ਜਲੰਧਰ/ਦਸੂਹਾ,(ਵੈੱਬਡੈਸਕ) : ਕੋਰੋਨਾ ਮਹਾਮਾਰੀ ਦੇ ਦਿਨਾਂ 'ਚ ਸ਼ੁਰੂ ਕੀਤੇ ਗਏ 'ਕਿਸਮਤ ਦੇ ਸਿਤਾਰੇ' ਆਨਲਾਈਨ ਮਿਊਜ਼ਿਕ ਮੁਕਾਬਲੇ ਦਾ ਨਤੀਜਾ 15 ਅਕਤੂਬਰ ਦਿਨ ਵੀਰਵਾਰ ਨੂੰ ਪੰਜਾਬੀ ਅਦਾਕਾਰ ਤੇ ਮਸ਼ਹੂਰ ਕਮੇਡੀਅਨ ਬਿਨੂੰ ਢਿੱਲੋ ਵਲੋਂ ਐਲਾਨਿਆ ਗਿਆ ਅਤੇ ਉਨ੍ਹਾਂ ਨੇ ਜੇਤੂਆਂ ਨੂੰ ਮੁਬਾਰਕਬਾਦ ਵੀ ਦਿੱਤੀ। ਇਸ ਮਿਊਜ਼ਿਕ ਮੁਕਾਬਲੇ 'ਚ ਟਾਂਡਾ ਦੇ ਤਨਵੀਰ ਥਾਪਰ ਨੇ ਪਹਿਲਾ ਸਥਾਨ, ਜਲੰਧਰ ਦੇ ਦੀਪਕ ਕੁਮਾਰ ਨੇ ਦੂਜਾ ਸਥਾਨ ਅਤੇ ਜਲੰਧਰ ਦੀ ਹਰਕੀਰਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਹੈ।

ਐੱਚ. ਆਰ. ਪੀ. ਇੰਟਰਪ੍ਰਾਈਸਿਸ ਕੈਨੇਡਾ, 07 ਮਿਊਜ਼ਿਕ ਰਿਕਾਰਡ ਤੇ ਟੀ. ਐੱਮ. ਟੀ. ਮਿਊਜ਼ਿਕ ਪ੍ਰੋਡੀਊਸਰ ਯੂ. ਐੱਸ. ਏ. ਵਲੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਪ੍ਰੋਗਰਾਮ ਦੇ ਮੁੱਖ ਕਾਰਜਕਰਤਾ ਗਾਇਕ ਅਮਰੀਕ ਜੱਸਲ ਨੇ ਦੱਸਿਆ ਕਿ ਇਸ ਪ੍ਰੋਗਰਾਮ 'ਚ ਸੁਰਜੀਤ ਜੀਤਾ, ਟੀ. ਐੱਮ. ਟੀ. (ਅਮਨ ਸਿੰਘ), ਪਰਮਜੀਤ ਹੰਸ, ਰਾਜੂ ਸ਼ਾਹ ਮਸਤਾਨਾ ਅਤੇ ਮਲਕੀਤ ਬੁੱਲਾ ਨੇ ਜੱਜਮੈਂਟ ਪੱਖੋਂ ਬਹੁਤ ਹੀ ਵਧੀਆ ਭੂਮਿਕਾ ਨਿਭਾਈ ਅਤੇ ਇਸ ਪ੍ਰੋਗਰਾਮ 'ਚ ਕੁੱਲ 122 ਉਮੀਦਵਾਰਾਂ ਨੇ ਹਿੱਸਾ ਲਿਆ ਸੀ।
ਮੱਧ ਪ੍ਰਦੇਸ਼ 'ਚ ਦੀਪਿਕਾ-ਜੈਕਲੀਨ ਦੇ ਨਾਂ 'ਤੇ ਬਣੇ ਮਨਰੇਗਾ ਜਾਬ ਕਾਰਡ, ਜਾਣੋ ਕੀ ਹੈ ਮਾਮਲਾ
NEXT STORY