ਫਿਰੋਜ਼ਪੁਰ (ਮਲਹੋਤਰਾ): ਕਿਸਾਨ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਰੇਲ ਰੋਕੋ ਅੰਦੋਲਨ ਦੇ ਕਾਰਣ ਰੇਲਵੇ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਰੇਲਵੇ ਮੰਡਲ ਦੀਆਂ ਚਾਰ ਰੇਲ ਗੱਡੀਆਂ 7 ਅਕਤੂਬਰ ਨੂੰ ਵੀ ਰੱਦ ਰਹਿਣਗੀਆਂ। ਰੇਲਵੇ ਮੰਡਲ ਫਿਰੋਜ਼ਪੁਰ ਦੇ ਬੁਲਾਰੇ ਨੇ ਦੱਸਿਆ ਕਿ ਉੱਤਰ ਰੇਲਵੇ ਹੈੱਡਕੁਆਟਰ ਵਲੋਂ ਪੰਜਾਬ 'ਚ ਚੱਲ ਰਹੇ ਕਿਸਾਨ ਅੰਦੋਲਨਾਂ ਨੂੰ ਦੇਖਦੇ ਹੋਏ ਸਾਵਧਾਨੀ ਲਈ ਕੁਝ ਗੱਡੀਆਂ ਨੂੰ ਰੱਦ ਕਰ ਦਿੱਤਾ ਹੈ, ਜਦਕਿ ਕੁਝ ਗੱਡੀਆਂ ਨੂੰ ਰਸਤੇ 'ਚੋਂ ਵਾਪਸ ਮੋੜਿਆ ਜਾ ਰਿਹਾ ਹੈ।
ਏਸੇ ਲੜੀ 'ਚ ਜੰਮੂਤਵੀ-ਨਵੀਂ ਦਿੱਲੀ ਵਿਚਾਲੇ ਚੱਲਣ ਵਾਲੀ ਰਾਜਧਾਨੀ ਗੱਡੀ ਨੰਬਰ 02425-02426, ਅੰਮ੍ਰਿਤਸਰ-ਹਰਦੁਆਰਾ ਵਿਚਾਲੇ ਚੱਲਣ ਵਾਲੀ ਸਪੈਸ਼ਲ ਗੱਡੀ ਨੰਬਰ 02053-02054 ਨੂੰ 7 ਅਕਤੂਬਰ ਤੱਕ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੁੰਬਈ ਸੈਂਟਰਲ-ਅੰਮ੍ਰਿਤਸਰ, ਬਾਂਦਰਾ ਟਰਮੀਨਲਜ਼-ਅੰਮ੍ਰਿਤਸਰ, ਨਾਂਦੇੜ-ਅੰਮ੍ਰਿਤਸਰ, ਜੈਨਗਰ-ਅੰਮ੍ਰਿਤਸਰ, ਧਨਬਾਦ-ਫਿਰੋਜ਼ਪੁਰ, ਕਲਕੱਤਾ-ਅੰਮ੍ਰਿਤਸਰ, ਬਾਂਦਰਾ ਟਰਮੀਨਲਜ਼-ਜੰਮੂਤਵੀ ਆਦਿ ਗੱਡੀਆਂ ਨੂੰ ਅੰਬਾਲਾ 'ਚ ਰੋਕ ਕੇ ਉਥੋਂ ਹੀ ਵਾਪਸ ਭੇਜਿਆ ਜਾ ਰਿਹਾ ਹੈ।
ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ
NEXT STORY