ਚੰਡੀਗੜ੍ਹ (ਸੁਸ਼ੀਲ) : ਵਿਦਿਆਰਥੀ ਯੂਨੀਅਨ ਚੋਣਾਂ ਕਾਰਨ ਪੰਜਾਬ ਯੂਨੀਵਰਸਿਟੀ 'ਚ ਬਾਹਰੀ ਵਿਦਿਆਰਥੀਆਂ 'ਤੇ ਪੁਲਸ ਨੇ ਆਪਣਾ ਸ਼ਿਕੰਜਾ ਕਸ ਦਿੱਤਾ ਹੈ। ਸੈਕਟਰ-11 ਥਾਣਾ ਪੁਲਸ ਪੀ. ਯੂ. ਦੇ ਗੇਟਾਂ ’ਤੇ ਚੈਕਿੰਗ ਅਤੇ ਹੋਸਟਲਾਂ ਵਿਚ ਰੋਜ਼ਾਨਾ ਛਾਪੇਮਾਰੀ ਕਰਨ ਵਿਚ ਲੱਗੀ ਹੋਈ ਹੈ। ਪੁਲਸ ਹੋਸਟਲਾਂ 'ਚ ਮਿਲਣ ਵਾਲੇ ਬਾਹਰੀ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈ ਕੇ ਵੈਰੀਫਾਈ ਕਰਨ ਤੋਂ ਬਾਅਦ ਛੱਡ ਰਹੀ ਹੈ। ਇਸ ਤੋਂ ਇਲਾਵਾ ਪੁਲਸ ਜਿਸ ਵਿਦਿਆਰਥੀ ਦੇ ਕਮਰੇ ਵਿਚ ਆਊਟਸਾਈਡਰ ਰੁਕੇ ਹੋਏ ਹਨ, ਉਸ ’ਤੇ ਸਖ਼ਤ ਕਰਵਾਈ ਦੇ ਲਈ ਪੀ. ਯੂ. ਪ੍ਰਬੰਧਨ ਨੂੰ ਲਿਖ ਰਹੀ ਹੈ। ਸੈਕਟਰ-11 ਥਾਣਾ ਇੰਚਾਰਜ ਜੈਵੀਰ ਰਾਣਾ ਅਤੇ ਪੀ. ਯੂ. ਚੌਂਕੀ ਇੰਚਾਰਜ ਨਵੀਨ ਵਿਦਿਆਰਥੀ ਯੂਨੀਅਨ ਚੋਣਾਂ ਨੂੰ ਲੈ ਕਾਫੀ ਸਖ਼ਤੀ ਵਰਤ ਰਹੇ ਹਨ।
ਬਾਹਰੀ ਵਿਦਿਆਰਥੀ ਪੀ.ਯੂ. ਵਿਚ ਆ ਕੇ ਕੁੱਟਮਾਰ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਸ ਲਈ ਪੁਲਸ ਟੀਮਾਂ ਹੋਸਟਲਾਂ ਵਿਚ ਛਾਪੇਮਾਰੀ ਕਰਕੇ ਚੈਕਿੰਗ ਕਰਨ ਵਿਚ ਲੱਗੀਆਂ ਹੋਈਆਂ ਹਨ। ਪੀ. ਯੂ. ਦੇ ਕਿਸੇ ਵੀ ਗੇਟ ਤੋਂ ਬਾਹਰੀ ਨੌਜਵਾਨਾਂ ਨੂੰ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਹੈ। ਪੀ.ਯੂ. ਦੇ ਅੰਦਰ ਆਉਣ ਵਾਲਿਆਂ ਦੇ ਆਈ. ਡੀ. ਕਾਰਡ ਚੈੱਕ ਕੀਤੇ ਜਾ ਰਹੇ ਹਨ। ਸ਼ਨੀਵਾਰ ਸਵੇਰ ਪੁਲਸ ਨੇ ਹੋਸਟਲ ਵਿਚ ਛਾਪੇਮਾਰੀ ਕੀਤੀ। ਛਾਪੇਮਾਰੀ ਦੇ ਦੌਰਾਨ ਪੁਲਸ ਨੇ ਹੋਸਟਲ ਵਿਚ ਰਹਿਣ ਵਾਲੇ ਵਿਦਿਆਰਥੀਆਂ ਦਾ ਰਿਕਾਰਡ ਤਿਆਰ ਕੀਤਾ। ਇਸ ਤੋਂ ਇਲਾਵਾ ਪੁਲਸ ਨੇ ਅੱਧਾ ਦਰਜਨ ਬਾਹਰੀ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ। ਨੌਜਵਾਨ ਹਰ ਵਾਰ ਦੀ ਤਰ੍ਹਾਂ ਬਹਾਨੇ ਬਣਾਉਣ ਲੱਗੇ। ਪੁਲਸ ਨੇ ਸਾਰਿਆਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ।
ਕਤਲ ਅਤੇ ਕੁੱਟਮਾਰ ਦੇ ਮੁਲਜ਼ਮਾਂ ਨੂੰ ਕੀਤਾ ਸੀ ਗ੍ਰਿਫ਼ਤਾਰ
ਪੀ. ਯੂ. ਦੇ ਸਟੂਡੈਂਡ ਸੈਂਟਰ ’ਤੇ ਸੈਕਟਰ-11 ਥਾਣਾ ਪੁਲਸ ਨੇ ਕਤਲ ਅਤੇ ਕੁੱਟਮਾਰ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪੰਜ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੰਜੇ ਨੌਜਵਾਨ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਪੀ. ਯੂ. ਵਿਚ ਆਏ ਸੀ। ਪੁਲਸ ਨੇ ਸਾਰਿਆਂ ’ਤੇ ਮਾਮਲਾ ਦਰਜ ਕੀਤਾ ਸੀ।
ਪੰਜਾਬ 'ਚ ਲੱਗੇ ਹਾਈਟੈੱਕ ਨਾਕੇ! ਵਧਾਈ ਗਈ ਸੁਰੱਖਿਆ, ਐਂਟਰੀ/ਐਗਜ਼ਿਟ ਪੁਆਇੰਟ ਕੀਤੇ ਗਏ ਸੀਲ
NEXT STORY