ਐਂਟਰਟੇਨਮੈਂਟ ਡੈਸਕ : ਪੰਜਾਬ ਦੇ ਸ਼ਹਿਰ ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ ਵਿਵਾਦਾਂ ਵਿਚਾਲੇ ਇੰਗਲੈਂਡ ਪਹੁੰਚ ਚੁੱਕਿਆ ਹੈ। ਇਸ ਗੱਲ ਦੀ ਪੁਸ਼ਟੀ ਸਹਿਜ ਅਰੋੜਾ ਨੇ ਖੁਦ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸਾਂਝੀ ਕਰਕੇ ਕੀਤੀ ਸੀ। ਪਹਿਲਾਂ ਉਨ੍ਹਾਂ ਨੇ ਹਵਾਈ ਅੱਡੇ 'ਤੇ ਪਹੁੰਚਣ ਦਾ ਵੀਡੀਓ ਪੋਸਟ ਕੀਤਾ ਸੀ ਅਤੇ ਹੁਣ ਉਨ੍ਹਾਂ ਨੇ ਕਾਰ 'ਚ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਚ ਸਹਿਜ ਅਰੋੜਾ ਇੱਥੇ ਪਹੁੰਚਣ ਤੋਂ ਬਾਅਦ ਆਪਣੇ ਕੰਮ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਜਸਬੀਰ ਜੱਸੀ ਨੇ ਹਨੀ ਸਿੰਘ 'ਤੇ ਲਾਇਆ ਵੱਡਾ ਇਲਜ਼ਾਮ, ਸ਼ਰੇਆਮ ਆਖ 'ਤੀ ਇਹ ਗੱਲ
ਦੱਸ ਦੇਈਏ ਕਿ ਸੋਸ਼ਲ ਮੀਡੀਆ ਰਾਹੀਂ ਮਸ਼ਹੂਰ ਹੋਣ ਤੋਂ ਬਾਅਦ ਹੁਣ ਸਹਿਜ਼ ਅਰੋੜਾ ਗਾਇਕੀ 'ਚ ਵੀ ਕਦਮ ਰੱਖਣ ਜਾ ਰਿਹਾ ਹੈ। ਉਸ ਵੱਲੋਂ ਪਹਿਲਾ ਗੀਤ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਦੀ ਇਕ ਝਲਕ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾ ‘ਤੇ ਸ਼ੇਅਰ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - 'ਐਮਰਜੈਂਸੀ' ਦੇ ਵਿਰੋਧ 'ਚ ਸਿਆਸਤਦਾਨਾਂ ਦੀ ਚੁੱਪ 'ਤੇ ਕੰਗਨਾ ਰਣੌਤ ਨਾਰਾਜ਼, ਸ਼ਰੇਆਮ ਆਖੀ ਇਹ ਗੱਲ
ਦੱਸਣਯੋਗ ਹੈ ਕਿ ਕੁੱਲ੍ਹੜ ਪਿੱਜ਼ਾ ਕੱਪਲ ਵੱਲੋਂ ਬਣਾਈ ਗਈ ਅਸ਼ਲੀਲ ਵੀਡੀਓ ਨੂੰ ਲੈ ਕੇ ਵਿਵਾਦ ਹੋਇਆ ਸੀ। ਸਹਿਜ ਅਰੋੜਾ ਦੇ ਪੱਗ ਬੰਨ੍ਹਣ 'ਤੇ ਵੀ ਵਿਵਾਦ ਹੋਇਆ ਸੀ। ਨਿਹੰਗਾਂ ਨੇ ਸਹਿਜ ਅਰੋੜਾ ਨੂੰ ਧਮਕੀ ਦਿੱਤੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਜਾਂ ਤਾਂ ਤੂੰ ਵੀਡੀਓ ਬਣਾਉਣਾ ਬੰਦ ਕਰ ਦੇ ਜਾਂ ਫਿਰ ਪੱਗ ਬੰਨ੍ਹਣਾ ਬੰਦ ਕਰ ਦੇਵੇ। ਇਸ ਤਰ੍ਹਾਂ, ਲੋਕਾਂ ਤੋਂ ਕਈ ਧਮਕੀਆਂ ਅਤੇ ਟ੍ਰੋਲਿੰਗ ਮਿਲਣ ਤੋਂ ਬਾਅਦ ਉਸ ਨੇ ਯੂਕੇ ਜਾਣ ਦਾ ਫੈਸਲਾ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ 'ਚ ਰੂਹ ਕੰਬਾਊ ਹਾਦਸਾ, ਤਾਸ਼ ਦੇ ਪੱਤਿਆਂ ਵਾਂਗ ਉੱਡਾ ਕੇ ਮਾਰੀ ਸਕੂਟਰੀ ਸਵਾਰ ਕੁੜੀ
NEXT STORY