ਜਲੰਧਰ (ਅਨਿਲ, ਮੁੱਲਾਂਪੁਰੀ, ਵਰੁਣ) : ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਫਗਵਾੜਾ, ਮੁਕੇਰੀਆਂ, ਦਾਖਾ ਅਤੇ ਜਲਾਲਾਬਾਦ 'ਚ ਸੋਮਵਾਰ ਨੂੰ ਵੋਟਾਂ ਪੈਣ ਦਾ ਕੰਮ ਇੱਕਾ-ਦੁੱਕਾ ਘਟਨਾਵਾਂ ਨੂੰ ਛੱਟ ਕੇ ਸ਼ਾਂਤੀਪੂਰਵਕ ਸੰਪਨ ਹੋ ਗਿਆ। ਇਹ ਚੋਣਾਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਕਰਵਾਈਆਂ ਗਈਆਂ। ਚਾਰ ਹਲਕਿਆਂ 'ਚ ਪੈਰਾ ਮਿਲਟਰੀ ਫੋਰਸ ਦੀਆਂ 17 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ। ਵੋਟਰਾਂ ਨੇ ਕਾਫੀ ਉਤਸ਼ਾਹ ਨਾਲ ਵੋਟਾਂ ਪਾਈਆਂ ਅਤੇ ਵੋਟਾਂ ਦਾ ਕੰਮ 5 ਵਜੇ ਤੱਕ ਖਤਮ ਹੋਣ ਤੋਂ ਬਾਅਦ ਵੀ ਕਈ ਥਾਈਂ ਲੰਬੀਆਂ ਲਾਈਨਾਂ ਲੱਗੀਆਂ ਦੇਖਣ ਨੂੰ ਮਿਲੀਆਂ। ਚਾਰੇ ਹਲਕਿਆਂ 'ਚ ਕਿੰਨੇ ਫੀਸਦੀ ਵੋਟਾਂ ਪਈਆਂ ਹਨ, ਇਸ ਦਾ ਵੇਰਵਾ ਇਸ ਤਰਾਂ ਹੈ—
ਪਹਿਲੇ ਪੜਾਅ 'ਚ ਵੋਟਿੰਗ ਫੀਸਦੀ (9 ਵਜੇ ਤੱਕ)
ਫਗਵਾੜਾ 'ਚ 9.98 ਫੀਸਦੀ
ਮੁਕੇਰੀਆਂ 'ਚ 12 ਫੀਸਦੀ
ਦਾਖਾ 'ਚ 6.54 ਫੀਸਦੀ
ਜਲਾਲਾਬਾਦ 'ਚ 14 ਫੀਸਦੀ
ਦੂਜੇ ਪੜਾਅ 'ਚ ਵੋਟਿੰਗ ਫੀਸਦੀ (11 ਵਜੇ ਤੱਕ)
ਫਗਵਾੜਾ 'ਚ 17.5 ਫੀਸਦੀ
ਮੁਕੇਰੀਆਂ 'ਚ 23.5 ਫੀਸਦੀ
ਦਾਖਾ 'ਚ 23.76 ਫੀਸਦੀ
ਜਲਾਲਾਬਾਦ 'ਚ 29 ਫੀਸਦੀ
ਤੀਜੇ ਪੜਾਅ ਦੌਰਾਨ ਵੋਟਿੰਗ ਫੀਸਦੀ (1 ਵਜੇ ਤੱਕ)
ਫਗਵਾੜਾ 'ਚ 28.31 ਫੀਸਦੀ ਵੋਟਿੰਗ
ਮੁਕੇਰੀਆਂ 'ਚ 36.94 ਫੀਸਦੀ ਵੋਟਿੰਗ
ਦਾਖਾ 'ਚ 39.19 ਫੀਸਦੀ ਵੋਟਿੰਗ
ਜਲਾਲਾਬਾਦ 'ਚ 44.3 ਫੀਸਦੀ ਵੋਟਿੰਗ
ਚੌਥੇ ਪੜਾਅ ਦੀ ਵੋਟਿੰਗ ਫੀਸਦੀ (3 ਵਜੇ ਤੱਕ)
ਫਗਵਾੜਾ 'ਚ 38.16 ਫੀਸਦੀ ਵੋਟਿੰਗ
ਮੁਕੇਰੀਆਂ 'ਚ 48.11 ਫੀਸਦੀ ਵੋਟਿੰਗ
ਦਾਖਾ 'ਚ 50.8 ਫੀਸਦੀ ਵੋਟਿੰਗ
ਜਲਾਲਾਬਾਦ 'ਚ 57 ਫੀਸਦੀ ਵੋਟਿੰਗ
ਆਖਰੀ ਪੜਾਅ ਦੀ ਵੋਟਿੰਗ ਫੀਸਦੀ (ਸ਼ਾਮ 5 ਵਜੇ ਤੱਕ)
ਜਲਾਲਾਬਾਦ 'ਚ 75.46 ਫੀਸਦੀ ਵੋਟਿੰਗ
ਦਾਖਾ 'ਚ 71.64 ਫੀਸਦੀ ਵੋਟਿੰਗ
ਮੁਕੇਰੀਆਂ 'ਚ 58.62 ਫੀਸਦੀ ਵੋਟਿੰਗ
ਫਗਵਾੜਾ 'ਚ 55.97 ਫੀਸਦੀ ਵੋਟਿੰਗ
ਹਰਭਜਨ ਸਿੰਘ ਦੀ ਭਾਜਪਾ ਨੇਤਾਵਾਂ ਨਾਲ ਮੁਲਾਕਾਤ, ਕੀਤੀ ਰਾਜਨੀਤੀ 'ਤੇ ਚਰਚਾ
NEXT STORY