ਕੋਟਕਪੂਰਾ ( ਨਰਿੰਦਰ ਬੈੜ੍ਹ): ਅੱਜ ਮਾਣਯੋਗ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਚੋਣ ਪ੍ਰਕਿਰਿਆ ਮੁਕੰਮਲ ਹੋ ਜਾਣ ਨਾਲ ਆਖਿਰ ਨਗਰ ਕੌਂਸਲ ਕੋਟਕਪੂਰਾ ਦੀ ਪ੍ਰਧਾਨਗੀ ਦਾ ਰੇੜਕਾ ਮੁੱਕ ਹੀ ਗਿਆ ਅਤੇ ਵਾਰਡ ਨੰਬਰ 6 ਤੋਂ ਚੋਣ ਜਿੱਤੇ ਭੁਪਿੰਦਰ ਸਿੰਘ ਸੱਗੂ ਨਗਰ ਕੌਂਸਲ ਕੋਟਕਪੂਰਾ ਦੇ ਪ੍ਰਧਾਨ ਚੁਣੇ ਗਏ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤਰੀਕ ਦਾ ਐਲਾਨ ਹੋਣ ਦੇ ਬਾਵਜੂਦ 5 ਵਾਰ ਚੋਣ ਪ੍ਰਕਿਰਿਆ ਕਿਸੇ ਨਾਂ ਕਿਸੇ ਕਾਰਨ ਮੁਲਤਵੀ ਹੁੰਦੀ ਰਹੀ ਅਤੇ ਮਾਮਲਾ ਹਾਈਕੋਰਟ ਤੱਕ ਵੀ ਪਹੁੰਚਿਆ। ਸੱਗੂ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਕੁਸ਼ਲਦੀਪ ਸਿੰਘ ਕਿੱਕੀ ਢਿਲੋਂ ਵਿਧਾਇਕ ਫਰੀਦਕੋਟ ਵੀ ਕੋਟਕਪੂਰਾ ਪੁੱਜੇ ਤੇ ਅਜੇਪਾਲ ਸਿੰਘ ਸੰਧੂ,ਭੁਪਿੰਦਰ ਸੱਗੂ ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ : ਨਸ਼ੇ ਨੇ ਬੁਝਾਇਆ ਇਕ ਹੋਰ ਘਰ ਦਾ ਚਿਰਾਗ, ਆਪਣੀ ਵਿਧਵਾ ਮਾਂ ਦਾ ਸੀ ਲਾਡਲਾ
ਇਸ ਤੋਂ ਪਹਿਲਾਂ 11 ਵਜੇ ਦੇ ਕਰੀਬ ਚੋਣ ਪ੍ਰਕਿਰਿਆ ਦਾ ਕੰਮ ਸ਼ੁਰੂ ਹੋਇਆ ਤੇ ਕਈ ਵਾਰ ਤਲਖੀ ਵਾਲਾ ਮਾਹੌਲ ਵੀ ਬਣਿਆ। ਇਕ ਵਾਰ ਤਾਂ ਦੋਵਾਂ ਧੜਿਆਂ ਵੱਲੋਂ ਨਾਅਰੇਬਾਜੀ ਵੀ ਸ਼ੁਰੂ ਕਰ ਦਿੱਤੀ ਗਈ ਪ੍ਰੰਤੂ ਪੁਲਸ ਦੇ ਵਧੀਆ ਪ੍ਰਬੰਧਾਂ ਕਾਰਨ ਮਾਹੌਲ ਜਲਦੀ ਹੀ ਸ਼ਾਂਤ ਹੋ ਗਿਆ। ਸੱਗੂ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਅਜੇਪਾਲ ਸਿੰਘ ਸੰਧੂ ,ਕੁੱਕੀ ਚੋਪੜਾ, ਚੰਚਲ ਕੁਮਾਰ, ਨੀਲਾ ਨਾਨਕਸਰ ਆਦਿ ਦੀ ਅਗਵਾਈ ਹੇਠ ਪੂਰੇ ਸ਼ਹਿਰ ਵਿੱਚ ਢੋਲ ਵਾਜਿਆਂ ਨਾਲ ਜਲੂਸ ਕੱਢਿਆ ਗਿਆ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਿਰ ‘ਪ੍ਰਧਾਨਗੀ’ ਦਾ ਤਾਜ ਸਜਣ ਮਗਰੋਂ ਧਰਮਕੋਟ ਹਲਕੇ ’ਚ ਕਾਂਗਰਸ ਦੇ ਪੱਖ ’ਚ ਝੁੱਲਣ ਲੱਗੀ ਹਨੇਰੀ
ਪਿੰਡ ਕਲਸੀਆਂ ਕਲਾਂ ’ਚ ਇਕ ਸਾਲ ਤੋਂ ਕਮਰੇ ’ਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਹੋ ਰਹੀ ਸੀ ਬੇਅਦਬੀ
NEXT STORY