ਲੁਧਿਆਣਾ (ਬੇਰੀ) : ਸ਼ਹਿਰ ’ਚ ਕਾਤਿਲ ਡੋਰ ਦਾ ਕਹਿਰ ਖਤਮ ਨਹੀਂ ਹੋ ਰਿਹਾ ਹੈ। ਕਾਤਿਲ ਡੋਰ ਦੇ ਸ਼ਿਕਾਰ ਹੋਏ ਲੋਕ ਅੱਜ ਵੀ ਹਾਦਸਾ ਯਾਦ ਕਰ ਕੇ ਦਹਿਸ਼ਤ ਵਿਚ ਆ ਜਾਂਦੇ ਹਨ। ਇਸ ਤਰ੍ਹਾਂ ਦਾ ਹੀ ਇਕ ਪਰਿਵਾਰ ਹੈ ਕਿ ਜੋ ਕਿ ਕਾਤਿਲ ਡੋਰ (ਚਾਈਨਾ ਡੋਰ) ਦੇ ਕਾਰਨ ਪੂਰਾ ਤਬਾਹ ਹੋ ਗਿਆ। ਲੁਧਿਆਣਾ ਨੇੜਲੇ ਪਿੰਡ ’ਚ ਰਹਿਣ ਵਾਲੇ ਇਕ ਔਰਤ ਦੇ ਪਤੀ ਨੂੰ ਤਾਂ ਕਾਤਿਲ ਡੋਰ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਔਰਤ ਆਪਣੇ 2 ਬੱਚਿਆਂ ਨਾਲ ਕਿਵੇਂ ਨਾ ਕਿਵੇਂ ਆਪਣਾ ਗੁਜ਼ਾਰਾ ਕਰ ਰਹੀ ਹੈ। ਕਾਤਿਲ ਡੋਰ ਨੇ ਉਸ ਦਾ ਪਰਿਵਾਰ ਬਰਬਾਦ ਕਰ ਦਿੱਤਾ। ਔਰਤ ਨੇ ‘ਜਗ ਬਾਣੀ’ ਦੀ ਟੀਮ ਨੂੰ ਦੱਸਿਆ ਕਿ ਮੇਰਾ ਤਾਂ ਘਰ ਉੱਜੜ ਗਿਆ ਪਰ ਅਜੇ ਤੱਕ ਵਿਕਣੀ ਬੰਦ ਨਹੀਂ ਹੋਈ ਕਾਤਿਲ ਡੋਰ। ਜੋਤੀ ਨੇ ਦੱਸਿਆ ਕਿ ਉਸ ਦੇ ਪਤੀ ਰਜਨੀਸ਼ ਸ਼ਰਮਾ ਦੀ ਖੰਨਾ ਵਿਚ ਰੈਡੀਮੇਡ ਕੱਪੜਿਆਂ ਦੀ ਦੁਕਾਨ ਸੀ। ਉਨ੍ਹਾਂ ਦੇ ਦੋ ਬੇਟੇ ਹਨ। ਇਕ 11 ਸਾਲ ਦਾ ਤੇ ਦੂਜਾ 9 ਸਾਲ ਦਾ ਹੈ। ਉਸਦਾ ਪਰਿਵਾਰ ਠੀਕ ਚੱਲ ਰਿਹਾ ਸੀ ਪਰ 20 ਫਰਵਰੀ 2016 ਨੂੰ ਕਾਤਿਲ ਡੋਰ ਨੇ ਉਸ ਦਾ ਪਰਿਵਾਰ ਹੀ ਬਰਬਾਦ ਕਰ ਦਿੱਤਾ। ਉਸ ਦਾ ਪਤੀ ਰਜਨੀਸ਼ ਸ਼ਰਮਾ ਆਪਣੇ ਸਕੂਟਰ ’ਤੇ ਖੰਨਾ ਦੇ ਲਲਹੇੜੀ ਪੁਲ ਤੋਂ ਹੁੰਦੇ ਹੋਏ ਜਾ ਰਹੇ ਸੀ। ਅਚਾਨਕ ਕਾਤਿਲ ਚਾਈਨਾ ਡੋਰ ਆਈ ਅਤੇ ਉਨ੍ਹਾਂ ਦੇ ਗਲੇ ਵਿਚ ਬੁਰੀ ਤਰ੍ਹਾਂ ਲਿਪਟ ਗਈ। ਡੋਰ ਨੇ ਉਨ੍ਹਾਂ ਦੇ ਗਲ ਦੀਆਂ ਨਸਾਂ ਨੂੰ ਕੱਟ ਦਿੱਤਾ, ਜਿਸ ਕਾਰਨ ਉਹ ਸਕੂਟਰ ਤੋਂ ਹੇਠਾਂ ਡਿੱਗ ਗਏ। ਖੂਨ ਜ਼ਿਆਦਾ ਨਿਕਲਣ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਜੋਤੀ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੀ ਮੌਤ ਹੋ ਬਾਅਦ 2 ਬੱਚਿਆਂ ਨੂੰ ਪਾਲਣ ਲਈ ਕਾਫੀ ਮੁਸ਼ਕਿਲ ਸੀ ਪਰ ਫਿਰ ਵੀ ਉਹ ਕਿਵੇਂ ਨਾ ਕਿਵੇਂ ਬੱਚਿਆਂ ਦਾ ਪੇਟ ਪਾਲ ਰਹੀ ਹੈ। ਉਸ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਬੱਚਿਆਂ ਦੀ ਪੜਾਈ ਅਤੇ ਚੰਗਾ ਪਾਲਣ-ਪੋਸ਼ਣ ਕਰ ਸਕੇ। ਉਸ ਨੇ ਕਿਹਾ ਕਿ ਉਹ 4 ਸਾਲ ਤੋਂ ਸੰਘਰਸ਼ ਕਰ ਰਹੀ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ।
ਇਹ ਵੀ ਪੜ੍ਹੋ : ਸਾਕਾ ਸ੍ਰੀ ਨਨਕਾਣਾ ਸਾਹਿਬ ਦੀ ਸ਼ਤਾਬਦੀ ਮੌਕੇ ਪਾਕਿ ਜਾਣ ਵਾਲੇ ਸ਼ਰਧਾਲੂਆਂ ਤੋਂ SGPC ਨੇ ਮੰਗੇ ਪਾਸਪੋਰਟ
ਕਾਤਿਰ ਡੋਰ ਵੇਚਣ ਵਾਲਿਆਂ ’ਤੇ ਕਤਲ ਦਾ ਕੇਸ ਦਰਜ ਹੋਣਾ ਚਾਹੀਦੈ
ਜੋਤੀ ਦਾ ਕਹਿਣਾ ਹੈ ਕਿ ਕਾਤਿਲ ਡੋਰ ਨੇ ਉਸ ਦੇ ਪਤੀ ਦੀ ਜਾਨ ਲੈ ਲਈ, ਫਿਰ ਵੀ ਡੋਰ ਬਾਜ਼ਾਰਾਂ ਵਿਚ ਖੁਲ੍ਹੇਆਮ ਵਿਕ ਰਹੀ ਹੈ। ਉਸ ਦੀ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਲੋਕਾਂ ਦੇ ਘਰ ਬਰਬਾਦ ਕਰਨ ਵਾਲੀ ਕਾਤਲ ਡੋਰ ਦੀ ਵਿਕਰੀ ਰੁਕਵਾਉਣ, ਕਾਤਲ ਡੋਰ ਵੇਚਣ ਵਾਲਿਆਂ ਖਿਲਾਫ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਇਹ ਡੋਰ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਦੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਪੰਜਾਬ' ਨੂੰ ਨਜ਼ਰਅੰਦਾਜ਼ ਕੀਤੇ ਜਾਣ 'ਤੇ ਭਖੀ ਸਿਆਸਤ, ਜਾਣੋ ਕੀ ਹੈ ਪੂਰਾ ਮਾਮਲਾ
ਕਾਤਲ ਡੋਰ ਵੇਚ ਕੇ ਛੋਟੇ ਦੁਕਾਨਦਾਰਾਂ ਤੋਂ ਬਣੇ ਵੱਡੇ ਵਪਾਰੀ
ਸ਼ਹਿਰ ਵਿਚ ਕੁਝ ਇਸ ਤਰ੍ਹਾਂ ਦੇ ਲੋਕ ਹਨ, ਜੋ ਕਿ ਕਾਤਿਲ ਡੋਰ ਵੇਚਣ ਦੀਆਂ ਛੋਟੀਆਂ ਦੁਕਾਨਾਂ ਚਲਾਉਂਦੇ ਸੀ ਪਰ ਅੱਜ ਉਹ ਖੁਦ ਕਾਤਲ ਡੋਰ ਦੇ ਵੱਡੇ ਸਪਲਾਇਰ ਬਣ ਬੈਠੇ ਹਨ। ਉਸ ਦੇ ਗੋਦਾਮਾਂ ’ਚ ਲੱਖਾਂ ਦੀ ਡੋਰ ਸਟਾਕ ਵਿਚ ਪਈ ਹੁੰਦੀ ਹੈ। ਸੂਤਰਾਂ ਦੀ ਮੰਨੀਏ ਤਾਂ ਡੋਰ ਵੇਚਣ ਦੇ ਨਾਲ-ਨਾਲ ਉਨ੍ਹਾਂ ਵਪਾਰੀਆਂ ਨੇ ਆਪਣੀ ਡੋਰ ਬਣਾਉਣ ਦੀਆਂ ਫੈਕਟਰੀਆਂ ਤੱਕ ਲਗਾ ਲਈਆਂ ਹਨ। ਪੁਲਸ ਨੂੰ ਚਾਹੀਦਾ ਛੋਟੇ ਦੁਕਾਨਦਾਰਾਂ ਦੇ ਨਾਲ-ਨਾਲ ਇਸ ਤਰ੍ਹਾਂ ਦੇ ਵੱਡੇ ਵਪਾਰੀਆਂ ’ਤੇ ਵੀ ਨਜ਼ਰ ਰੱਖਣ, ਜੋ ਕਿ ਇਸ ਕਾਤਲ ਡੋਰ ਵੇਚਣ ਦੀ ਖੇਡ ਖੇਡ ਰਹੇ ਹਨ।
- ਸ਼ਹਿਰ ਦੇ ਲੋਕਾਂ ਅਤੇ ਬੱਚਿਆਂ ਤੋਂ ਅਪੀਲ ਕਰਦਾ ਹਾਂ ਕਿ ਆਮ ਡੋਰ ਨਾਲ ਪਤੰਗਬਾਜ਼ੀ ਹੋਵੇ ਤੇ ਕਾਤਿਲ ਡੋਰ ਦਾ ਬਾਈਕਾਟ ਕਰਨਾ ਚਾਹੀਦਾ ਹੈ ਤਾਂ ਕਿ ਇਸ ਡੋਰ ਕਾਰਨ ਕਿਸੇ ਦਾ ਘਰ ਅਤੇ ਜ਼ਿੰਦਗੀ ਨਾ ਬਰਬਾਦ ਨਾ ਹੋਵੇ। -ਹੌਜ਼ਰੀ ਕਾਰੋਬਾਰੀ, ਹਰਜੀਤ ਸਿੰਘ ਮੰਗਾ
ਇਹ ਵੀ ਪੜ੍ਹੋ : ਮੰਤਰੀ ਆਸ਼ੂ ਦਾ ਦਾਅਵਾ : ਪਾਰਕ ਮੈਨੇਜਮੈਂਟ ਕਮੇਟੀਆਂ ਨੂੰ ਇਕ ਹਫ਼ਤੇ ’ਚ ਰਿਲੀਜ਼ ਹੋਵੇਗੀ ਪੈਂਡਿੰਗ ਪੇਮੈਂਟ
ਮੋਹਾਲੀ 'ਚ ਦੁਕਾਨਾਂ ਬਾਹਰ ਕਿਸਾਨਾਂ ਦੇ ਹੱਕ 'ਚ ਪੋਸਟਰ ਲਾਉਣ ਦਾ ਆਇਆ ਹੜ੍ਹ
NEXT STORY