ਦੋਰਾਹਾ (ਵਿਨਾਇਕ) : ਸਾਲ 2024 ਦੇ ਆਖਰੀ ਦਿਨ ਦੋਰਾਹਾ ਪੁਲਸ ਨੇ ਸਮਾਜ ਸੇਵਾ ਅਤੇ ਜਵਾਬਦੇਹੀ ਦੀ ਉਦਾਹਰਣ ਪੇਸ਼ ਕਰਦਿਆਂ ਗੁੰਮ ਹੋਏ ਪ੍ਰਵਾਸੀ ਪਰਿਵਾਰ ਦੇ ਦੋ ਬੱਚਿਆਂ ਨੂੰ ਲੱਭ ਕੇ ਉਨ੍ਹਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ ਹੈ।
ਥਾਣਾ ਦੋਰਾਹਾ ਦੇ ਮੁੱਖ ਅਫਸਰ ਸਬ-ਇੰਸਪੈਕਟਰ ਰਾਉ ਵਰਿੰਦਰ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਬੱਚੇ, ਜਿਨ੍ਹਾਂ ਦੀ ਉਮਰ 9-10 ਸਾਲ ਹੈ, ਘਰੋਂ ਬਿਨਾਂ ਦੱਸੇ ਬੈਟਰੀ ਵਾਲੀ ਸਾਈਕਲ ‘ਤੇ ਘੁੰਮਣ ਨਿਕਲ ਗਏ ਸਨ ਤੇ ਘੁੰਮਦਿਆਂ-ਘੁੰਮਦਿਆਂ ਉਹ ਅਚਾਨਕ ਦੋਰਾਹਾ ਪੁੱਜ ਗਏ ਅਤੇ ਆਪਣੇ ਘਰ ਦਾ ਰਾਹ ਭੁੱਲ ਗਏ।
ਇਸੇ ਦੌਰਾਨ ਥਾਣਾ ਦੋਰਾਹਾ ਦੀ ਪੁਲਸ ਪਾਰਟੀ, ਜੋ ਐੱਸ.ਐੱਚ.ਓ. ਰਾਉ ਵਰਿੰਦਰ ਸਿੰਘ ਦੀ ਅਗਵਾਈ ਹੇਠ ਗਸ਼ਤ ਕਰ ਰਹੀ ਸੀ, ਨੇ ਰਾਹ ਵਿੱਚ ਦੋਵੇਂ ਬੱਚਿਆਂ ਨੂੰ ਘਬਰਾਏ ਹੋਏ ਹਾਲਤ ਵਿੱਚ ਪਾਇਆ, ਜਿਸ 'ਤੇ ਪੁਲਸ ਨੇ ਤੁਰੰਤ ਬੱਚਿਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਘਰ ਅਤੇ ਮਾਤਾ-ਪਿਤਾ ਦਾ ਪਤਾ ਕੀਤਾ, ਪਰੰਤੂ ਬੱਚੇ ਕੇਵਲ ਗੋਬਿੰਦਗੜ੍ਹ ਹੀ ਦੱਸ ਰਹੇ ਸਨ।
ਇਹ ਵੀ ਪੜ੍ਹੋ- ਪੰਜਾਬੀਆਂ ਦੀ ਸਿਹਤ ਨੂੰ ਲੈ ਕੇ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ਇਸ ਮਗਰੋਂ ਏ.ਐੱਸ.ਆਈ. ਸੁਖਬੀਰ ਸਿੰਘ ਨੇ ਗੋਬਿੰਦਗੜ੍ਹ ਪੁਲਸ ਨਾਲ ਸੰਪਰਕ ਕਰਦੇ ਹੋਏ ਬੱਚਿਆਂ ਦੇ ਮਾਪਿਆਂ ਨੂੰ ਦੋਰਾਹਾ ਥਾਣੇ ਬੁਲਾਇਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਮਾਪਿਆਂ ਦੇ ਹਵਾਲੇ ਕੀਤਾ। ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਦੋਰਾਹਾ ਪੁਲਸ ਦੇ ਇਸ ਕਾਰਜ ਦੀ ਖੂਬ ਸ਼ਲਾਘਾ ਕੀਤੀ ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੁਖਜਿੰਦਰ ਰੰਧਾਵਾ ਨੇ ਭਾਜਪਾ 'ਤੇ ਕੱਸਿਆ ਤੰਜ, ਕਿਹਾ- 'ਡਾ. ਮਨਮੋਹਨ ਸਿੰਘ ਦੇ ਨਾਂ 'ਤੇ ਰਾਜਨੀਤੀ ਕਰਨਾ ਬੰਦ ਕਰੋ...'
NEXT STORY