ਚੰਡੀਗੜ੍ਹ (ਵੈੱਬ ਡੈਸਕ) - ਕੁਲਬੀਰ ਸਿੰਘ ਜ਼ੀਰਾ ਨੇ ਮਜੀਠੀਆ ਅਤੇ ਦਾਖਾ ਤੋਂ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਆਲੀ ਨੂੰ ਲੰਮੇ ਹੱਥੀ ਲੈਂਦੇ ਹੋਏ ਰੱਜ ਕੇ ਭੜਾਸ ਕੱਢੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ੀਰਾ ਨੇ ਕਿਹਾ ਕਿ ਬੀਤੇ ਦਿਨੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਧਰਤੀ 'ਤੇ ਮਨਪ੍ਰੀਤ ਇਆਲੀ ਨੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਹੈ। ਸੁਰਮੇ ਦੀ ਧਰਤੀ 'ਤੇ ਜਾ ਕੇ ਅਜਿਹਾ ਕਰਨਾ ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਮੈਂ ਪਿਛਲੇ 22 ਦਿਨਾਂ ਤੋਂ ਸਰਾਭਾ ਢੈਅ ਪਈ ਅਤੇ ਸਰੋਲੀ 'ਚ ਰਹਿ ਰਿਹਾ ਸੀ, ਜਿਸ ਦੌਰਾਨ ਉਥੇ ਮਨਪ੍ਰੀਤ ਇਆਲੀ ਆਇਆ ਨੀ। 22 ਦਿਨ ਉਥੇ ਰਹਿਣ ਮਗਰੋਂ ਜਦੋਂ ਮੈਂ ਬੀਤੇ ਦਿਨ ਵਾਪਸ ਆ ਗਿਆ ਤਾਂ ਮਨਪ੍ਰੀਤ ਇਆਲੀ ਬੌਖਲਾਹਟਦੇ ਹੋਏ ਉਥੇ ਪਹੁੰਚ ਗਏ, ਤਾਂਕਿ ਉਹ ਉਥੋਂ ਦੇ ਲੋਕਾਂ 'ਤੇ ਆਪਣਾ ਦਬਾਅ ਪਾ ਸਕਣ। ਉਨ੍ਹਾਂ ਕਿਹਾ ਕਿ ਸ਼ਹੀਦ ਦੇ ਪਿੰਡ ਸਰਾਭਾ 'ਚ ਰਹਿਣ ਵਾਲੇ ਲੋਕ ਕਿਸੇ ਦੇ ਦਬਾਅ ਹੇਠ ਆਉਣ ਵਾਲੇ ਨਹੀਂ ਹਨ ਅਤੇ ਉਥੇ ਅੱਜ ਵੀ ਵੋਟਾਂ ਪੂਰੇ ਸ਼ਾਂਤਮਈ ਮਾਹੌਲ 'ਚ ਪੈ ਰਹੀਆਂ ਹਨ।
ਗੱਡੀ ਦੀ ਵਾਇਰਲ ਹੋ ਰਹੀ ਵੀਡੀਓ ਦੇ ਬਾਰੇ ਜ਼ੀਰਾ ਨੇ ਕਿਹਾ ਕਿ ਮਨਪ੍ਰੀਤ ਇਆਲੀ ਜਦੋਂ ਪਿੰਡ ਸਰਾਭਾ ਤੋਂ ਲਾਇਵ ਸੀ ਤਾਂ ਮੈਂ ਲੁਧਿਆਣਾ ਤੋਂ ਲਾਇਵ ਸੀ। ਸਾਡੇ ਦੋਵਾਂ ਦੇ ਲਾਇਵ ਇਕੱਠੇ ਚੱਲੇ ਅਤੇ ਖਤਮ ਵੀ ਇਕੱਠੇ ਹੀ ਹੋਏ ਸਨ। ਜੇਕਰ ਮਨਪ੍ਰੀਤ ਨੂੰ ਇਸ ਦੇ ਬਾਰੇ ਕੋਈ ਸ਼ੱਕ ਹੈ ਤਾਂ ਉਹ ਮੇਰੀ ਲੁਕੈਸ਼ਨ ਚੈੱਕ ਕਰ ਸਕਦਾ ਹੈ, ਜਿਸ ਰਾਹੀਂ ਸੱਚ ਸਾਹਮਣੇ ਆ ਜਾਵੇਗਾ। ਮਨਪ੍ਰੀਤ ਜਿਸ ਸਮੇਂ ਦੀ ਗੱਲ ਕਰ ਰਿਹਾ ਹੈ, ਉਸ ਸਮੇਂ ਮੈਂ ਆਪਣੇ ਵਰਕਰਾਂ ਨਾਲ ਲੁਧਿਆਣਾ 'ਚ ਸੀ। ਲੁਧਿਆਣੇ ਦੇ ਵਰਕਰ ਮੇਰੇ ਬਹੁਤ ਖਾਸ ਵਰਕਰ ਹਨ, ਜਿਨਾਂ ਨੇ ਹਰ ਚੋਣ 'ਚ ਮੇਰਾ ਸਾਥ ਦਿੱਤਾ।
ਧੱਕੇਸ਼ਾਹੀ ਦੇ ਬਾਰੇ ਬੋਲਦੇ ਹੋਏ ਜ਼ੀਰਾ ਨੇ ਕਿਹਾ ਕਿ 3 ਦਿਨ ਪਹਿਲਾਂ ਵਿਕਰਮ ਮਜੀਠੀਆ ਅਤੇ ਮਨਪ੍ਰੀਤ ਇਆਲੀ ਵਲੋਂ ਐੱਸ.ਐੱਸ.ਪੀ ਦੇ ਦਫਤਰ ਦਾ ਘੇਰਾਓ ਕੀਤਾ ਗਿਆ ਸੀ। ਉਥੇ ਜਾ ਕੇ ਇਨ੍ਹਾਂ ਦੋਵਾਂ ਨੇ ਕਿਹਾ ਕਿ ਵੱਖ-ਵੱਖ ਪਿੰਡਾਂ ਦਾ ਨਾਂ ਲੈਂਦੇ ਹੋਏ ਧੱਕੇਸ਼ਾਹੀ ਹੋਣ ਦੀ ਗੱਲ ਕਹੀ ਪਰ ਸਰਾਭਾ ਪਿੰਡ ਦੀ ਗੱਲ ਇਨ੍ਹਾਂ ਨੇ ਫਿਰ ਕਿਉਂ ਨਹੀਂ ਕੀਤੀ। ਇਸ ਸਭ ਇਨ੍ਹਾਂ ਨੇ ਇਕ ਸਾਜ਼ਿਸ਼ ਦੇ ਤਹਿਤ ਕੀਤਾ, ਕਿਉਂਕਿ ਇਨ੍ਹਾਂ ਨੂੰ ਪਤਾ ਹੈ ਕਿ ਉਸ ਪਿੰਡ ਦੇ ਲੋਕ ਕਾਂਗਰਸ ਪਾਰਟੀ ਦੇ ਨਾਲ ਹਨ।
ਪੰਜਾਬ ਜ਼ਿਮਨੀ ਚੋਣਾਂ : ਜਾਣੋ ਕਿਹੜੇ ਹਲਕੇ 'ਚ ਕਿੰਨੇ ਫੀਸਦੀ ਪਈਆਂ ਵੋਟਾਂ
NEXT STORY