ਜਲੰਧਰ-ਜਲੰਧਰ ਪੁਲਸ ਨੇ ਸਥਾਨਕ ਅਦਾਲਤ 'ਚ ਕਿਡਨੀ ਰੈਕਟ ਮਾਮਲੇ ਸੰਬੰਧੀ 3000 ਪੇਜਾਂ ਦੀ ਚਾਰਜਸ਼ੀਟ ਪੇਸ਼ ਕੀਤੀ। ਇਸ ਚਾਰਜਸ਼ੀਟ 'ਚ 34 ਦੋਸ਼ੀਆਂ ਦੇ ਨਾਂ ਹਨ, ਜਿਨ੍ਹਾਂ 'ਚ ਡਾ. ਰਾਜੇਸ਼ ਅਗਰਵਾਲ ਅਤੇ ਉਨ੍ਹਾਂ ਦੀ ਪਤਨੀ ਦੀਪਾ ਅਗਰਵਾਲ ਸਮੇਤ 38 ਫਰਾਰ ਹਨ।
ਚਾਰਜਸ਼ੀਟ 'ਚ ਪੁਲਸ ਨੇ ਦੱਸਿਆ ਕਿ ਫੜ੍ਹੇ ਗਏ ਦੋਸ਼ੀਆਂ 'ਚੋਂ ਵਰਦਾਨ ਚੰਦਰ ਹਾਲ ਨੂੰ ਜ਼ਮਾਨਤ 'ਤੇ ਹਾਲ ਹੀ 'ਚ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਪੁਲਸ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਲੱਗੀ ਹੋਈ ਹੈ। ਇਸ ਕੇਸ ਦੇ 30 ਜੁਲਾਈ ਨੂੰ ਦਰਜ ਹੋਣ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਗੁਰੂ ਨਗਰੀ 'ਚ ਬੰਦ ਅਸਰ ਦਿਸਿਆ ਕੁਝ ਇਸ ਤਰ੍ਹਾਂ (ਵੀਡੀਓ)
NEXT STORY