ਜਲੰਧਰ (ਵਿਸ਼ੇਸ਼) – ਕੇਂਦਰ ਸਰਕਾਰ ਖਿਲਾਫ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਸਮੇਤ ਹੋਰ ਮੰਗਾਂ ਨੂੰ ਲੈ ਕੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦਾ ਸਭ ਤੋਂ ਵੱਧ ਨੁਕਸਾਨ ਪੰੰਜਾਬ ਦੇ ਆਮ ਲੋਕਾਂ ਦੇ ਨਾਲ-ਨਾਲ ਉਦਯੋਗ ਤੇ ਵਪਾਰ ਜਗਤ ਨੂੰ ਹੋ ਰਿਹਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੀ ਅਰਥਵਿਵਸਥਾ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਉਦਯੋਗਪਤੀਆਂ ਤੇ ਵਪਾਰੀਆਂ ਲਈ ਆਵਾਜ਼ ਨਹੀਂ ਉਠਾਈ ਜਾ ਰਹੀ। ਵਪਾਰੀਆਂ ਦੀ ਪਾਰਟੀ ਸਮਝੀ ਜਾਣ ਵਾਲੀ ਭਾਜਪਾ ਨੇ ਵੀ ਇਸ ਮਾਮਲੇ ’ਤੇ ਚੁੱਪ ਵੱਟੀ ਹੋਈ ਹੈ। ਕਿਸਾਨ ਅੰਦੋਲਨ ਦੀ ਸ਼ੁਰੂਆਤ ਦੇ ਬਾਅਦ ਤੋਂ ਹੀ ਪੰਜਾਬ ਦੇ ਭਾਜਪਾ ਨੇਤਾ ਪੂਰੀ ਤਰ੍ਹਾਂ ਚੁੱਪ ਹਨ। ਇੱਥੋਂ ਤਕ ਕਿ ਕਿਸਾਨ ਪਿਛੋਕੜ ਵਾਲੇ ਭਾਜਪਾ ਦੇ ਸਿੱਖ ਚਿਹਰੇ ਵੀ ਇਸ ਮਾਮਲੇ ’ਚ ਕੁਝ ਨਹੀਂ ਬੋਲ ਰਹੇ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ 2.0 : ਹਰਿਆਣਾ ਪੁਲਸ ਵਲੋਂ ਚੰਡੀਗੜ੍ਹ-ਦਿੱਲੀ ਰੂਟ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ
ਪਿਛਲੇ ਇਕ ਹਫਤੇ ’ਚ ਪੰਜਾਬ ਦੀ ਹਰਿਆਣਾ ਦੇ ਨਾਲ ਲੱਗਦੀ ਹੱਦ ਬੰਦ ਹੋਣ ਕਾਰਨ ਪੰਜਾਬ ਤੋਂ ਬਾਹਰ ਜਾਣ ਵਾਲੇ ਖੇਤੀਬਾੜੀ ਉਤਪਾਦਾਂ ਤੇ ਹੋਰ ਤਿਆਰ ਮਾਲ ਨੂੰ ਭੇਜਣ ’ਤੇ ਟਰਾਂਸਪੋਰਟ ਦੀ ਲਾਗਤ ਵਧ ਗਈ ਹੈ, ਜਦੋਂਕਿ ਪੰਜਾਬ ਵਿਚ ਹੋਰ ਸੂਬਿਆਂ ਤੋਂ ਆਉਣ ਵਾਲੇ ਕੱਚੇ ਮਾਲ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ ਅਤੇ ਇਸ ’ਤੇ ਵੀ ਟਰਾਂਸਪੋਰਟ ਦੀ ਲਾਗਤ ਵਧੀ ਹੈ। ਸਮੇਂ ’ਤੇ ਕੱਚੇ ਮਾਲ ਦੀ ਸਪਲਾਈ ਨਾ ਹੋਣ ਕਾਰਨ ਉਦਯੋਗਪਤੀਆਂ ਦੀ ਨਿਰਮਾਣ ਪ੍ਰਕਿਰਿਆ ਵੀ ਪ੍ਰਭਾਵਿਤ ਹੋਈ ਹੈ। ਇਸ ਦਾ ਅਸਰ ਇੰਡਸਟ੍ਰੀ ਵਲੋਂ ਦਿੱਤੀ ਜਾਣ ਵਾਲੀ ਤਿਆਰ ਮਾਲ ਦੀ ਡਲਿਵਰੀ ’ਤੇ ਵੀ ਨਜ਼ਰ ਆਏਗਾ।
ਇਹ ਵੀ ਪੜ੍ਹੋ : ਸ਼ਨੀਵਾਰ ਨੂੰ ਵੀ ਖੁੱਲ੍ਹੇਗਾ ਸ਼ੇਅਰ ਬਾਜ਼ਾਰ , ਡਿਜ਼ਾਸਟਰ ਰਿਕਵਰੀ ਸਾਈਟ ਦੀ ਹੋਵੇਗੀ ਲਾਈਵ
ਪੰਜਾਬ ਦੇ ਆਰਥਿਕ ਸਰਵੇਖਣ ਦੇ ਅੰਕੜਿਆਂ ਮੁਤਾਬਕ ਸੂਬੇ ਦੀ ਗ੍ਰੋਸ ਵੈਲਿਊ ਐਡੀਸ਼ਨ (ਜੀ. ਵੀ. ਏ.) ਵਿਚ ਉਦਯੋਗ ਜਗਤ ਦੀ ਹਿੱਸੇਦਾਰੀ 25.15 ਫੀਸਦੀ ਹੈ, ਜਦੋਂਕਿ ਸੇਵਾ ਖੇਤਰ ਦੀ ਹਿੱਸੇਦਾਰੀ 45.91 ਫੀਸਦੀ ਹੈ। ਖੇਤੀਬਾੜੀ ਦਾ ਸੂਬੇ ਦੇ ਜੀ. ਵੀ. ਏ. ’ਚ ਯੋਗਦਾਨ 28.94 ਫੀਸਦੀ ਹੈ।
ਪੰਜਾਬ ਵਿਚ ਪੈਦਾ ਹੋਣ ਵਾਲੇ ਕੁਲ ਰੋਜ਼ਗਾਰ ਵਿਚੋਂ 36 ਫੀਸਦੀ ਰੋਜ਼ਗਾਰ ਇੰਡਸਟ੍ਰੀ ਰਾਹੀਂ ਆਉਂਦਾ ਹੈ, ਜਦੋਂਕਿ 38.46 ਫੀਸਦੀ ਰੋਜ਼ਗਾਰ ਸੇਵਾ ਖੇਤਰ ਵਲੋਂ ਮੁਹੱਈਆ ਕਰਵਾਇਆ ਜਾਂਦਾ ਹੈ। ਖੇਤੀਬਾੜੀ ਤੇ ਉਸ ਦੇ ਸਹਾਇਕ ਧੰਦਿਆਂ ਰਾਹੀਂ ਸਿਰਫ 55.54 ਫੀਸਦੀ ਰੋਜ਼ਗਾਰ ਦੀ ਸਿਰਜਣਾ ਕੀਤੀ ਜਾਂਦੀ ਹੈ। ਦੋਵੇਂ ਸੈਕਟਰ ਸਿਆਸੀ ਤੌਰ ’ਤੇ ਨਾ ਤਾਂ ਸਰਗਰਮ ਹਨ ਅਤੇ ਨਾ ਹੀ ਇਕਜੁੱਟ। ਕਿਸਾਨਾਂ ਦੀ ਇਕਜੁੱਟਤਾ ਤੇ ਸਿਆਸੀ ਸਰਗਰਮੀ ਕਾਰਨ ਹੀ ਕਿਸਾਨਾਂ ਦੇ ਪੱਖ ਵਿਚ ਸਾਰੀਆਂ ਸਿਆਸੀ ਪਾਰਟੀਆਂ ਖੜ੍ਹੀਆਂ ਹਨ, ਜਦੋਂਕਿ ਇਨ੍ਹਾਂ ਦੋਵਾਂ ਸੈਕਟਰਾਂ ਲਈ ਕੋਈ ਆਵਾਜ਼ ਨਹੀਂ ਉਠਾ ਰਿਹਾ।
2020-21 ਦੇ ਕਿਸਾਨ ਅੰਦੋਲਨ ਦੌਰਾਨ ਵੀ ਪੰਜਾਬ ’ਚ ਇੰਡਸਟ੍ਰੀ ਤੇ ਸਰਵਿਸ ਸੈਕਟਰ ਨੂੰ ਹੋਇਆ ਸੀ ਭਾਰੀ ਨੁਕਸਾਨ, ਇਸ ਨੁਕਸਾਨ ਦੀ ਅਜੇ ਤਕ ਨਹੀਂ ਹੋਈ ਭਰਪਾਈ
ਇਹ ਵੀ ਪੜ੍ਹੋ : ਕਿਸਾਨ ਅੰਦੋਲਨ 2.0 : ਹਰਿਆਣਾ ਪੁਲਸ ਵਲੋਂ ਚੰਡੀਗੜ੍ਹ-ਦਿੱਲੀ ਰੂਟ ਲਈ ਟ੍ਰੈਫਿਕ ਐਡਵਾਈਜ਼ਰੀ ਜਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ ਅਸਾਨ ਤੇ ਤੇਜ਼ ਪ੍ਰਕਿਰਿਆ ਨਾਲ ਕੈਨੇਡਾ ਟੂਰਿਸਟ ਵੀਜ਼ਾ ਨੂੰ ਵਰਕ ਵੀਜ਼ਾ ਵਿੱਚ ਬਦਲੋ, ਜਲਦ ਕਰੋ ਅਪਲਾਈ
NEXT STORY