ਫਰੀਦਕੋਟ (ਜਗਤਾਰ) - ਕੋਟਕਪੂਰਾ ਗੋਲੀਕਾਂਡ ਦੇ ਮਾਮਲੇ 'ਚ ਸਿੱਟ ਵਲੋਂ ਨਾਮਜ਼ਦ ਕੀਤੇ ਗਏ ਤਤਕਾਲੀ ਡੀ.ਐੱਸ.ਪੀ. ਬਲਜੀਤ ਸਿੰਘ ਸਿੱਧੂ ਦੀ ਅਗਾਊਂ ਜ਼ਮਾਨਤ ਅਰਜ਼ੀ ਦੀ ਸੁਣਵਾਈ ਦਾ ਫੈਸਲਾ ਅੱਜ ਫਰੀਦਕੋਟ ਦੀ ਅਦਾਲਤ 'ਚ ਕੀਤਾ ਗਿਆ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਸਿੱਧੂ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਦੱਸ ਦੇਈਏ ਕਿ ਬੀਤੇ ਦਿਨ ਅਦਾਲਤ ਨੇ ਇਸ ਮਾਮਲੇ ਦੇ ਸਬੰਧ 'ਚ ਬਹਿਸ ਕਰਨ ਤੋਂ ਬਾਅਦ ਫੈਸਲਾ 13 ਜੂਨ ਲਈ ਰਾਖਵਾਂ ਰੱਖ ਦਿੱਤਾ ਸੀ, ਜਿਸ ਦੀ ਸੁਣਵਾਈ ਹੋਣ ਮਗਰੋਂ ਅਰਜ਼ੀ ਰੱਦ ਕਰ ਦਿੱਤੀ ਗਈ ਹੈ।
ਗੋਲੀਕਾਂਡ ਦੇ ਸਮੇਂ ਕੋਟਕਪੂਰਾ ਵਿਖੇ ਤਾਇਨਾਤ ਰਹੇ ਡੀ. ਐੱਸ. ਪੀ. ਬਲਜੀਤ ਸਿੰਘ ਸਿੱਧੂ ਖਿਲਾਫ਼ ਸਥਾਨਕ ਮਾਣਯੋਗ ਅਦਾਲਤ ਵਿਚ ਚਲਾਨ ਪੇਸ਼ ਕੀਤੇ ਜਾਣ 'ਤੇ ਡੀ. ਐੱਸ. ਪੀ. ਵੱਲੋਂ ਮਾਣਯੋਗ ਸੈਸ਼ਨ ਕੋਰਟ 'ਚ ਆਪਣੀ ਅਗਾਊਂ ਜ਼ਮਾਨਤ ਦੀ ਅਰਜ਼ੀ ਲਾ ਦਿੱਤੀ ਗਈ ਸੀ। ਮਾਣਯੋਗ ਅਦਾਲਤ ਨੇ ਦੋਵਾਂ ਧਿਰਾਂ ਦੀ ਸੁਣਵਾਈ ਉਪਰੰਤ ਫ਼ੈਸਲਾ 13 ਜੂਨ 'ਤੇ ਪਾ ਦਿੱਤਾ ਸੀ।
ਚੰਦੂਮਾਜਰਾ ਨੇ ਮੁਨੀਸ਼ ਤਿਵਾੜੀ ਖਿਲਾਫ ਚੋਣ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ (ਵੀਡੀਓ)
NEXT STORY