ਲੁਧਿਆਣਾ (ਨਰਿੰਦਰ ਮਹਿੰਦਰੂ)—ਆਰ.ਐੱਸ.ਐੱਸ. ਦੇ ਸ਼ਾਖਾ ਪ੍ਰਮੁੱਖ ਰਵਿੰਦਰ ਗੋਸਾਈਂ ਦੇ ਕਤਲ ਦੇ ਮਾਮਲੇ 'ਚ ਐੱਨ.ਆਈ.ਏ. ਅਤੇ ਪੰਜਾਬ ਪੁਲਸ ਨੇ ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਰਮਣਾ ਅਤੇ ਜਿੰਮੀ ਨੂੰ 5 ਦਿਨਾਂ ਦੀ ਸੰਯੁਕਤ ਪੁਲਸ ਰਿਮਾਂਡ 'ਤੇ ਲੈ ਲਿਆ ਹੈ। ਇਸ ਤੋਂ ਪਹਿਲਾਂ ਲੁਧਿਆਣਾ ਪੁਲਸ ਸ਼ਾਰਪ ਸ਼ੂਟਰ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਰਮਣਾ ਨੂੰ ਪ੍ਰੋਡੈਕਸ਼ਨ ਵਾਰੰਟ 'ਤੇ ਲੁਧਿਆਣਾ ਲੈ ਕੇ ਆਈ ਹੈ। ਜਿੰਮੀ ਨੂੰ ਕੱਲ ਹੀ ਲਿਆਇਆ ਜਾ ਚੁੱਕਿਆ ਹੈ।
ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਅਨੁਸਾਰ ਐੱਨ.ਆਈ. ਏ. ਟੀਮ ਨੇ ਅੱਜ ਆਧਿਕਾਰਿਤ ਰੂਪ ਨਾਲ ਇਨ੍ਹਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਜਿਸ ਦੇ ਤਹਿਤ ਤਿੰਨਾਂ ਨੂੰ ਮਾਨਯੋਗ ਜੱਜ ਸਾਹਮਣੇ ਪੇਸ਼ ਕਰਦੇ ਹੋਏ ਸਾਂਝਾ ਰਿਮਾਂਡ ਹਾਸਲ ਕੀਤਾ।
ਹਿੰਦੂ ਨੇਤਾਵਾਂ ਦੇ ਕਤਲ 'ਚ ਪੁਲਸ ਪਹਿਲਾਂ ਹੀ ਜਿੰਮੀ ਅਤੇ ਜਗਤਾਰ ਜੌਹਲ ਨੂੰ ਲੁਧਿਆਣਾ 'ਚ ਪੁੱਛਗਿੱਛ ਕਰ ਰਹੀ ਹੈ। ਗੋਸਾਈਂ ਕਤਲਕਾਂਡ ਦੀ ਜਾਂਚ 'ਚ ਐੱਨ.ਆਈ.ਏ. ਟੀਮ ਵੀ ਲੁਧਿਆਣਾ 'ਚ ਹੈ। ਅਜਿਹੀ ਚਰਚਾ ਹੈ ਕਿ ਇਨ੍ਹਾਂ ਸਾਰਿਆਂ ਤੋਂ ਜਾਂਚ ਟੀਮ ਇਕੱਠੇ ਆਹਮੋ-ਸਾਹਮਣੇ ਬੈਠਾ ਕੇ ਪੁੱਛਗਿੱਛ ਕਰ ਸਕਦੀ ਹੈ। ਇਸ ਤੋਂ ਪਹਿਲਾਂ ਸਾਰਿਆਂ ਨੂੰ ਮੈਡੀਕਲ ਕਰਵਾ ਕੇ ਮਾਣਯੋਗ ਜੱਜ ਦੀ ਰਿਹਾਇਸ਼ 'ਚ ਹੀ ਪੇਸ਼ ਕੀਤਾ ਗਿਆ। ਜਿੱਥੇ ਮਾਣਯੋਗ ਜੱਜ ਨੇ ਇਨ੍ਹਾਂ ਨੂੰ 5 ਦਿਨਾਂ ਦੀ ਪੁਲਸ ਰਿਮਾਂਡ 'ਤੇ ਭੇਜ ਦਿੱਤਾ।
ਡਰੱਗ ਮਾਮਲੇ 'ਚ ਸਿੱਧੂ ਪਾ ਰਿਹਾ ਹੈ ਟ੍ਰਾਇਲ ਲਈ ਕੈਪਟਨ 'ਤੇ ਦਬਾਅ : ਮਜੀਠੀਆ
NEXT STORY