ਜਲੰਧਰ (ਬਿਊਰੋ) : ਬੀਤੇ ਦਿਨੀਂ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜੇ ਨੂੰ ਘੇਰਿਆ ਗਿਆ। ਦਰਅਸਲ, ਕੁੱਲ੍ਹੜ ਪੀਜ਼ਾ ਦੁਕਾਨ ਦੇ ਮਾਲਕ ਸਹਿਜ ਅਰੋੜਾ 'ਤੇ ਇਲਜ਼ਾਮ ਲਾਏ ਜਾ ਰਹੇ ਹਨ ਕਿ ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਣਾਈ ਹੈ, ਜਿਸ 'ਚ ਉਸ ਨੇ ਸਾਰੇ ਸਮਾਜ ਲਈ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਇਸੇ ਮਾਮਲੇ ਦੀ ਖ਼ਬਰ ਜਦੋਂ ਨਿਹੰਗ ਸਿੰਘਾਂ ਨੂੰ ਲੱਗੀ ਤਾਂ ਉਨ੍ਹਾਂ ਨੇ ਸਹਿਜ ਦੀ ਦੁਕਾਨ ਦੀ ਘੇਰਾਬੰਦੀ ਕੀਤੀ ਅਤੇ ਦੁਕਾਨ ਸਾਹਮਣੇ ਖ਼ੂਬ ਹੰਗਾਮਾ ਕੀਤਾ। ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਰੀਲ ਬਣਾਉਣ ਦੇ ਚੱਕਰਾਂ 'ਚ ਇਹ ਸਮਾਜ ਲਈ ਭੱਦੀ ਸ਼ਬਦਾਵਲੀ ਵਰਤ ਰਹੇ ਹਨ, ਜਿਸ 'ਚ ਅਸੀਂ ਵੀ ਆਉਂਦੇ ਹਾਂ। ਇਸ ਲਈ ਇਨ੍ਹਾਂ ਨੂੰ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਸਹਿਜ ਨੇ ਲਾਈਵ ਹੋ ਕੇ ਆਖੀਆਂ ਇਹ ਗੱਲਾਂ
ਇਸ ਪੂਰੇ ਮਾਮਲੇ ਨੂੰ ਭੱਖਦਾ ਵੇਖ ਕੇ ਸਹਿਜ ਅਰੋੜਾ ਆਪਣੇ ਸੋਸ਼ਲ ਮੀਡੀਆ ਫੇਸਬੁੱਕ ਅਕਾਊਂਟ 'ਤੇ ਲਾਈਵ ਹੋਇਆ ਅਤੇ ਇਸ ਮਾਮਲੇ ਸਬੰਧੀ ਆਪਣਾ ਪੱਖ ਰੱਖਿਆ। ਸਹਿਜ ਅਰੋੜਾ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਨਵਾਂ ਗੀਤ ਆਉਂਦਾ ਹੈ ਤਾਂ ਉਨ੍ਹਾਂ ਦੀ ਪ੍ਰਮੋਸ਼ਨ ਟੀਮ ਸਾਨੂੰ ਇੱਕ ਰੀਲ ਬਣਾਉਣ ਲਈ ਕਹਿੰਦੀ ਹੈ। ਜਿਹੜੀ ਰੀਲ ਦੀ ਨਿਹੰਗ ਸਿੰਘ ਜਥੇਬੰਦੀਆਂ ਗੱਲ ਕਰ ਰਹੀਆਂ ਹਨ, ਉਸ ਨੂੰ ਅਸੀਂ ਹੀ ਨਹੀਂ ਕਈ ਲੋਕਾਂ ਨੇ ਬਣਾਇਆ ਹੈ। ਜੇਕਰ ਕਿਸੇ ਨੂੰ ਬੁਰਾ ਲੱਗਾ ਹੈ ਤਾਂ ਮੈਂ ਉਸ ਲਈ ਮੁਆਫੀ ਚਾਹੁੰਦਾ ਹਾਂ। ਇਸ ਦੇ ਨਾਲ ਹੀ ਸਹਿਜ ਨੇ ਕਿਹਾ ਕਿ ਮੇਰੀ ਦੁਕਾਨ 'ਤੇ ਆ ਕੇ ਨਿਹੰਗਾਂ ਸਿੰਘਾਂ ਨੇ ਮੈਨੂੰ ਡਰਾਇਆ ਧਮਕਾਇਆ ਕਿ ਅਸੀਂ ਤੇਰੀ ਦੁਕਾਨ ਨੂੰ ਅੱਗ ਲਗਾ ਦੇਵਾਂਗੇ। ਨਾਲ ਹੀ ਨਿਹੰਗ ਸਿੰਘਾਂ ਵਲੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ।
ਕੀ ਸੀ ਮਾਮਲਾ
ਕੁੱਲ੍ਹੜ ਪੀਜ਼ਾ ਜੋੜੇ 'ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਦੋਸ਼ ਲਾਇਆ ਕਿ, ਇਸ ਬੰਦੇ ਨੇ ਪਹਿਲਾ ਸਰਦਾਰਾਂ ਦਾ ਨਾਂ ਖਰਾਬ ਕੀਤਾ, ਹੁਣ ਉਸ ਨੇ ਸਾਰੀਆਂ ਦੁਨੀਆ ਨੂੰ ਕਿਹਾ ਕਿ ਇਹ ਦੁਨੀਆ... ਹੈ। ਇਹ ਖਾਲੀ ਥਾਂ ਇਸ ਲਈ ਛੱਡੀ ਗਈ ਹੈ ਕਿਉਂਕਿ ਸਹਿਜ ਨੇ ਗਾਲ ਕੱਢੀ ਸੀ, ਜੋ ਅਸੀ ਲਿਖ ਨਹੀਂ ਸਕਦੇ। ਇਸ ਤੋਂ ਇਲਾਵਾ ਨਿਹੰਗ ਸਿੰਘਾਂ ਨੇ ਸਿੰਗਰਾਂ ਨੂੰ ਚਿਤਵਾਨੀ ਦਿੰਦੇ ਹੋਏ ਕਿਹਾ ਕਿ ਜਿਹੜੇ ਗਾਇਕ ਗੰਦੀ ਗਾਇਕੀ ਗਾ ਰਹੇ ਹਨ, ਉਹ ਬਾਜ ਆ ਜਾਓ ਨਹੀਂ ਤਾਂ ਤੁਹਾਡੀਆਂ ਲੱਤਾਂ ਤੋੜ ਦਿਆਂਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, ਇਕ ਦੀ ਮੌਤ
NEXT STORY