ਤਪਾ ਮੰਡੀ (ਅਸ਼ੋਕ, ਪੁਨੀਤ ਮਾਨ, ਸ਼ਾਮ)-ਬੀਤੀ ਰਾਤ 3 ਕਿਲੋਮੀਟਰ ਦੂਰ ਪਿੰਡ ਭਗਤਪੁਰਾ ਮੋੜ ਦੀ ਜੂਹ 'ਤੇ ਇਕ ਅਕਾਲੀ ਆਗੂ ਅਤੇ ਜਿਲਾ ਪ੍ਰੀਸ਼ਦ ਮੈਂਬਰ 'ਤੇ ਚਿੱਟੇ ਰੰਗ ਦੀ ਕਾਰ 'ਚ ਸਵਾਰ ਚਾਰ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰਕੇ ਜਾਨਲੇਵਾ ਹਮਲਾ ਕਰਕੇ ਗੰਭੀਰ ਰੂਪ 'ਚ ਜ਼ਖਮੀ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ ਅਕਾਲੀ ਆਗੂ ਭਗਵਾਨ ਸਿੰਘ ਭਾਨਾ ਮੈਂਬਰ ਜ਼ਿਲਾ ਪ੍ਰੀਸ਼ਦ ਜ਼ੋਨ ਉਗੋਕੇ ਅਤੇ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਡੌਗਰ ਸਿੰਘ ਉਗੋਕੇ ਪੌਹ ਦੀ ਸੰਗਰਾਂਦ ਕਾਰਨ ਤਲਵੰਡੀ ਸਾਬੋ ਮੱਥਾ ਟੇਕ ਕੇ ਕੋਈ 8 ਵਜੇ ਦੇ ਕਰੀਬ ਵਾਪਸ ਆ ਰਹੇ ਸਨ, ਭਾਨੇ ਦਾ ਮੋਟਰਸਾਇਕਲ ਪੱਖੋ ਕੈਂਚੀਆਂ ਖੜ੍ਹਾ ਹੋਣ ਕਾਰਨ ਉਹ ਉਸ ਨੂੰ ਉਥੇ ਛੱਡ ਆਇਆ ਤਾਂ ਅਕਾਲੀ ਆਗੂ ਆਪਣਾ ਮੋਟਰਸਾਇਕਲ ਚੁੱਕ ਕੇ ਪਿੰਡ ਵੱਲ ਜਾ ਰਿਹਾ ਸੀ ਤਾਂ ਘਰ ਤੋਂ ਲਗਭਗ ਅੱਧਾ ਕਿਲੋਮੀਟਰ ਦੂਰ ਮਾਰੂਤੀ ਕਾਰ 'ਚ ਸਵਾਰ ਚਾਰ ਵਿਅਕਤੀਆਂ ਨੇ 12 ਬੋਰ ਨਾਲ ਗੋਲੀਆਂ ਚਲਾ ਕੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ, ਅਕਾਲੀ ਆਗੂ ਨੇ ਤੁਰੰਤ ਆਪਣੇ ਮੋਬਾਇਲ ਦੁਆਰਾ ਡੌਗਰ ਸਿੰਘ ਉਗੋਕੇ ਨੂੰ ਘਟਨਾ ਦੱਸੀ ਤਾਂ ਉਹ ਤੁਰੰਤ ਘਟਨਾ ਥਾਂ 'ਤੇ ਪੁੱਜੇ, ਪਿੰਡ ਨਿਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਣ 'ਤੇ ਗੰਭੀਰ ਰੂਪ 'ਚ ਜ਼ਖਮੀ ਭਾਨਾ ਨੂੰ ਬਰਨਾਲਾ ਸਿਵਲ ਹਸਪਤਾਲ ਦਾਖਲ ਕਰਵਾਇਆ ਪਰ ਹਾਲਤ ਗੰਭੀਰ ਦੇਖਦੇ ਹੋਏ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ।
ਘਟਨਾ ਦਾ ਪਤਾ ਲੱਗਦੇ ਹੀ ਡੀ.ਐਸ.ਪੀ ਤਪਾ ਅੱਥਰੂ ਰਾਮ ਸ਼ਰਮਾ, ਥਾਣਾ ਮੁੱਖੀ ਸ਼ਹਿਣਾ ਜਗਜੀਤ ਸਿੰਘ ਦੀ ਅਗਵਾਈ 'ਚ ਪੁੱਜੀ ਪੁਲਸ ਪਾਰਟੀ ਨੇ ਘਟਨਾ ਥਾਂ 'ਤੇ ਪੁੱਜ ਕੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਘਟਨਾ ਦਾ ਪਤਾ ਸਾਬਕਾ ਵਿਧਾਇਕ ਸੰਤ ਬਲਵੀਰ ਸਿੰਘ,ਜ਼ਿਲਾ ਪ੍ਰੀਸ਼ਦ ਚੇਅਰਮੈਨ ਵੀਰਇੰਦਰ ਜੈਲਦਾਰ, ਸ੍ਰ.ਕ.ਮੈਂਬਰ ਬਲਦੇਵ ਸਿੰਘ ਚੁੰਘਾਂ, ਬਲਾਕ ਸੰਮਤੀ ਚੇਅਰਮੈਨ ਰਣਦੀਪ ਸਿੰਘ ਢਿਲਵਾਂ, ਵਾਈਸ ਚੇਅਰਮੈਨ ਡੋਗਰ ਸਿੰਘ ਉਗੋ, ਸਰਪੰਚ ਚਮਕੋਰ ਸਿੰੰਘ ਭਗਤਪੁਰਾ ਮੋੜ, ਜਤਿੰਦਰ ਗੋਲੂ, ਅਮਨਦੀਪ ਉਗੋਕੇ, ਲਾਭ ਸਿੰਘ, ਗੁਰਪ੍ਰੀਤ ਸਿੰਘ ਆਦਿ ਨੇ ਘਟਨਾ ਦਾ ਨਿੰਦਾ ਕਰਦੇ ਹੋਏ ਕਿਹਾ ਕਿ ਧੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਅਕਾਲੀ ਦਲ ਕਾਂਗਰਸ ਸਰਕਾਰ ਖਿਲਾਫ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹੱਟੇਗੀ।
ਪੰਜਾਬ ਸਕੱਤਰੇਤ 'ਚ ਚੈਕਿੰਗ ਦੌਰਾਨ 77 ਅਧਿਕਾਰੀ ਤੇ ਮੁਲਾਜ਼ਮ ਗੈਰ-ਹਾਜ਼ਰ
NEXT STORY