ਕੋਲੋਂ ਸਹੀ ਸਲਾਮਤ ਛੁਡਵਾ ਕੇ 4 ਕਿਡਨੈਪਰ ਗ੍ਰਿਫ਼ਤਾਰ ਕੀਤੇ। ਕਿਡਨੈਪਰਾਂ ਕੋਲੋਂ 1 ਏਅਰ ਪਿਸਟਲ, 1 ਗੰਡਾਸਾ, 2 ਕਾਰਾਂ (1 ਸਵਿਫਟ, 1 ਇਨੋਵਾ) ਬਰਾਮਦ ਕੀਤੀ ਹੈ। ਸੁਰਿੰਦਰ ਲਾਂਬਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਰਮਲ ਕੁਮਾਰ ਪੁੱਤਰ ਰਾਮ ਨਿਵਾਸ ਵਾਸੀ ਵਾਰਡ ਨੰਬਰ 14, ਖਨੌਰੀ ਨੇ ਇਤਲਾਹ ਦਿੱਤੀ ਕਿ ਉਸ ਦਾ ਭਰਾ ਸੰਜੇ ਕੁਮਾਰ ਉਰਫ ਸੰਜੂ ਪੁੱਤਰ ਰਾਮ ਨਿਵਾਸ ਵਾਸੀ ਮੇਨ ਬਾਜ਼ਾਰ ਖਨੌਰੀ ਮਿਤੀ 06,12,2022 ਨੂੰ ਤਕਰੀਬਨ 6.00 ਵਜੇ ਸਵੇਰ ਦੁਕਾਨ ਦੀ ਸਾਫ਼-ਸਫਾਈ ਅਤੇ ਸੈਰ ਲਈ ਗਿਆ ਤਾਂ ਨਾਮਲੂਮ ਵਿਅਕਤੀਆਂ ਵੱਲੋਂ ਉਸਨੂੰ ਅਗਵਾ ਕਰ ਲਿਆ ਗਿਆ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਉਪਰਾਲਾ, ਆਸ਼ੀਰਵਾਦ ਯੋਜਨਾ ਦਾ 1 ਜਨਵਰੀ ਤੋਂ ਲਾਭਪਾਤਰੀ ਆਨਲਾਈਨ ਲੈ ਸਕਣਗੇ ਲਾਭ
ਉਸ ਦੇ ਪਿਤਾ ਰਾਮ ਨਿਵਾਸ ਨੂੰ ਟੈਲੀਫੋਨ ’ਤੇ ਕਾਲ ਕਰਕੇ 1 ਕਰੋੜ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ’ਤੇ ਸੰਜੇ ਕੁਮਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ’ਤੇ ਮੁਕੱਦਮਾ ਨੰਬਰ 93 ਮਿਤੀ 06.12.2022 ਅ/ਧ 364,364ਏ, 365,386,34 ਹਿੰ: ਡੰ: ਥਾਣਾ ਖਨੌਰੀ ਵਿਖੇ ਨਾਮਲੂਮ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਗਿਆ। ਮਨੋਜ ਗੋਰਸੀ ਪੀ. ਪੀ. ਐੱਸ. ਉਪ-ਕਪਤਾਨ ਪੁਲਸ ਸਬ-ਡਵੀਜ਼ਨ ਮੂਨਕ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਦੀਪਇੰਦਰਪਾਲ ਸਿੰਘ ਇੰਚਾਰਜ ਸੀ. ਆਈ. ਏ. ਸੰਗਰੂਰ, ਥਾਣੇਦਾਰ ਸੌਰਭ ਸੱਭਰਵਾਲ ਮੁੱਖ ਅਫ਼ਸਰ ਥਾਣਾ ਖਨੌਰੀ, ਇੰਸਪੈਕਟਰ ਤਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਮੂਨਕ ਅਤੇ ਸਹਾਇਕ ਥਾਣੇਦਾਰ ਕੁਲਵਿੰਦਰ ਸਿੰਘ ਥਾਣਾ ਖਨੌਰੀ ਦੀਆਂ ਵੱਖ-ਵੱਖ ਟੀਮਾਂ ਵਲੋਂ ਸਾਇੰਟਿਫਿਕ ਅਤੇ ਟੈਕਨੀਕਲ ਢੰਗ ਨਾਲ ਕਾਰਵਾਈ ਕਰਦਿਆਂ 4 ਘੰਟਿਆਂ ਦੇ ਅੰਦਰ-ਅੰਦਰ ਅਗਵਾ ਕੀਤੇ ਸੰਜੇ ਕੁਮਾਰ ਉਰਫ ਸੰਜੂ ਨੂੰ ਕਿਡਨੈਪਰਾਂ ਤੋਂ ਸਹੀ ਸਲਾਮਤ ਬਰਾਮਦ ਕਰਾਇਆ ਗਿਆ। ਵਾਰਦਾਤ ’ਚ ਵਰਤੇ ਗਏ ਹਥਿਆਰ ਤੇ ਵ੍ਹੀਕਲ ਬਰਾਮਦ ਕਰ ਲਏ ਗਏ। ਕਿਡਨੈਪਰਾਂ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਇਟਲੀ ਤੋਂ ਆਈ ਦੁੱਖਦਾਈ ਖ਼ਬਰ, ਸੜਕ ਹਾਦਸੇ ’ਚ 6 ਸਾਲਾ ਪੰਜਾਬੀ ਬੱਚੀ ਦੀ ਮੌਤ
UP ਤੋਂ ਨਾਜਾਇਜ਼ ਅਸਲਾ ਲਿਆ ਕੇ ਗੈਂਗਸਟਰਾਂ ਨੂੰ ਸਪਲਾਈ ਕਰਨ ਵਾਲਾ ਹਥਿਆਰਾਂ ਸਣੇ ਕਾਬੂ
NEXT STORY