ਲੁਧਿਆਣਾ (ਰਾਜ) : ਫਿਰੌਤੀ ਲਈ ਕਿਡਨੈਪਿੰਗ ਤੋਂ ਬਾਅਦ ਬੱਚੇ ਦਾ ਕਤਲ ਕਰਕੇ ਉਸ ਨੂੰ ਨੀਲੋਂ ਨਹਿਰ ’ਚ ਸੁੱਟ ਦਿੱਤਾ ਗਿਆ। 72 ਘੰਟਿਆਂ ਤੋਂ ਬਾਅਦ ਬੱਚੇ ਦੀ ਲਾਸ਼ 25 ਕਿਲੋਮੀਟਰ ਦੂਰ ਜਾ ਕੇ ਕੈਂਡ ਨਹਿਰ ’ਚ ਤਰਦੀ ਮਿਲੀ। ਪੁਲਸ ਨੇ ਗੋਤਾਖੋਰਾਂ ਦੀ ਮਦਦ ਨਾਲ ਬੱਚੇ ਦੀ ਲਾਸ਼ ਨੂੰ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤਾ। ਸੋਮਵਾਰ ਨੂੰ ਬੱਚੇ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਧਰ ਪੁਲਸ ਦਾ ਕਹਿਣਾ ਹੈ ਕਿ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਜੁਡੀਸ਼ੀਅਲ ਰਿਮਾਂਡ ’ਤੇ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਇਕ ਹੋਰ ਵੱਡਾ ਖ਼ੁਲਾਸਾ, ਚੋਣਾਂ ਸਮੇਂ ਹੀ ਕਰਨਾ ਸੀ ਕਤਲ
ਇਥੇ ਦੱਸ ਦੇਈਏ ਕਿ ਢੰਡਾਰੀ ਕਲਾਂ ਸਥਿਤ ਵਿਹੜੇ ਤੋਂ 15 ਜੂਨ ਨੂੰ ਗੁਆਂਢੀ ਮੁਕੇਸ਼ ਕੁਮਾਰ ਨੇ 10 ਸਾਲ ਦੇ ਬੱਚੇ ਅਮਿਤ ਨੂੰ ਅਗਵਾ ਕਰ ਲਿਆ ਸੀ। ਬੱਚੇ ਨੂੰ ਛੱਡਣ ਬਦਲੇ ਡੇਢ ਲੱਖ ਦੀ ਫਿਰੌਤੀ ਮੰਗੀ ਸੀ, ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਅਤੇ 24 ਘੰਟਿਆਂ ਬਾਅਦ ਮੁਲਜ਼ਮ ਅਤੇ ਵਿਕਾਸ ਨੂੰ ਫੜ ਲਿਆ ਸੀ ਪਰ ਉਨ੍ਹਾਂ ਤੋਂ ਬੱਚਾ ਬਰਾਮਦ ਨਹੀਂ ਹੋਇਆ ਸੀ। ਮੁਲਜ਼ਮਾਂ ਤੋਂ ਪਤਾ ਲੱਗਾ ਕਿ ਜਿਸ ਰਾਤ ਬੱਚੇ ਨੂੰ ਅਗਵਾ ਕੀਤਾ ਸੀ, ਉਸੇ ਰਾਤ ਗਲ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਦੋਰਾਹਾ ਦੀ ਨੀਲੋਂ ਨਹਿਰ ’ਚ ਸੁੱਟ ਦਿੱਤਾ ਸੀ ਤਾਂ ਪੁਲਸ ਬੱਚੇ ਦੀ ਲਾਸ਼ ਨੂੰ ਲੱਭ ਰਹੀ ਸੀ। ਹੁਣ ਜਾ ਕੇ ਬੱਚੇ ਦੀ ਲਾਸ਼ ਕੈਂਡ ਨਹਿਰ ਤੋਂ ਬਰਾਮਦ ਹੋਈ ਹੈ।
ਇਹ ਵੀ ਪੜ੍ਹੋ : ਪਟਿਆਲਾ ’ਚ ਗਲ ਵੱਢ ਕੇ ਕਤਲ ਕੀਤੀ ਗਈ ਮਾਂ-ਧੀ ਦੇ ਮਾਮਲੇ ’ਚ ਵੱਡਾ ਖ਼ੁਲਾਸਾ, ਗ੍ਰਿਫ਼ਤਾਰ ਪਤੀ ਨੇ ਖੋਲ੍ਹਿਆ ਰਾਜ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸੁਖਬੀਰ ਬਾਦਲ ਦੀ CM ਮਾਨ ਨੂੰ ਚੁਣੌਤੀ : ਜਲਦੀ ਸ਼ੁਰੂ ਕਰਵਾਓ 'ਸੁਖਵਿਲਾਸ' ਦੀ ਜਾਂਚ, ਕੋਈ ਪਰਵਾਹ ਨਹੀਂ
NEXT STORY