ਪਟਿਆਲਾ (ਬਲਜਿੰਦਰ) : ਥਾਣਾ ਕੋਤਵਾਲੀ ਪਟਿਆਲਾ ਦੀ ਪੁਲਸ ਨੇ ਕੋਹਲੀ ਢਾਬੇ ’ਤੇ ਹੋਏ ਕਤਲ ਦੇ ਮਾਮਲੇ ਵਿਚ 6 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਵੱਲੋਂ ਇਸ ਮਾਮਲੇ ਵਿਚ ਸਰਵਨ ਕੁਮਾਰ ਪੁੱਤਰ ਚੰਦ ਵਾਸੀ ਨੇੜੇ ਕਥੂਰੀਆ ਕਲੀਨਿਕ ਭਾਰਤ ਨਗਰ ਪਟਿਆਲਾ ਦੀ ਸ਼ਿਕਾਇਤ ’ਤੇ ਗੋਪਾਲ ਉਰਫ ਰਾਹੁਲ ਪੁੱਤਰ ਜਤਿੰਦਰ ਅਰੋੜਾ ਵਾਸੀ ਸੁੰਦਰ ਨਗਰ ਪਟਿਆਲਾ, ਬਿੰਦਰ, ਰੋਹਿਤ ਵਾਸੀਆਨ ਧੀਰੂ ਦੀ ਮਾਜਰੀ, ਵਿੱਕੀ ਵਾਸੀ ਸੂਲਰ, ਗੋਲਾ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ।
ਸਰਵਨ ਕੁਮਾਰ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਭਰਾ ਸੰਤੋਸ਼ ਯਾਦਵ (35), ਜੋ ਕਿ ਕੋਹਲੀ ਢਾਬਾ ਸਾਈਂ ਮਾਰਕੀਟ ਲੋਅਰ ਮਾਲ ਪਟਿਆਲਾ ਵਿਖੇ ਪੈਕਿੰਗ ਦਾ ਕੰਮ ਕਰਦਾ ਹੈ, 1 ਨਵੰਬਰ ਨੂੰ ਸ਼ਿਕਾਇਤਕਰਤਾ ਢਾਬੇ ’ਤੇ ਰੋਟੀ ਖਾਣ ਗਿਆ ਸੀ ਤਾਂ ਦੇਖਿਆ ਕਿ ਢਾਬੇ ਪਰ ਕਾਫੀ ਲੋਕਾਂ ਇਕੱਠ ਹੋ ਰਿਹਾ ਸੀ, ਉਕਤ ਵਿਅਕਤੀ ਉਸ ਦੇ ਭਰਾ ਦੀ ਕੁੱਟਮਾਰ ਕਰ ਰਹੇ ਸਨ ਤੇ ਕੁੱਟਮਾਰ ਕਰਨ ਵਾਲੇ ਲੜਕੇ ਆਪਣੇ ਸਾਥੀ ਨੂੰ ਕਹਿ ਰਹੇ ਸਨ ਕਿ ਰਾਹੁਲ ਆਪਣਾ ਛੁਰਾ ਕੱਢ ਕੇ ਮਾਰ ਤਾਂ ਉਨ੍ਹਾਂ ’ਚੋਂ ਇਕ ਲੜਕੇ ਨੇ ਆਪਣੇ ਡੱਬ ’ਚੋਂ ਛੂਰਾ ਕੱਢ ਕੇ ਸ਼ਿਕਾਇਤਕਰਤਾ ਦੇ ਭਰਾ ਦੀ ਛਾਤੀ ਦੇ ਉਪਰਲੇ ਪਾਸੇ ਮਾਰਿਆ, ਜਿਸ ਕਾਰਨ ਕਾਫੀ ਖੂਨ ਵਗਣਾ ਸ਼ੁਰੂ ਹੋ ਗਿਆ ਅਤੇ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਅਤੇ ਆਪਣੀ ਸਕੂਟਰੀ ਮੌਕੇ ’ਤੇ ਹੀ ਛੱਡ ਗਏ।
ਇਸ ਤੋਂ ਬਾਅਕ ਸ਼ਿਕਾਇਤਕਰਤਾ ਦੇ ਭਰਾ ਨੂੰ ਇਲਾਜ ਅਮਰ ਹਸਪਤਾਲ ਪਟਿਆਲਾ ਲਿਜਾਇਆ ਗਿਆ ਤਾਂ ਰਸਤੇ ’ਚ ਉਸਨੇ ਦੱਸਿਆ ਕਿ ਛੁਰਾ ਮਾਰਨ ਵਾਲੇ ਵਿਅਕਤੀ ਦਾ ਨਾਮ ਗੋਪਾਲ ਪੁੱਤਰ ਜਤਿੰਦਰ ਅਰੋੜਾ ਵਾਸੀ ਸੁੰਦਰ ਨਗਰ ਪਟਿਆਲਾ ਹੈ ਅਤੇ ਬਾਕੀ ਉਸਦੇ ਦੋਸਤ ਹਨ। ਇਸ ਤੋਂ ਬਾਦਅ ਉਸ ਦਾ ਭਰਾ ਬੇਹੋਸ਼ ਹੋ ਗਿਆ ਅਤੇ ਜਦੋਂ ਅਮਰ ਹਸਪਤਾਲ ਪੁੱਜੇ ਤਾਂ ਡਾਕਟਰਾਂ ਨੇ ਉਸ ਦੇ ਭਰਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸ਼ਿਕਾਇਤਕਰਤਾ ਮੁਤਾਬਕ ਢਾਬੇ ’ਤੇ ਖਾਣਾ ਖਾਣ ਤੋਂ ਬਾਅਦ ਪੈਸਿਆਂ ਦੇ ਹਿਸਾਬ ਕਾਰਨ ਉਕਤ ਵਿਅਕਤੀਆਂ ਨੇ ਕੈਸ਼ੀਅਰ ਦੇ ਥੱਪੜ ਮਾਰਿਆ ਸੀ ਅਤੇ ਮੁਦਈ ਦੇ ਭਰਾ ਨੇ ਅਜਿਹਾ ਕਰਨ ਤੋਂ ਰੋਕਿਆ ਸੀ। ਪੁਲਸ ਨੇ ਇਸ ਮਾਮਲੇ ਵਿਚ ਉਕਤ ਵਿਅਕਤੀਆਂ ਖਿਲਾਫ 103(2) ਬੀ. ਐੱਨ.ਐੱਸ. ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੇ ਲੱਖਾਂ ਪੈਨਸ਼ਨਰਾਂ ਲਈ ਵੱਡੀ ਖ਼ੁਸ਼ਖ਼ਬਰੀ, ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ
NEXT STORY