22 ਅਪ੍ਰੈਲ, 2025 ਦੇ ਪਹਿਲਗਾਮ ਅੱਤਵਾਦੀ ਹਮਲੇ, ਜਿਸ ’ਚ 25 ਸੈਲਾਨੀਆਂ ਅਤੇ ਇਕ ਸਥਾਨਕ ਘੋੜੇ ਵਾਲੇ ਦੀ ਮੌਤ ਹੋ ਗਈ ਸੀ, ਦੇ ਜਵਾਬ ’ਚ 7 ਮਈ ਨੂੰ ਭਾਰਤੀ ਫੌਜ ਵੱਲੋਂ ‘ਆਪ੍ਰੇਸ਼ਨ ਸਿੰਧੂਰ’ ਦੇ ਤਹਿਤ ਪਾਕਿਸਤਾਨ ਅਤੇ ਪੀ. ਓ. ਕੇ. ’ਚ ਅੱਤਵਾਦੀ ਟਿਕਾਣੇ ਨਸ਼ਟ ਕਰਨ ਦੇ ਬਾਵਜੂਦ ਪਾਕਿਸਤਾਨ ਦੇ ਸ਼ਾਸਕਾਂ ਦੇ ਭਾਰਤ ਵਿਰੋਧੀ ਤੇਵਰ ਕਾਇਮ ਹਨ।
ਜਿੱਥੇ ‘ਆਪ੍ਰੇਸ਼ਨ ਸਿੰਧੂਰ’ ਦੇ ਬਾਅਦ ਪਾਕਿਸਤਾਨ ਨੇ ਜੰਮੂ-ਕਸ਼ਮੀਰ ’ਚ ਹਥਿਆਰ ਭੇਜਣਾ ਪਹਿਲਾਂ ਨਾਲੋਂ ਵੀ ਤੇਜ਼ ਕਰ ਦਿੱਤਾ ਹੈ, ਉਥੇ ਹੀ ਭਾਰਤ-ਪਾਕਿ ਸਰਹੱਦ ਅਤੇ ਕੰਟਰੋਲ ਰੇਖਾ ਦੇ ਪਾਰ ਪਾਕਿਸਤਾਨ ਦੇ 72 ‘ਅੱਤਵਾਦੀ ਲਾਂਚ ਪੈਡਸ’ ਸਰਗਰਮ ਹੋਣ ਦਾ ਪਤਾ ਲੱਗਾ ਹੈ।
ਇਸੇ ਦੌਰਾਨ 30 ਨਵੰਬਰ ਨੂੰ ‘ਬੀ. ਐੱਸ. ਐੱਫ. ਕਸ਼ਮੀਰ ਫਰੰਟੀਅਰ’ ਦੇ ਆਈ. ਜੀ. ਅਸ਼ੋਕ ਯਾਦਵ ਨੇ ਕਿਹਾ ਹੈ ਕਿ ‘‘ਪਾਕਿਸਤਾਨ ਵੱਲੋਂ ‘ਲਾਈਨ ਆਫ ਕੰਟਰੋਲ’ ਦੇ ਨੇੜੇ-ਤੇੜੇ ਅੱਤਵਾਦੀਆਂ ਦੇ ਲਾਂਚ ਪੈਡ ਸਰਗਰਮ ਕਰ ਦਿੱਤੇ ਜਾਣ ਦੇ ਮੱਦੇਨਜ਼ਰ ‘ਬਾਰਡਰ ਗਾਰਡਸ’ ਨੇ ਸਰਹੱਦ ਪਾਰੋਂ ਘੁਸਪੈਠ ਦੀਆਂ ਕੋਸ਼ਿਸ਼ਾਂ ਨਾਕਾਮ ਕਰਨ ਲਈ ‘ਉੱਨਤ ਨਿਗਰਾਨੀ ਉਪਕਰਨ’ ਤਾਇਨਾਤ ਕਰਨ ਦੇ ਨਾਲ ਹੀ ਚੌਕਸੀ ਵੀ ਵਧਾ ਦਿੱਤੀ ਹੈ, ਤਾਂ ਕਿ ਭਵਿੱਖ ’ਚ ਅਸੀਂ ਹੋਰ ਵੀ ਚੰਗੇ ਤਰੀਕੇ ਨਾਲ ਉਨ੍ਹਾਂ ਦਾ ਮੁਕਾਬਲਾ ਕਰ ਸਕੀਏ।’’
‘ਆਪ੍ਰੇਸ਼ਨ ਸਿੰਧੂਰ’ ਦੇ ਅਧੀਨ ਭਾਰਤ ਵੱਲੋਂ ਲਾਂਚ ਪੈਡ ਤਬਾਹ ਕਰ ਦੇਣ ਦੇ ਕਾਰਨ ਪਾਕਿਸਤਾਨ ਨੇ ਅੱਤਵਾਦੀਆਂ ਦੇ ਕੁਝ ਲਾਂਚ ਪੈਡ ਸਰਹੱਦ ਤੋਂ ਦੂਰ ਹੋਰਨਾਂ ਥਾਵਾਂ ’ਤੇ ‘ਸ਼ਿਫਟ’ ਕਰ ਦਿੱਤੇ ਸਨ, ਪਰ ਅਜੇ ਵੀ ਐੱਲ. ਓ. ਸੀ. ’ਤੇ ਅੱਤਵਾਦੀਆਂ ਦੇ ਅਨੇਕ ਲਾਂਚ ਪੈਡ ਸੁਰੱਖਿਅਤ ਅਤੇ ਸਰਗਰਮ ਹਨ ਅਤੇ ਉਨ੍ਹਾਂ ’ਚ ਅੱਤਵਾਦੀ ਮੌਜੂਦ ਹਨ।
ਆਈ. ਜੀ. ਨੇ ਦੱਸਿਆ ਕਿ ‘ਸਰਦੀਆਂ ਆਉਣ ਤੋਂ ਪਹਿਲਾਂ ਘੱਟ ਦ੍ਰਿਸ਼ਟਤਾ (ਰੌਸ਼ਨੀ) ਦਾ ਲਾਭ ਉਠਾਉਂਦੇ ਹੋਏ ਉਹ ਹਮੇਸ਼ਾ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੇ ਹਨ, ਇਸੇ ਲਈ ਪਾਕਿਸਤਾਨ ਦੇ ਦ੍ਰਿਸ਼ਟਤਾਪੂਰਨ ਮਨਸੂਬਿਆਂ ਨੂੰ ਨਾਕਾਮ ਕਰਨ ਲਈ ਬੀ. ਐੱਸ. ਐੱਫ. ਅਤੇ ਸੈਨਾ ਪੂਰੀ ਤਰ੍ਹਾਂ ਚੌਕਸ ਹਨ।’’
ਜੋ ਵੀ ਹੋਵੇ, ਸਾਡੇ ਸੁਰੱਖਿਆ ਬਲਾਂ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਅਤੇ ਚੁਸਤ ਕਰਨ ਦੀ ਲੋੜ ਹੈ ਕਿਉਂਕਿ ਸਰਦੀਆਂ ਦੇ ਮੌਸਮ ’ਚ ਸਾਡੇ ਸੁਰੱਖਿਆ ਬਲਾਂ ਦੀ ਜ਼ਰਾ ਜਿੰਨੀ ਵੀ ਕੋਤਾਹੀ ਦੇਸ਼ ਨੂੰ ਬਹੁਤ ਮਹਿੰਗੀ ਪੈ ਸਕਦੀ ਹੈ।
–ਵਿਜੇ ਕੁਮਾਰ
‘ਡਾਂਸਿੰਗ ਭਾਲੂ’: ਸ਼ੋਸ਼ਣ ਤੋਂ ਸੁਰੱਖਿਆ ਤੱਕ
NEXT STORY