ਮੋਹਾਲੀ (ਰਾਣਾ, ਨਿਆਮੀਆ) - ਸੀਨੀਅਰ ਪੱਤਰਕਾਰ ਕੇ. ਜੇ. ਸਿੰਘ ਤੇ ਉਸ ਦੀ ਮਾਂ ਗੁਰਚਰਨ ਕੌਰ ਦੀਆਂ ਲਾਸ਼ਾਂ ਪੁਲਸ ਨੇ ਪੋਸਟਮਾਰਟਮ ਉਪਰੰਤ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ । ਦੋਵਾਂ ਦਾ ਸਸਕਾਰ ਬਲੌਂਗੀ ਦੇ ਸ਼ਮਸ਼ਾਨਘਾਟ 'ਚ ਕੀਤਾ ਗਿਆ । ਪੋਸਟਮਾਰਟਮ 'ਚ ਖੁਲਾਸਾ ਹੋਇਆ ਕਿ ਕੇ. ਜੇ. ਸਿੰਘ ਦੇ ਸਰੀਰ 'ਤੇ 15 ਸੱਟਾਂ ਦੇ ਨਿਸ਼ਾਨ ਸਨ ਤੇ ਉਸ ਦੀ ਮਾਂ ਦੇ ਸਰੀਰ 'ਤੇ ਇਕ ਵੀ ਸੱਟ ਦਾ ਨਿਸ਼ਾਨ ਨਹੀਂ ਸੀ । ਲਾਸ਼ਾਂ ਨੂੰ ਅਗਨੀ ਕੇ. ਜੇ ਸਿੰਘ ਦੇ ਵੱਡੇ ਭਰਾ ਵਿਜੈ ਪਾਲ ਸਿੰਘ ਨੇ ਦਿਖਾਈ। ਪੋਸਟਮਾਰਟਮ ਕਰਨ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਕੇ. ਜੇ. ਸਿੰਘ ਦੇ ਸਰੀਰ 'ਤੇ ਲੱਗੀਆਂ ਸੱਟਾਂ ਤੋਂ ਲੱਗਦਾ ਸੀ ਕਿ ਮੁਲਜ਼ਮ ਨੇ 15 ਵਾਰ ਕਿਸੇ ਤੇਜ਼ਧਾਰ ਹਥਿਆਰ ਨਾਲ ਕੀਤੇ ਸਨ । ਮੁਲਜ਼ਮ ਨੇ ਕੇ. ਜੇ. ਸਿੰਘ ਦੇ ਦਿਲ 'ਤੇ ਸਭ ਤੋਂ ਜ਼ਿਆਦਾ ਵਾਰ ਕੀਤੇ ਤੇ ਉਸ ਤੋਂ ਬਾਅਦ ਉਸ ਨੇ ਉਸ ਦਾ ਗਲਾ ਕੱਟ ਦਿੱਤਾ ਤੇ ਖੂਨ ਜ਼ਿਆਦਾ ਵਗ ਜਾਣ ਕਾਰਨ ਉਸ ਦੀ ਮੌਤ ਹੋ ਗਈ । ਗੁਰਚਰਨ ਕੌਰ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਹੈ । ਪੁਲਸ ਸੂਤਰਾਂ ਦੀ ਮੰਨੀਏ ਤਾਂ ਕੇ. ਜੇ. ਸਿੰਘ ਦੇ ਮੋਬਾਇਲ ਫੋਨ ਦੀ ਇਕ ਮਹੀਨੇ ਦੀ ਕਾਲ ਡਿਟੇਲ ਚੈੱਕ ਕੀਤੀ ਜਾ ਰਹੀ ਹੈ ਕਿ ਉਹ ਇਸ 'ਚ ਕਿਸ-ਕਿਸ ਦੇ ਸੰਪਰਕ 'ਚ ਸੀ ਤੇ ਉਸ ਦੀ ਸਭ ਤੋਂ ਜ਼ਿਆਦਾ ਕਿਸ ਨੰਬਰ 'ਤੇ ਗੱਲ ਹੁੰਦੀ ਸੀ ।
ਪਟਾਕਾ ਵਪਾਰੀ ਡੀ. ਸੀ. ਖਿਲਾਫ ਦਰਜ ਕਰਨਗੇ ਕੰਟੈਪਟ ਆਫ ਕੋਰਟ
NEXT STORY