ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਤਰਸੇਮ ਢੁੱਡੀ) - ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਦੋਦਾ ਦੀ ਧੀ ਗੁਰਪ੍ਰੀਤ ਕੌਰ ਨੇ ਦੋ ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲਾ ਭਾਰਤ ਸਰਕਾਰ ਦਾ ਕ੍ਰਿਸ਼ੀ ਕਰਮਨ ਅਵਾਰਡ ਜਿੱਤ ਕੇ ਸੂਬੇ ਦਾ ਨਾਂ ਰੌਸ਼ਨ ਕਰ ਦਿੱਤਾ। ਉਸ ਦੀ ਇਹ ਜਿੱਤ ਬਾਕੀ ਦੀਆਂ ਕੁੜੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣ ਕੇ ਉਭਰੀ ਹੈ। ਜੇਤੂ ਗੁਰਪ੍ਰੀਤ ਕੌਰ ਪਿਤਾ ਬਲਜੀਤ ਸਿੰਘ ਦੀ ਬੇਟੀ ਹੈ, ਜਿਸ ਦਾ ਇਕ ਛੋਟਾ ਭਰਾ ਅਤੇ ਭੈਣ ਵੀ ਹੈ। ਪਤਾ ਲਗਾ ਹੈ ਕਿ ਪਿਤਾ ਦੀ ਬਿਮਾਰੀ ਕਾਰਨ ਉਸਨੂੰ ਆਪਣੀ ਬੀ. ਏ. ਦੀ ਪੜਾਈ ਵਿਚਾਲੇ ਛੱਡ ਕੇ ਖੇਤੀਬਾੜੀ ਕਰਨੀ ਪਈ ਸੀ। ਹੁਣ ਉਹ ਆਪਣੀ ਜ਼ਮੀਨ ਦੇ ਨਾਲ-ਨਾਲ ਠੇਕੇ 'ਤੇ ਪੈਲ਼ੀ ਲੈ ਕੇ ਆਪ ਖੇਤੀ ਕਰਦੀ ਹੈ। ਟਰੈਕਟਰ ਚਲਾਉਣ ਤੋਂ ਇਲਾਵਾ ਉਹ ਖੇਤੀ ਦੇ ਸਾਰੇ ਕੰਮ ਆਪ ਕਰਦੀ ਹੈ।
ਗੁਰਪ੍ਰੀਤ ਕੌਰ ਨੇ ਕਿਹਾ ਕਿ ਉਸਨੂੰ ਕਦੇ ਵੀ ਅਜਿਹਾ ਨਹੀਂ ਲੱਗਿਆ ਕਿ ਖੇਤੀ ਬੰਦਿਆ ਦਾ ਕੰਮ ਹੈ, ਸਗੋਂ ਉਹ ਸਾਰੇ ਖੇਤੀ ਦੇ ਕੰਮ ਖੁਦ ਕਰਦੀ ਹੈ ਅਤੇ ਤੂੜੀ ਵਾਲੀ ਕੰਬਾਇਨ ਵੀ ਉਹ ਆਪ ਚਲਾਉਦੀ ਹੈ। ਉਹ ਇਸ ਸਬੰਧੀ ਲਗਾਤਾਰ ਖੇਤੀਬਾੜੀ ਵਿਭਾਗ ਦੇ ਸੰਪਰਕ ਵਿਚ ਰਹਿੰਦੀ ਹੈ। ਗੁਰਪ੍ਰੀਤ ਕੌਰ ਰਵਾਇਤੀ ਫਸਲਾਂ ਦੇ ਨਾਲ-ਨਾਲ ਸਬਜ਼ੀਆਂ ਵੀ ਉਗਾਉਂਦੀ ਹੈ ਅਤੇ ਸਬਜੀਆਂ ਦਾ ਮੰਡੀਕਰਨ ਵੀ ਆਪ ਹੀ ਕਰਦੀ ਹੈ। ਇਸ ਤੋਂ ਬਿਨਾਂ ਉਸ ਨੇ ਕਈ ਦੁਧਾਂਰੂ ਪਸ਼ੂ ਵੀ ਰੱਖੇ ਹਨ। ਉਹ ਇਕ ਛੋਟੇ ਵਾਹਨ ਰਾਹੀਂ ਪਿੰਡ-ਪਿੰਡ ਜਾ ਕੇ ਸਬਜ਼ੀਆਂ ਦਾ ਮੰਡੀਕਰਨ ਕਰਦੀ ਹੈ।
ਜ਼ਿਲਾ ਖੇਤੀਬਾੜੀ ਵਿਕਾਸ ਕਮੇਟੀ ਵਿਚ ਪੁੱਜਣ ਤੇ ਗੁਰਪ੍ਰੀਤ ਕੌਰ ਦਾ ਏ. ਡੀ. ਸੀ ਜਨਰਲ ਰਾਜਪਾਲ ਸਿੰਘ ਅਤੇ ਮੁੱਖ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਨੇ ਉਸ ਨੂੰ ਸਨਮਾਨਿਤ ਕੀਤਾ। ਇਸ ਮੌਕੇ ਆਤਮਾ ਪ੍ਰੋਜੈਕਟ ਡਾਇਰੈਕਟਰ ਕਰਨਜੀਤ ਸਿੰਘ ਅਤੇ ਜਗਤਾਰ ਸਿੰਘ ਵੀ ਉਨਾਂ ਦੇ ਨਾਲ ਹਾਜਰ ਸਨ। ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਨੇ ਜ਼ਿਲੇ ਦੀ ਇਸ ਧੀ ਨੂੰ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੰਦਿਆ ਕਿਹਾ ਕਿ ਗੁਰਪ੍ਰੀਤ ਕੌਰ ਨੇ ਸਿੱਧ ਕਰ ਦਿੱਤਾ ਕਿ ਲੜਕੀਆਂ ਕਿਸੇ ਪੱਖ ਤੋਂ ਲੜਕਿਆ ਤੋਂ ਘੱਟ ਨਹੀਂ।
ਜਲ ਸਪਲਾਈ ਵਰਕਰਜ਼ ਯੂਨੀਅਨ ਨੇ ਕੀਤੀ ਆਪਣੀਆਂ ਮੰਗਾਂ ਦੇ ਹੱਕ 'ਚ ਆਵਾਜ਼ ਬੁਲੰਦ
NEXT STORY