ਫ਼ਰੀਦਕੋਟ (ਜਗਦੀਸ਼) : ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਮਾਮਲਿਆਂ ਦੀ ਅੱਜ ਸੈਸ਼ਨ ਜੱਜ ਦੀ ਅਦਾਲਤ ਵਿਚ ਸੁਣਵਾਈ ਹੋਣੀ ਸੀ, ਪ੍ਰੰਤੂ ਜੱਜ ਕੁਲਦੀਪ ਕੁਮਾਰ ਕਰੀਰ ਦੀ ਰਿਟਾਇਰਮੈਂਟ ਹੋਣ ਕਾਰਨ ਮਾਮਲੇ ਦੀ ਸੁਣਵਾਈ ਨਹੀਂ ਹੋ ਸਕੀ। ਇਸ 'ਤੇ ਕਾਰਜਕਾਰੀ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਵਿਚ ਇਹ ਕੇਸ ਪੇਸ਼ ਕੀਤੇ ਜਾਣੇ ਸਨ। ਕੋਰੋਨਾ ਵਾਇਰਸ ਦੇ ਕਾਰਨ ਅੱਜ ਇਸ 'ਤੇ ਕਾਰਵਾਈ ਨਹੀਂ ਹੋ ਸਕੀ। ਇਸ ਦੀ ਅਗਲੀ ਤਾਰੀਖ ਆਪੋ-ਆਪਣੇ ਵਕੀਲਾਂ ਨੂੰ ਮੈਸੇਜ ਰਾਹੀਂ ਦੱਸ ਦਿੱਤੀ ਜਾਵੇਗੀ। ਅੱਜ ਕਰਫਿਊ ਲੱਗਾ ਹੋਣ ਕਰਕੇ ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਐੱਸ. ਪੀ. ਬਲਜੀਤ ਸਿੰਘ ਸਿੱਧੂ, ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐੱਸ. ਐੱਚ. ਓ. ਗੁਰਦੀਪ ਸਿੰਘ ਪੰਧੇਰ, ਡੀ. ਐੱਸ. ਪੀ. ਪਰਮਜੀਤ ਸਿੰਘ ਪਨੂੰ, ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਮੋਗਾ ਦੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸਿੰਘ ਅੱਜ ਅਦਾਲਤ ਵਿਚ ਪੇਸ਼ ਨਹੀਂ ਹੋ ਸਕੇ।
ਵਿਸ਼ੇਸ਼ ਜਾਂਚ ਟੀਮ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਹ ਬਹਿਬਲ ਗੋਡੀਕਾਂਡ ਵਿਚ ਚੌਥੀ ਚਾਰਜ ਸ਼ੀਟ ਦਾਇਰ ਕਰਨ ਜਾ ਰਹੇ ਹਨ, ਪ੍ਰੰਤੂ ਚਾਰਜਸ਼ੀਟ ਦਾਇਰ ਨਹੀਂ ਕੀਤੀ ਗਈ। ਇਹ ਜ਼ਿਕਰਯੋਗ ਹੈ ਕਿ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਰਿਕਾਰਡ 'ਤੇ ਬਿਆਨਾਂ ਦੀਆਂ ਕਾਪੀਆਂ ਤੋਂ ਇਲਾਵਾ ਕਾਲ ਡਿਟੇਲਾਂ ਮੰਗੀਆਂ ਸੀ ਪਰ ਅਦਾਲਤ ਨੇ ਇਹ ਮੰਗ ਖਾਰਜ ਕਰ ਦਿੱਤੀ ਸੀ। ਇਸ ਲਈ ਉਮਰਾਨੰਗਲ ਵੱਲੋਂ ਮਾਨਯੋਗ ਅਦਾਲਤ ਦੇ ਹੁਕਮ ਨੂੰ ਹਾਈਕੋਰਟ ਵਿਚ ਚੁਣੌਤੀ ਦਿੱਤੀ ਗਈ ਸੀ । ਹਾਈਕੋਰਟ ਵੱਲੋਂ ਇਸ ਕੇਸ ਦਾ ਰਿਕਾਰਡ 1 ਅਪ੍ਰੈਲ ਲਈ ਤਲਬ ਕਰ ਕੇ ਸਰਕਾਰ ਨੂੰ ਨੋਟਿਸ ਆਫ ਮੋਸ਼ਨ ਜਾਰੀ ਕੀਤਾ ਸੀ।
ਕੋਰੋਨਾ ਦਾ ਕਹਿਰ : ਇਕ ਹਫਤੇ ’ਚ ਕਰੀਬ ਤਿੰਨ ਗੁਣਾ ਵਧੀ ਮੌਤਾਂ ਦੀ ਗਿਣਤੀ
NEXT STORY