ਲੁਧਿਆਣਾ (ਵਿੱਕੀ) : ਹੁਣ ਭਾਵੇਂ ਇਸ ਨੂੰ ਸਕੂਲਾਂ ’ਚ ਡੰਮੀ ਦਾਖ਼ਲਿਆਂ ਦੇ ਰੁਝਾਨ ਨੂੰ ਰੋਕਣ ਦੀ ਕੋਸ਼ਿਸ਼ ਮੰਨਿਆ ਜਾਵੇ ਜਾਂ ਵਿਦਿਆਰਥੀਆਂ ਦੀ ਹਰ ਮੌਕੇ ’ਤੇ ਛੁੱਟੀ ਲੈਣ ਦੀ ਆਦਤ ਨੂੰ ਰੋਕਣ ਦੀ ਪਹਿਲ ਕਦਮੀ ਪਰ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ. ਬੀ. ਐੱਸ. ਈ.) ਨੇ ਵਿਦਿਆਰਥੀਆਂ ਦੀ ਹਾਜ਼ਰੀ ਅਤੇ ਛੁੱਟੀ ਦੇ ਨਿਯਮਾਂ ਸਬੰਧੀ ਇੱਕ ਨਵੀਂ ਅਤੇ ਸਖ਼ਤ ਨੀਤੀ ਲਾਗੂ ਕੀਤੀ ਹੈ। ਇਸ ਨਵੀਂ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਉਨ੍ਹਾਂ ਮਾਪਿਆਂ ਜਾਂ ਬੱਚਿਆਂ ਲਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜੋ ਕਿਸੇ ਰਿਸ਼ਤੇਦਾਰ ਦੇ ਛੋਟੇ ਜਿਹੇ ਸਮਾਗਮ ’ਚ ਸ਼ਾਮਲ ਹੋਣ ਜਾਂ ਸਕੂਲ ਤੋਂ ਛੁੱਟੀ ਲੈਣ ਅਤੇ ਵਿਦੇਸ਼ ਜਾਂ ਦੇਸ਼ ’ਚ ਯਾਤਰਾ ਕਰਨ ਲਈ ਸਸਤਾ ਪੈਕੇਜ ਮਿਲਦੇ ਹੀ ਆਪਣੇ ਬੈਗ ਪੈਕ ਕਰਨ ਲਈ ਵੀ ਵਿਦਿਆਰਥੀ ਦੀ ਪੜ੍ਹਾਈ ਦਾਅ ’ਤੇ ਲਗਾ ਦਿੰਦੇ ਹਨ। ਹਦਾਇਤਾਂ ਅਨੁਸਾਰ ਕਿਸੇ ਵੀ ਵਿਦਿਆਰਥੀ ਦੀ ਹਰ ਛੁੱਟੀ ਦਾ ਹਰ ਰਿਕਾਰਡ ਸਕੂਲ ਕੋਲ ਰੱਖਿਆ ਜਾਵੇਗਾ ਅਤੇ ਜੇਕਰ ਉਹ ਬਿਨਾਂ ਜਾਣਕਾਰੀ ਦੇ ਗੈਰ-ਹਾਜ਼ਰ ਰਹਿੰਦਾ ਹੈ ਤਾਂ ਉਸਨੂੰ ’ਡੰਮੀ ਵਿਦਿਆਰਥੀ’ ਘੋਸ਼ਿਤ ਕੀਤਾ ਜਾ ਸਕਦਾ ਹੈ। ਇਸ ਕਾਰਨ ਉਹ ਬੋਰਡ ਪ੍ਰੀਖਿਆ ’ਚ ਸ਼ਾਮਲ ਹੋਣ ਦੇ ਯੋਗ ਨਹੀਂ ਹੋਵੇਗਾ। ਜੇਕਰ ਕਿਸੇ ਵਿਦਿਆਰਥੀ ਨੂੰ ਮਾਂ ਜਾਂ ਪਿਤਾ ਦੀ ਮੌਤ ਵਰਗੀ ਸਥਿਤੀ ’ਚ ਛੁੱਟੀ ਲੈਣੀ ਪੈਂਦੀ ਹੈ ਤਾਂ ਛੁੱਟੀ ਦੀ ਅਰਜ਼ੀ ਦੇ ਨਾਲ ਸਕੂਲ ’ਚ ਮੌਤ ਦਾ ਸਰਟੀਫਿਕੇਟ ਜਮ੍ਹਾਂ ਕਰਨਾ ਲਾਜ਼ਮੀ ਹੋਵੇਗਾ। ਇਹ ਨਿਯਮ ਹੋਰ ਗੰਭੀਰ ਕਾਰਨਾਂ ’ਤੇ ਵੀ ਲਾਗੂ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ 11 ਤੋਂ 13 ਤਾਰੀਖ਼ ਤੱਕ ਸਮੂਹਿਕ ਛੁੱਟੀ! ਪੜ੍ਹੋ ਕੀ ਹੈ ਪੂਰੀ ਖ਼ਬਰ
ਸਕੂਲ, ਮਾਪਿਆਂ ਤੇ ਵਿਦਿਆਰਥੀਆਂ ਲਈ ਬਣਾਏ 5 ਨਿਯਮ
ਸੀ. ਬੀ. ਐੱਸ. ਈ. ਨੇ ਆਪਣੇ ਸਰਕੂਲਰ ’ਚ ਸਕੂਲ, ਵਿਦਿਆਰਥੀਆਂ ਤੇ ਮਾਪਿਆਂ ਲਈ 5 ਮਹੱਤਵਪੂਰਨ ਨਿਯਮਾਂ ਦਾ ਜ਼ਿਕਰ ਕੀਤਾ ਹੈ। ਸਕੂਲਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਛੁੱਟੀ ਲੈਣ ਦੀ ਪੂਰੀ ਪ੍ਰਕਿਰਿਆ, ਹਾਜ਼ਰੀ ਨਿਗਰਾਨੀ ਅਤੇ ਨਿਯਮਾਂ ਦੀ ਉਲੰਘਣਾ ਦੀ ਸਥਿਤੀ ’ਚ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਸਪੱਸ਼ਟ ਤੌਰ ’ਤੇ ਸੂਚਿਤ ਕਰਨ।
ਇਹ ਰਹੇਗੀ ਛੁੱਟੀ ਪ੍ਰਕਿਰਿਆ
ਮੈਡੀਕਲ ਐਮਰਜੈਂਸੀ ਦੀ ਸਥਿਤੀ ’ਚ ਛੁੱਟੀ ਤੋਂ ਵਾਪਸ ਆਉਣ ਤੋਂ ਤੁਰੰਤ ਬਾਅਦ ਵਿਦਿਆਰਥੀਆਂ ਨੂੰ ਵੈਧ ਮੈਡੀਕਲ ਦਸਤਾਵੇਜ਼ਾਂ ਦੇ ਨਾਲ ਛੁੱਟੀ ਦੀ ਅਰਜ਼ੀ ਜਮ੍ਹਾਂ ਕਰਾਉਣੀ ਪਵੇਗੀ। ਭਾਵੇਂ ਛੁੱਟੀ ਹੋਰ ਕਾਰਨਾਂ ਕਰਕੇ ਲਈ ਜਾਂਦੀ ਹੈ, ਵਿਦਿਆਰਥੀਆਂ ਨੂੰ ਇਸ ਬਾਰੇ ਸਕੂਲ ਨੂੰ ਲਿਖ਼ਤੀ ਰੂਪ ’ਚ ਸੂਚਿਤ ਕਰਨਾ ਹੋਵੇਗਾ ਤੇ ਉਹ ਵੀ ਇੱਕ ਵੈਧ ਕਾਰਨ ਦੇ ਨਾਲ। ਜੇਕਰ ਚੈਕਿੰਗ ਦੌਰਾਨ ਇਹ ਪਾਇਆ ਜਾਂਦਾ ਹੈ ਕਿ ਵਿਦਿਆਰਥੀ ਬਿਨਾਂ ਕਿਸੇ ਢੁੱਕਵੇਂ ਛੁੱਟੀ ਰਿਕਾਰਡ ਦੇ ਗੈਰ-ਹਾਜ਼ਰ ਹੈ ਤਾਂ ਬੋਰਡ ਇਹ ਮੰਨੇਗਾ ਕਿ ਉਹ ਨਿਯਮਿਤ ਤੌਰ ’ਤੇ ਸਕੂਲ ਨਹੀਂ ਜਾ ਰਿਹਾ ਹੈ ਅਤੇ ਉਸ ਨੂੰ ਇੱਕ ਡੰਮੀ ਉਮੀਦਵਾਰ ਮੰਨਿਆ ਜਾ ਸਕਦਾ ਹੈ। ਅਜਿਹੇ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆ ’ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਛੁੱਟੀ ਲਈ ਲੋੜੀਂਦੀ ਪ੍ਰਕਿਰਿਆ ਅਤੇ ਦਸਤਾਵੇਜ਼
ਅਰਜ਼ੀ ਅਤੇ ਸਰਟੀਫਿਕੇਟ ਲਾਜ਼ਮੀ
ਲੰਬੀ ਬਿਮਾਰੀ
ਮਾਪਿਆਂ ਜਾਂ ਸਰਪ੍ਰਸਤ ਦੀ ਅਰਜ਼ੀ ਲਈ ਬੇਨਤੀ
ਸਰਕਾਰੀ ਡਾਕਟਰ ਦਾ ਮੈਡੀਕਲ ਸਰਟੀਫਿਕੇਟ
ਸਾਰੀਆਂ ਮੈਡੀਕਲ ਰਿਪੋਰਟਾਂ, ਐਕਸ-ਰੇ
ਕਿਸੇ ਵੀ ਮੌਤ ਦੀ ਸਥਿਤੀ ’ਚ
ਮਾਪਿਆਂ ਜਾਂ ਸਰਪ੍ਰਸਤ ਦਾ ਬੇਨਤੀ ਪੱਤਰ
ਮੌਤ ਦਾ ਸਰਟੀਫਿਕੇਟ
ਹੋਰ ਗੰਭੀਰ ਕਾਰਨ
ਮਾਪਿਆਂ ਦਾ ਬੇਨਤੀ ਪੱਤਰ
ਸਬੰਧਿਤ ਸਰਕਾਰੀ ਅਥਾਰਟੀ ਦਾ ਸਰਟੀਫਿਕੇਟ
ਰਾਸ਼ਟਰੀ ਪੱਧਰ ਦੀਆਂ ਖੇਡਾਂ (ਸੀ.ਬੀ.ਐੰਸ.ਈ./ਐੱਸ.ਜੀ.ਐੱਫ.ਆਈ.) ਵਿਚ ਭਾਗੀਦਾਰੀ
ਮਾਪਿਆਂ ਦਾ ਬੇਨਤੀ ਪੱਤਰ
ਸਬੰਧਿਤ ਅਥਾਰਟੀ ਦਾ ਸਰਟੀਫਿਕੇਟ
ਰਾਸ਼ਟਰੀ/ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ (ਐੱਸ.ਓ.ਪੀ. ਦੇ ਅਨੁਸਾਰ)
ਮਾਪਿਆਂ ਦਾ ਬੇਨਤੀ ਪੱਤਰ
ਇਹ ਵੀ ਪੜ੍ਹੋ : ਪੰਜਾਬੀਆਂ ਲਈ ਲੱਖਾਂ ਰੁਪਏ ਜਿੱਤਣ ਦਾ ਮੌਕਾ, ਆ ਗਈ ਨਵੀਂ ਸਕੀਮ, ਖ਼ਰਚਣਗੇ ਪੈਣਗੇ ਸਿਰਫ...
75 ਫ਼ੀਸਦੀ ਹਾਜ਼ਰੀ ਲਾਜ਼ਮੀ
ਸੀ. ਬੀ. ਐੱਸ. ਈ. ਨੇ ਸਪੱਸ਼ਟ ਕੀਤਾ ਹੈ ਕਿ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ’ਚ ਸ਼ਾਮਲ ਹੋਣ ਲਈ ਵਿਦਿਆਰਥੀਆਂ ਦੀ ਹਾਜ਼ਰੀ ਘੱਟੋ-ਘੱਟ 75 ਫ਼ੀਸਦੀ ਹੋਣੀ ਚਾਹੀਦੀ ਹੈ। ਜਾਇਜ਼ ਕਾਰਨਾਂ ਅਤੇ ਦਸਤਾਵੇਜ਼ਾਂ ਨਾਲ ਸਿਰਫ਼ 25 ਫ਼ੀਸਦੀ ਛੁੱਟੀ ਦਿੱਤੀ ਜਾ ਸਕਦੀ ਹੈ। ਹਾਜ਼ਰੀ ਇਕ ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ ਜੇਕਰ ਇਹ 75 ਫ਼ੀਸਦੀ ਤੋਂ ਘੱਟ ਪਾਈ ਜਾਂਦੀ ਹੈ ਤਾਂ ਵਿਦਿਆਰਥੀ ਨੂੰ ਬੋਰਡ ਪ੍ਰੀਖਿਆਵਾਂ ਤੋਂ ਇਨਕਾਰ ਕੀਤਾ ਜਾ ਸਕਦਾ ਹੈ।
ਸਿਰਫ਼ 7 ਜਨਵਰੀ ਤੱਕ ਸੁਣਵਾਈ
ਜੇਕਰ ਕਿਸੇ ਵਿਦਿਆਰਥੀ ਦੀ ਹਾਜ਼ਰੀ 75 ਫ਼ੀਸਦੀ ਤੋਂ ਘੱਟ ਹੈ ਤਾਂ ਸਕੂਲ ਨੂੰ 7 ਜਨਵਰੀ ਤੱਕ ਕਾਰਨ, ਦਸਤਾਵੇਜ਼ ਅਤੇ ਸਿਫ਼ਾਰਿਸ਼ ਸਬੰਧਤ ਫਾਰਮ ਦੇ ਨਾਲ ਸੀ. ਬੀ. ਐੱਸ. ਈ. ਦੇ ਖੇਤਰੀ ਦਫ਼ਤਰ ਨੂੰ ਭੇਜਣੀ ਪਵੇਗੀ। ਇਸ ਤੋਂ ਬਾਅਦ ਕਿਸੇ ਵੀ ਕੇਸ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਸੀ. ਬੀ. ਐੱਸ. ਈ. ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਕਿਸੇ ਵਿਦਿਆਰਥੀ ਦੀ ਹਾਜ਼ਰੀ ਬਾਰੇ ਗਲਤ ਜਾਣਕਾਰੀ ਦੇਣਾ ਜਾਂ ਬਾਅਦ ’ਚ ਇਸ ਨੂੰ ਬਦਲਣਾ ’ਹੇਰਾਫੇਰੀ’ ਮੰਨਿਆ ਜਾਵੇਗਾ ਅਤੇ ਅਜਿਹੇ ਮਾਮਲਿਆਂ ਨੂੰ ਤੁਰੰਤ ਰੱਦ ਕਰ ਦਿੱਤਾ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
11 ਅਗਸਤ ਨੂੰ ਸਿਰਜਿਆ ਜਾਵੇਗਾ ਇਤਿਹਾਸ, ਸ਼੍ਰੋਮਣੀ ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਇੱਕਮੁੱਠ : ਪੀਰ ਮੁਹੰਮਦ
NEXT STORY