ਹੈਲਥ ਡੈਸਕ- ਸਰਦੀਆਂ ਦਾ ਮੌਸਮ ਆਉਂਦੇ ਹੀ ਘਰਾਂ 'ਚ ਗੁੜ ਦੀ ਖਪਤ ਵੱਧ ਜਾਂਦੀ ਹੈ। ਚਾਹੇ ਲੱਡੂ ਬਣਾਉਣੇ ਹੋਣ, ਚਾਹ ਮਿੱਠੀ ਕਰਨੀ ਹੋਵੇ ਜਾਂ ਫਿਰ ਖਾਣੇ ਤੋਂ ਬਾਅਦ ਕੁਝ ਮਿੱਠਾ ਖਾਣਾ ਹੋਵੇ- ਗੁੜ ਹਰ ਜਗ੍ਹਾ ਵਰਤਿਆ ਜਾਂਦਾ ਹੈ। ਆਯੁਰਵੈਦ 'ਚ ਵੀ ਗੁੜ ਨੂੰ ਸਿਹਤ ਲਈ ਖਾਸ ਲਾਭਦਾਇਕ ਮੰਨਿਆ ਗਿਆ ਹੈ। ਪਰ ਕੀ ਗੁੜ ਹਰ ਕਿਸੇ ਲਈ ਫਾਇਦੇਮੰਦ ਹੈ? ਕੀ ਕੁਝ ਲੋਕਾਂ ਨੂੰ ਗੁੜ ਨਹੀਂ ਖਾਣਾ ਚਾਹੀਦਾ? ਆਓ ਜਾਣਦੇ ਹਾਂ ਗੁੜ ਦੇ ਫਾਇਦੇ ਅਤੇ ਨੁਕਸਾਨ ਬਾਰੇ।
ਇਹ ਵੀ ਪੜ੍ਹੋ : ਗ੍ਰਹਿ ਪ੍ਰਵੇਸ਼ ਦੌਰਾਨ ਲਾੜੀ ਪੈਰ ਨਾਲ ਕਿਉਂ ਸੁੱਟਦੀ ਹੈ ਚੌਲਾਂ ਦਾ ਕਲਸ਼? ਜਾਣੋ ਇਸ ਪਰੰਪਰਾ ਦਾ ਰਹੱਸ
ਗੁੜ ਖਾਣ ਦੇ ਫਾਇਦੇ
1. ਇਮਿਊਨਿਟੀ ਕਰਦਾ ਹੈ ਮਜ਼ਬੂਤ
ਗੁੜ 'ਚ ਐਂਟੀਆਕਸੀਡੈਂਟ, ਖਣਿਜ ਪਦਾਰਥ ਅਤੇ ਵਿਟਾਮਿਨ ਹੁੰਦੇ ਹਨ ਜੋ ਰੋਗ-ਰੋਕੂ ਤਾਕਤ ਨੂੰ ਵਧਾਉਂਦੇ ਹਨ। ਸਰਦੀਆਂ 'ਚ ਗੁੜ ਖਾਣ ਨਾਲ ਜ਼ੁਕਾਮ, ਖੰਘ ਅਤੇ ਬੁਖ਼ਾਰ ਤੋਂ ਬਚਾਅ ਹੁੰਦਾ ਹੈ।
2. ਪਾਚਨ ਤੰਤਰ ਨੂੰ ਸੁਧਾਰਦਾ ਹੈ
ਭੋਜਨ ਤੋਂ ਬਾਅਦ ਥੋੜ੍ਹਾ ਗੁੜ ਖਾਣ ਨਾਲ ਪਾਚਨ ਤੰਤਰ ਐਕਟਿਵ ਹੁੰਦਾ ਹੈ, ਗੈਸ ਅਤੇ ਕਬਜ਼ ਤੋਂ ਰਾਹਤ ਮਿਲਦੀ ਹੈ। ਇਸੇ ਕਾਰਨ ਪੁਰਾਣੇ ਸਮੇਂ ਤੋਂ ਗੁੜ ਖਾਣ ਦੀ ਪਰੰਪਰਾ ਰਹੀ ਹੈ।
3. ਖੂਨ ਦੀ ਕਮੀ ਦੂਰ ਕਰਦਾ ਹੈ
ਗੁੜ 'ਚ ਆਇਰਨ ਭਰਪੂਰ ਮਾਤਰਾ 'ਚ ਹੁੰਦਾ ਹੈ। ਇਸ ਕਰਕੇ ਇਹ ਹਿਮੋਗਲੋਬਿਨ ਵਧਾਉਂਦਾ ਹੈ ਅਤੇ ਐਨੀਮੀਆ ਦੇ ਮਰੀਜ਼ਾਂ ਲਈ ਲਾਭਕਾਰ ਹੈ।
4. ਸਰੀਰ ਨੂੰ ਡਿਟੌਕਸ ਕਰਦਾ ਹੈ
ਗੁੜ ਖੂਨ ਨੂੰ ਸਾਫ਼ ਕਰਦਾ ਹੈ ਅਤੇ ਲਿਵਰ ਨੂੰ ਡਿਟੌਕਸ ਕਰਨ 'ਚ ਮਦਦ ਕਰਦਾ ਹੈ। ਇਸ ਨਾਲ ਚਮੜੀ ’ਤੇ ਨਿਖਾਰ ਵੀ ਆਉਂਦਾ ਹੈ।
5. ਐਨਰਜੀ ਦਾ ਵਧੀਆ ਸਰੋਤ
ਗੁੜ ਸੁਸਤਾਹਟ ਦੂਰ ਕਰਦਾ ਹੈ ਅਤੇ ਤੁਰੰਤ ਤਾਕਤ ਦਿੰਦਾ ਹੈ। ਇਸ 'ਚ ਗਲੂਕੋਜ਼ ਅਤੇ ਫਰਕਟੋਜ਼ ਹੁੰਦੇ ਹਨ, ਜੋ ਸਰੀਰ ਨੂੰ ਤੁਰੰਤ ਐਨਰਜੀ ਪ੍ਰਦਾਨ ਕਰਦੇ ਹਨ।
ਇਹ ਵੀ ਪੜ੍ਹੋ : ਮੋਬਾਇਲ Useres ਦੀ ਲੱਗੀ ਮੌਜ ! ਆ ਗਿਆ 330 ਦਿਨ ਦੀ ਵੈਲਡਿਟੀ ਵਾਲਾ ਸਸਤਾ ਪਲਾਨ
ਗੁੜ ਖਾਣ ਦੇ ਨੁਕਸਾਨ
1. ਡਾਇਬਟੀਜ਼ ਮਰੀਜ਼ਾਂ ਲਈ ਖ਼ਤਰਨਾਕ
ਗੁੜ ਕੁਦਰਤੀ ਹੋਣ ਦੇ ਬਾਵਜੂਦ ਸ਼ੱਕਰ ਵਾਂਗ ਹੀ ਗਲੂਕੋਜ਼ 'ਚ ਤਬਦੀਲ ਹੁੰਦਾ ਹੈ। ਇਸ ਕਰਕੇ ਡਾਇਬਟੀਜ਼ ਮਰੀਜ਼ਾਂ ਲਈ ਇਹ ਖ਼ਤਰੇ ਵਾਲੀ ਚੀਜ਼ ਹੈ। ਹਾਈ ਬਲੱਡ ਸ਼ੁਗਰ ਵਾਲਿਆਂ ਨੂੰ ਗੁੜ ਤੋਂ ਦੂਰ ਰਹਿਣਾ ਚਾਹੀਦਾ ਹੈ।
2. ਭਰਾ ਵਧਾ ਸਕਦਾ ਹੈ
ਗੁੜ ਕੈਲੋਰੀਜ਼ ਭਰਪੂਰ ਰੱਖਦਾ ਹੈ। ਜ਼ਿਆਦਾ ਮਾਤਰਾ 'ਚ ਖਾਣ ਨਾਲ ਭਾਰ ਵੱਧ ਸਕਦਾ ਹੈ, ਖ਼ਾਸਕਰ ਜੇਕਰ ਜੀਵਨ-ਸ਼ੈਲੀ ਬੈਠਕ ਵਾਲੀ ਹੈ।
3. ਐਲਰਜੀ ਹੋ ਸਕਦੀ ਹੈ
ਕੁਝ ਲੋਕਾਂ ਨੂੰ ਗੁੜ ਨਾਲ ਐਲਰਜੀ, ਖਾਰਸ਼ ਜਾਂ ਗੈਸ-ਤਕਲੀਫ਼ ਹੋ ਸਕਦੀ ਹੈ। ਇਨ੍ਹਾਂ ਲੋਕਾਂ ਲਈ ਗੁੜ ਖਾਣਾ ਸਰੀਰਕ ਦਿੱਕਤਾਂ ਨੂੰ ਵਧਾ ਸਕਦਾ ਹੈ।
4. ਗਰਭਵਤੀ ਔਰਤਾਂ ਨੂੰ ਸਾਵਧਾਨੀ
ਗਰਭਵਤੀ ਔਰਤਾਂ ਨੂੰ ਗੁੜ ਨੂੰ ਸੀਮਿਤ ਮਾਤਰਾ 'ਚ ਖਾਣਾ ਚਾਹੀਦਾ ਹੈ। ਜ਼ਿਆਦਾ ਗੁੜ ਖਾਣ ਨਾਲ ਬਲੱਡ ਸ਼ੂਗਰ ਲੈਵਲ ਵੱਧ ਸਕਦਾ ਹੈ, ਜੋ ਸਮੱਸਿਆ ਪੈਦਾ ਕਰ ਸਕਦਾ ਹੈ।
ਕਿਸ ਨੂੰ ਨਹੀਂ ਖਾਣਾ ਚਾਹੀਦਾ ਗੁੜ?
- ਡਾਇਬਟੀਜ਼ ਜਾਂ ਹਾਈ ਸ਼ੂਗਰ ਮਰੀਜ਼
- ਜਿਨ੍ਹਾਂ ਨੂੰ ਪੇਟ ਦੀ ਗਰਮੀ ਜਾਂ ਐਸਿਡਿਟੀ ਰਹਿੰਦੀ ਹੈ
- ਐਲਰਜੀ-ਪ੍ਰੋਨ ਲੋਕ
- ਵਧਦਾ ਭਾਰ ਰੋਕਣ ਵਾਲੇ ਲੋਕ
- ਗਰਭਵਤੀ ਔਰਤਾਂ (ਡਾਕਟਰ ਦੀ ਸਲਾਹ ਨਾਲ ਹੀ)
ਇਹ ਵੀ ਪੜ੍ਹੋ : ਸਾਲ 2026 'ਚ ਲੱਗਣਗੇ 4 ਗ੍ਰਹਿਣ, ਜ਼ਰੂਰ ਜਾਣੋ ਕਦੋਂ-ਕਦੋਂ ਹੋਣਗੇ ਸੂਰਜ ਤੇ ਚੰਦਰ ਗ੍ਰਹਿਣ
ਨੋਟ : ਗੁੜ ਇਕ ਸੁਪਰਫੂਡ ਮੰਨਿਆ ਜਾਂਦਾ ਹੈ, ਪਰ ਇਹ "ਹਰ ਕਿਸੇ" ਲਈ ਨਹੀਂ। ਜੇਕਰ ਸੰਤੁਲਿਤ ਮਾਤਰਾ 'ਚ ਖਾਧਾ ਜਾਵੇ ਤਾਂ ਗੁੜ ਸਿਹਤ ਲਈ ਖਜ਼ਾਨਾ ਹੈ, ਪਰ ਵੱਧ ਮਾਤਰਾ ਨੁਕਸਾਨਦਾਇਕ ਵੀ ਹੋ ਸਕਦੀ ਹੈ। ਸਿਹਤ ਦੀ ਹਾਲਤ ਮੁਤਾਬਕ ਡਾਕਟਰ ਜਾਂ ਡਾਇਟੀਸ਼ਨ ਦੀ ਸਲਾਹ ਨਾਲ ਹੀ ਇਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ।
ਕੀ ਹੈ ਤੁਹਾਡੀ ਜੀਭ ਦਾ ਰੰਗ! ਬਣਤਰ ਤੇ ਪਰਤਾਂ ਵੀ ਦਿੰਦੀਆਂ ਨੇ ਵੱਡੀਆਂ ਬਿਮਾਰੀਆਂ ਦੇ ਸੰਕੇਤ
NEXT STORY