ਕਪੂਰਥਲਾ (ਓਬਰਾਓ) : ਫੱਤੂਢੀਂਗਾ ਅਧੀਨ ਮਾਝਾ ਪੈਟਰੋਲ ਪੰਪ ਨੇੜੇ ਸੜਕ ਕਿਨਾਰੇ ਝਾੜੀਆਂ ਵਿਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਸਬੰਧੀ ਪੁਲਸ ਨੇ ਥਾਣਾ ਫੱਤੂਢੀਂਗਾ ਵਿਚ ਕੇਸ ਦਰਜ ਕਰਕੇ 24 ਘੰਟੇ ਵਿਚ ਮਾਮਲੇ ਨੂੰ ਹੱਲ ਕਰਦਿਆਂ 7 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਕਾਰਾਂ ਤੇ ਦੋ ਬੇਸਬਾਲ ਬਰਾਮਦ ਕੀਤੇ ਹਨ।
ਇਸ ਸਬੰਧੀ ਪੁਲਸ ਲਾਈਨ ਕਪੂਰਥਲਾ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਐਸ.ਐਸ.ਪੀ. ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਲਾਸ਼ ਮਿਲਣ ਤੋਂ ਬਾਅਦ ਪੁਲਸ ਨੇ ਮਿ੍ਤਕ ਵਿਅਕਤੀ ਦੀ ਪਹਿਚਾਣ ਸੋਧ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਪਿੰਡ ਸਰਹਾਲੀ ਕਲਾਂ ਥਾਣਾ ਸਰਹਾਲੀ ਜ਼ਿਲ੍ਹਾ ਤਰਨਤਾਰਨ ਦੀ ਪਹਿਚਾਣ ਕਰਕੇ ਥਾਣਾ ਫੱਤੂਢੀਂਗਾ ਵਿਚ ਕਿਡਨੇਪਿੰਗ ਤੇ ਕਤਲ ਤੇ ਹੋਰ ਧਾਰਾਵਾਂ ਤਹਿਤ ਜਗਮੋਹਨ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਭੁਲੱਥ ਤੇ ਹੋਰ ਅਣਪਛਾਤੇ ਵਿਰੁੱਧ ਕੇਸ ਦਰਜ ਕੀਤਾ ਗਿਆ।
ਕਪੂਰਥਲਾ ਪੁਲਸ ਨੇ ਮਾਸਟਰਮਾਈਾਡ ਜਗਮੋਹਨ ਸਿੰਘ ਨੂੰ ਬੀਤੇ ਦਿਨੀ ਗਿ੍ਫ਼ਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਦੋਨਾਂ ਵਿਚ ਕੋਈ ਗੱਲਬਾਤ ਸੀ ਜਿਸਦਾ ਉਸਨੂੰ ਇਤਰਾਜ ਸੀ। ਉਸਨੇ ਇਸ ਬਾਰੇ ਆਪਣੇ ਜੀਜਾ ਗੁਰਨੇਕ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਨਾਲ ਗੱਲਬਾਤ ਕੀਤੀ ਜੋ ਬੀਤੀ 9 ਮਈ ਨੂੰ ਸਵੇਰੇ ਸੋਧ ਸਿੰਘ ਦੇ ਘਰ ਭੁਲੱਥ ਵਿਖੇ ਗਿਆ ਤਾਂ ਉਸਨੂੰ ਪਤਾ ਲੱਗਾ ਕਿ ਅੱਜ ਉਸਨੇ ਆਪਣੇ ਪਿੰਡ ਜਾਣਾ ਹੈ, ਜਿਸ 'ਤੇ ਉਨ੍ਹਾਂ ਪਲੇਨਿੰਗ ਕਰਕੇ ਆਪਣੇ ਹੋਰ ਸਾਥੀਆਂ ਨਾਲ ਮਿਲਕੇ ਉਸਨੂੰ ਮੁੰਡੀ ਮੋੜ ਨੇੜੇ ਤੋਂ ਅਗਵਾ ਕਰ ਲਿਆ ਤੇ ਉਸਦੀ ਗੜਸ਼ੰਕਰ ਨੇੜੇ ਸੁੰਨਸਾਨ ਜਗਾ 'ਤੇ ਲਿਜਾ ਕੇ ਬੀਤੀ 9-10 ਮਈ ਦੀ ਦਰਮਿਆਨੀ ਰਾਤ ਉਸਦਾ ਕਤਲ ਕਰ ਦਿੱਤਾ ਤੇ 10 ਮਈ ਨੂੰ ਤੜਕੇ ਗੁਰਨੇਕ ਸਿੰਘ ਤੇ ਉਸਦਾ ਲੜਕਾ ਪੋਹਲਜੀਤ ਸਿੰਘ ਨੇ ਆਪਣੀ ਕਾਰ ਵਿਚ ਸੋਧ ਸਿੰਘ ਦੀ ਲਾਸ਼ ਨੂੰ ਲੈ ਕੇ ਮਾਝਾ ਪੰਪ ਨੇੜੇ ਫੱਤੂਢੀਂਗਾ ਵਿਖੇ ਸੁੱਟ ਦਿੱਤਾ।
ਪੁਲਸ ਨੇ ਮਾਸਟਰਮਾਈਾਡ ਜਗਮੋਹਨ ਸਿੰਘ ਤੋਂ ਇਲਾਵਾ ਗੁਰਨੇਕ ਸਿੰਘ, ਪੋਹਲਜੀਤ ਸਿੰਘ, ਰਨਦੀਪ ਸਿੰਘ, ਜਸ਼ਨਪ੍ਰੀਤ ਸਿੰਘ ਉਰਫ ਜੱਸਾ, ਰਾਮ ਬਹਾਦਰ, ਮੁਖ਼ਤਿਆਰ ਸਿੰਘ ਉਰਫ ਮਿਲਨ ਵਾਸੀਆਨ ਸ਼ਹੀਦ ਭਗਤ ਸਿੰਘ ਨਗਰ ਨੂੰ ਪਿੰਡ ਕਟਾਰੀਆ ਸ਼ਹੀਦ ਭਗਤ ਸਿੰਘ ਨਗਰ ਤੋਂ ਗਿ੍ਫ਼ਤਾਰ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਲਕੇ ਜਲਾਲਪੁਰ 'ਚ ਰਾਜ ਪੱਧਰੀ ਨਸ਼ਾ ਮੁਕਤੀ ਸਮਾਗਮ, CM ਮਾਨ ਤੇ ਕੇਜਰੀਵਾਲ ਕਰਨਗੇ ਸੰਬੋਧਨ
NEXT STORY