ਪਟਿਆਲਾ/ਸਨੌਰ (ਮਨਦੀਪ ਜੋਸਨ)- ਐੱਮ.ਐੱਸ.ਪੀ. ਸਮੇਤ ਆਪਣੀਆਂ 12 ਮੰਗਾਂ ਮੰਨਵਾਉਣ ਲਈ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਜ਼ਬਰਦਸਤ ਸ਼ਕਤੀ ਪ੍ਰਦਰਸ਼ਨ ਕੀਤਾ। ਖਨੌਰੀ ਬਾਰਡਰ ਵਿਚ ਮਰਨ ਵਰਤ ’ਤੇ ਬੈਠੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਅਪੀਲ ’ਤੇ 1 ਲੱਖ ਤੋਂ ਜ਼ਿਆਦਾ ਕਿਸਾਨਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਦਰਵਾਜ਼ਾ ਖੜਕਾਇਆ ਅਤੇ ਕੇਂਦਰ ਸਰਕਾਰ ਖਿਲਾਫ਼ ਤਿੱਖੀ ਨਾਅਰੇਬਾਜ਼ੀ ਕਰਦੇ ਹੋਏ ਤੁਰੰਤ ਉਨ੍ਹਾਂ ਦੀਆਂ ਮੰਗਾਂ ਮੰਨਣ ਦੀ ਮੰਗ ਕੀਤੀ।
ਖਨੌਰੀ ’ਚ 1 ਲੱਖ ਤੋਂ ਜ਼ਿਆਦਾ ਕਿਸਾਨਾਂ ਦੇ ਪੁੱਜਣ ਨਾਲ ਪੰਜਾਬ ਵਾਲੀ ਸਾਈਡ 10 ਕਿਲੋਮੀਟਰ ਲੰਬਾ ਜਾਮ ਲੱਗ ਗਿਆ। ਇਥੋਂ ਤੱਕ ਕਿ ਮੋਬਾਈਲ ਟਾਵਰਾਂ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਲੋਕਾਂ ਦੇ ਫੋਨ ਜਾਮ ਹੋ ਗਏ। ਰੈਲੀ ਖਤਮ ਹੋਣ ਤੱਕ ਕਿਸਾਨ ਖਨੌਰੀ ਬਾਰਡਰ ’ਤੇ ਪੁੱਜਦੇ ਰਹੇ ਅਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਦੂਸਰੇ ਪਾਸੇ ਹਰਿਆਣਾ ਪੁਲਸ ਨੇ ਨਰਵਾਣਾ, ਉਝਾਨਾ, ਪਿਪਲਥਾ, ਧਨੌਰੀ ’ਚ ਨਾਕੇ ਲਾ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜੋ ਕਿ ਅਸਫਲ ਹੋ ਗਈ। ਉੱਥੇ ਹੀ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 40ਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਮਹਾਪੰਚਾਇਤ ਤਕ ਲਿਆਂਦਾ ਗਿਆ ਅਤੇ ਫਿਰ ਸਟ੍ਰੈੱਚਰ ’ਤੇ ਲਿਟਾ ਕੇ ਸਟੇਜ ’ਤੇ ਲਿਜਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਖਨੌਰੀ ਬਾਰਡਰ ’ਤੇ ਕਿਸਾਨ ਮਹਾਪੰਚਾਇਤ ’ਚ ਜੁੜੇ ਲੱਖਾਂ ਕਿਸਾਨਾਂ ਨੇ ਇਹ ਦੱਸ ਦਿੱਤਾ ਕਿ ਦੇਸ਼ ਦਾ ਕਿਸਾਨ ਜਾਗ ਉੱਠਿਆ ਹੈ। ਉਨ੍ਹਾਂ ਕਿਹਾ ਕਿ ਮੈਂ ਸਰਕਾਰ ਦੀਆਂ ਗਲਤ ਨੀਤੀਆਂ ਸਾਹਮਣੇ ਝੁਕਣ ਦੀ ਬਜਾਏ ਲੜਦੇ ਹੋਏ ਆਪਣੀ ਸ਼ਹਾਦਤ ਦੇਣਾ ਪਸੰਦ ਕਰਾਂਗਾ।
ਇਹ ਵੀ ਪੜ੍ਹੋ- ਭੈਣ ਦਾ ਜੀਜੇ ਨਾਲ ਹੋ ਗਿਆ ਝਗੜਾ, ਗੁੱਸੇ 'ਚ ਆਏ ਸਾਲ਼ੇ ਨੇ ਇੱਟਾਂ ਮਾਰ-ਮਾਰ ਉਤਾਰ'ਤਾ ਮੌਤ ਦੇ ਘਾਟ
ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ 7 ਲੱਖ ਕਿਸਾਨਾਂ ਨੂੰ ਭੁੱਲ ਨਹੀਂ ਸਕਦਾ, ਜਿਨ੍ਹਾਂ ਨੇ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਜੇਕਰ ਮੇਰੀ ਕੁਰਬਾਨੀ ਨਾਲ ਲੱਖਾਂ ਕਿਸਾਨਾਂ ਦੀ ਖੁਦਕੁਸ਼ੀ ਰੁਕਦੀ ਹੈ ਤਾਂ ਮੈਨੂੰ ਆਪਣੀ ਕੁਰਬਾਨੀ ਦੇਣਾ ਮਨਜ਼ੂਰ ਹੈ।
ਕਿਸਾਨ ਨੇਤਾਵਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਰੂਸ ਜਾਂ ਯੂਕ੍ਰੇਨ ਜਾਂਦੇ ਹਨ ਤਾਂ ਕਹਿੰਦੇ ਹਨ ਕਿ ਵੱਡੇ ਤੋਂ ਵੱਡੇ ਮੁੱਦਿਆਂ ਦਾ ਹੱਲ ਗੱਲਬਾਤ ਨਾਲ ਹੁੰਦਾ ਹੈ ਪਰ ਆਪਣੇ ਦੇਸ਼ ਦੇ ਕਿਸਾਨਾਂ ਨਾਲ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਗੱਲ ਨਹੀਂ ਕਰਦੀ। ਕਿਸਾਨ ਨੇਤਾਵਾਂ ਨੇ ਕਿਹਾ ਕਿ 10 ਜਨਵਰੀ ਨੂੰ ਦੇਸ਼ ਭਰ ’ਚ ਪਿੰਡ ਪੱਧਰ ’ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ।
ਇਹ ਵੀ ਪੜ੍ਹੋ- B'Day ਮਨਾਉਣ ਦੇ ਬਹਾਨੇ ਲੈ ਆਏ ਕੇਕ, ਫ਼ਿਰ ਸਕੂਲੋਂ ਘਰ ਆਉਂਦੀਆਂ ਭੈਣਾਂ ਦੀ ਰੋਲ਼'ਤੀ ਪੱਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
B'Day ਮਨਾਉਣ ਦੇ ਬਹਾਨੇ ਲੈ ਆਏ ਕੇਕ, ਫ਼ਿਰ ਸਕੂਲੋਂ ਘਰ ਆਉਂਦੀਆਂ ਭੈਣਾਂ ਦੀ ਰੋਲ਼'ਤੀ ਪੱਤ
NEXT STORY