ਪਟਿਆਲਾ (ਰਾਜੇਸ਼ ਪੰਜੌਲਾ) : ਵਿੱਦਿਅਕ ਸ਼ੈਸ਼ਨ 2021-22 ਦੇ ਦਾਖ਼ਲਿਆਂ ਲਈ ਸਰਕਾਰੀ ਐਲੀਮੈਂਟਰੀ ਸਕੂਲ ਬਲਬੇਹੜਾ ਦੀ ਟੀਮ ਵਿਦਰੋਹੀ ਵੱਲੋਂ ਪਿੰਡ-ਪਿੰਡ ਜਾ ਕੇ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਹਿਤ ਹਲਕਾ ਸਨੌਰ ਦੇ ਅਨੇਕਾਂ ਪਿੰਡਾਂ ਵਿੱਚ ਨੁੱਕੜ ਨਾਟਕਾਂ, ਗੀਤਾਂ, ਕਵਿਤਾਵਾਂ ਰਾਹੀਂ ਸਰਕਾਰੀ ਸਕੂਲਾਂ ਦੀ ਵਧੀਆ ਕਾਰਗੁਜ਼ਾਰੀ ਸਬੰਧੀ ਲੋਕਾਂ ਨੂੰ ਦੱਸਿਆ ਗਿਆ। ਇਨ੍ਹਾਂ ਮਿਹਨਤੀ ਅਧਿਆਪਕਾਂ ਨੂੰ ਇਲਾਕੇ ਦੇ ਲੋਕਾਂ ਅਤੇ ਗ੍ਰਾਮ ਪੰਚਾਇਤਾਂ ਵੱਲੋਂ ਵੀ ਭਰਵਾਂ ਹੁੰਗਾਰਾ ਅਤੇ ਸਹਿਯੋਗ ਮਿਲ ਰਿਹਾ ਹੈ।
ਟੀਮ ਵਿਦਰੋਹੀ ਵੱਲੋਂ ਇਸ ਵਾਰ ਭੁਨਰਹੇੜੀ ਬਲਾਕ ਦੇ ਸਮੂਹ ਸਰਪੰਚ ਸਹਿਬਾਨਾਂ ਨਾਲ ਮੀਟਿੰਗ ਕਰਕੇ ਹਲਕੇ ਦੇ ਸਾਰੇ ਪਿੰਡਾਂ ਵਿੱਚ ਇਸ ਦਾਖ਼ਲਾ ਮੁਹਿੰਮ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਵਿਲੱਖਣ ਉਪਰਾਲਾ ਕੀਤਾ ਗਿਆ। ਅਧਿਆਪਕ ਸਤੀਸ਼ ਵਿਦਰੋਹੀ ਵੱਲੋਂ ਤਿਆਰ ਕੀਤੇ ਇਸ ਪ੍ਰਾਜੈਕਟ ਦੇ ਪੋਸਟਰ ਨੂੰ ਕ੍ਰਿਸ਼ਨ ਕੁਮਾਰ ਜੀ ਸਕੱਤਰ ਸਕੂਲ ਸਿੱਖਿਆ ਵਿਭਾਗ ਵੱਲੋ ਰਿਲੀਜ਼ ਕੀਤਾ ਗਿਆ।
ਸਕੱਤਰ ਸਾਹਿਬ ਵੱਲੋਂ ਟੀਮ ਵਿਦਰੋਹੀ ਦੇ ਸਾਰੇ ਮੈਬਰਾਂ ਸਤੀਸ਼ ਵਿਦਰੋਹੀ, ਪਵਨ ਕੁਮਾਰ, ਰਾਜੀਵ ਸੂਦ, ਪਰਵੇਸ਼ ਕੁਮਾਰ ਸ਼ਿਵਪ੍ਰੀਤ ਸਿੰਘ, ਨਿਰਮਲ ਸਿੰਘ, ਦਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਇੰਚਾਰਜ ਗੁਰਪ੍ਰੀਤ ਕੌਰ ਦੀ ਹੌਂਸਲਾ-ਅਫ਼ਜ਼ਾਈ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਜ਼ਿਲ੍ਹਾ ਪਟਿਆਲਾ ਵਿਚ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਸੰਗਰੂਰ ਪੁਲਸ ਦੀ ਨਵੀਂ ਪਹਿਲ,ਹੁਣ ਡਿਜੀਟਲ ਤਰੀਕੇ ਨਾਲ ਦਰਜ਼ ਹੋਵੇਗੀ ਸ਼ਿਕਾਇਤ
NEXT STORY