ਫਿਰੋਜ਼ਪੁਰ : ਮਾਤਾ ਵੈਸ਼ਨੋ ਦੇਵੀ ਦੇ ਦਰਬਾਰ ਜਾਣ ਵਾਲੇ ਪੰਜਾਬ ਦੇ ਸ਼ਰਧਾਲੂਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਦਰਅਸਲ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਂਗਲੁਰੂ ਤੋਂ ਡਿਜੀਟਲ ਮਾਧਿਅਮ ਰਾਹੀਂ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਨੂੰ ਪੰਜਾਬ ਤੋਂ ਮਾਂ ਵੈਸ਼ਨੋ ਦੇਵੀ ਦੇ ਦਰਬਾਰ ਕਟੜਾ ਜਾਣ ਲਈ ਹਰੀ ਝੰਡੀ ਦਿਖਾਉਣਗੇ। ਇਸ ਤੋਂ ਬਾਅਦ ਇਹ ਟਰੇਨ 11 ਅਗਸਤ ਤੋਂ ਆਮ ਲੋਕਾਂ ਲਈ ਸ਼ੁਰੂ ਹੋ ਜਾਵੇਗੀ। ਇਹ ਹਾਈ-ਸਪੀਡ ਟਰੇਨ ਅੰਮ੍ਰਿਤਸਰ ਅਤੇ ਕਟੜਾ ਵਿਚਕਾਰ ਯਾਤਰਾ ਸਿਰਫ 5 ਘੰਟੇ 35 ਮਿੰਟ ਵਿੱਚ ਪੂਰੀ ਕਰੇਗੀ।
ਇਹ ਵੀ ਪੜ੍ਹੋ : ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ, ਵਿਦਿਆਰਥੀ ਤੇ ਮਾਪੇ ਹੋ ਜਾਣ ਸਾਵਧਾਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਆਰ. ਐੱਮ. ਦਫ਼ਤਰ ਫ਼ਿਰੋਜ਼ਪੁਰ ਦੇ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਨਾਲ ਕਰਨਾਟਕ, ਮਹਾਰਾਸ਼ਟਰ, ਪੰਜਾਬ ਅਤੇ ਜੰਮੂ-ਕਸ਼ਮੀਰ ’ਚ ਸੈਰ-ਸਪਾਟਾ ਅਤੇ ਆਰਥਿਕ ਗਤੀਵਿਧੀਆਂ ਵੱਧਣਗੀਆਂ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ’ਚ ਕੁੱਲ 5 ਵੰਦੇ ਭਾਰਤ (10 ਸੇਵਾਵਾਂ) ਉਪਲੱਬਧ ਹੋਣਗੀਆਂ। ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਅੰਮ੍ਰਿਤਸਰ ਵੰਦੇ ਭਾਰਤ ਐਕਸਪ੍ਰੈੱਸ ’ਚ ਜੰਮੂ ਤਵੀ, ਪਠਾਨਕੋਟ ਕੈਂਟ, ਜਲੰਧਰ ਸ਼ਹਿਰ ਅਤੇ ਬਿਆਸ ਹਨ ਅਤੇ ਸੈਮੀ-ਹਾਈ ਸਪੀਡ ਵੰਦੇ ਭਾਰਤ ਐਕਸਪ੍ਰੈੱਸ ਪੂਰੀ ਤਰ੍ਹਾਂ ਸਵਦੇਸ਼ੀ ਹੈ ਅਤੇ ਕਵਚ ਸਿਸਟਮ ਨਾਲ ਲੈਸ ਹੈ।
ਇਹ ਵੀ ਪੜ੍ਹੋ : ਪੰਜਾਬ 'ਚ 11 ਤੋਂ 13 ਤਾਰੀਖ਼ ਤੱਕ ਸਮੂਹਿਕ ਛੁੱਟੀ! ਪੜ੍ਹੋ ਕੀ ਹੈ ਪੂਰੀ ਖ਼ਬਰ
ਇਸ ਟਰੇਨ ’ਚ ਫੋਲਡੇਬਲ ਸਨੈਕ ਟੇਬਲ, ਮੋਬਾਇਲ ਚਾਰਜਿੰਗ ਪੋਰਟ, ਆਰਾਮਦਾਇਕ ਸੀਟਾਂ, ਆਧੁਨਿਕ ਟਾਇਲਟ ਅਤੇ ਇਨਫੋਟੇਨਮੈਂਟ ਦੀ ਸਹੂਲਤ ਵੀ ਹੈ ਅਤੇ ਹਰ ਕੋਚ ’ਚ ਜੀ. ਪੀ. ਐੱਸ. ਆਧਾਰਿਤ ਰੀਅਲ-ਟਾਈਮ ਟ੍ਰੈਕਿੰਗ ਸਿਸਟਮ ਲਾਇਆ ਗਿਆ ਹੈ ਤਾਂ ਜੋ ਯਾਤਰੀਆਂ ਨੂੰ ਹਰ ਪਲ ਸਟੇਸ਼ਨ, ਰਫ਼ਤਾਰ ਅਤੇ ਸਥਾਨ ਬਾਰੇ ਜਾਣਕਾਰੀ ਮਿਲ ਸਕੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਸਖ਼ਤ ਹੁਕਮ ਜਾਰੀ, ਵਿਦਿਆਰਥੀ ਤੇ ਮਾਪੇ ਹੋ ਜਾਣ ਸਾਵਧਾਨ
NEXT STORY