ਜਲੰਧਰ (ਰਾਜੇਸ਼) : ਸੋਢਲ ਰੋਡ ਨੇੜੇ ਪੈਂਦੇ ਸ਼ਿਵ ਨਗਰ ਇਲਾਕੇ 'ਚ ਦਿਨ-ਦਿਹਾੜੇ ਪਿਸਤੌਲ ਦਿਖਾ ਕੇ ਲੁਟੇਰੇ ਜਿਊਲਰਜ਼ ਦੀ ਦੁਕਾਨ 'ਚੋਂ ਨਕਦੀ ਲੈ ਕੇ ਫਰਾਰ ਹੋ ਗਏ। ਲੁਟੇਰੇ ਲੁੱਟ ਦੀ ਵਾਰਦਾਤ ਨੂੰ ਸਿਰਫ ਇਕ ਮਿੰਟ 'ਚ ਅੰਜਾਮ ਦੇ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਕਮਿਸ਼ਨਰੇਟ ਪੁਲਸ ਪੁਰੀ ਤਰ੍ਹਾਂ ਹਿੱਲ ਗਈ। ਏ. ਡੀ. ਸੀ. ਪੀ. ਮਨਦੀਪ ਸਿੰਘ, ਥਾਣਾ ਨੰਬਰ 8 ਦੇ ਮੁਖੀ ਰਾਜੇਸ਼ ਠਾਕੁਰ, ਇੰਸਪੈਕਟਰ ਨਵਦੀਪ ਸਿੰਘ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ।
ਸੋਡਲ ਦੇ ਸ਼ਿਵ ਨਗਰ ਵਿਖੇ ਸਥਿਤ ਦੁਕਾਨ ਦੇ ਮਾਲਕ ਮਨੋਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ 'ਚ ਕੁਮਾਰ ਜਿਊਲਰਜ਼ ਦੇ ਨਾਂ 'ਤੇ ਦੁਕਾਨ ਹੈ।
ਕਰੀਬ 2.15 ਵਜੇ ਦੁਕਾਨ 'ਚ ਉਹ, ਉਸ ਦੀ ਪਤਨੀ ਸ਼ੀਤਲ, ਮਾਂ ਆਸ਼ਾ ਰਾਣੀ ਅਤੇ ਉਸ ਦੇ ਪਿਤਾ ਸੁਰਿੰਦਰ ਬੈਠੇ ਸਨ ਕਿ ਅਚਾਨਕ ਮੂੰਹ 'ਤੇ ਕੱਪੜਾ ਬੰਨ੍ਹ ਕੇ 3 ਨੌਜਵਾਨ ਦੁਕਾਨ ਅੰਦਰ ਆ ਗਏ। ਉਨ੍ਹਾਂ ਨੇ ਆਉਂਦਿਆਂ ਹੀ ਮਨੋਜ 'ਤੇ ਪਿਸਤੌਲ ਤਾਣ ਦਿੱਤੀ ਅਤੇ ਜੋ ਕੁਝ ਹੈ ਕੱਢਣ ਲਈ ਕਿਹਾ। ਲੁਟੇਰੇ ਦੁਕਾਨ ਦੇ ਗੱਲੇ 'ਚੋਂ ਕਰੀਬ 30 ਹਜ਼ਾਰ ਦੀ ਨਗਦੀ ਲੈ ਕੇ ਫਰਾਰ ਹੋ ਗਏ। ਦੁਕਾਨ 'ਚ ਆਏ 3 ਲੁਟੇਰਿਆਂ 'ਚੋਂ ਇਕ ਦੇ ਕੋਲ ਪਿਸਤੌਲ ਸੀ ਅਤੇ ਹੋਰਾਂ ਕੋਲ ਤੇਜ਼ਧਾਰ ਹਥਿਆਰ। ਲੁਟੇਰੇ ਦੁਕਾਨ 'ਚ ਕਰੀਬ 2.15 ਵਜੇ 'ਤੇ ਆਏ ਅਤੇ 2.16 ਵਜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਦੁਕਾਨ 'ਚੋਂ ਫਰਾਰ ਹੋ ਗਏ। ਲੁਟੇਰਿਆਂ ਦੇ 2-3 ਸਾਥੀ ਦੁਕਾਨ ਦੇ ਬਾਹਰ ਮੋਟਰਸਾਈਕਲ 'ਤੇ ਖੜ੍ਹੇ ਸਨ, ਜਿਨ੍ਹਾਂ ਨਾਲ ਬੈਠ ਕੇ ਮੁਲਜ਼ਮ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਕੀਤੀ। ਦੁਕਾਨ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ 3 ਲੁਟੇਰਿਆਂ ਦੀਆਂ ਤਸਵੀਰਾਂ ਕੈਦ ਹੋ ਗਈਆਂ। ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਨ੍ਹਾਂ ਦੀਆਂ ਸੀ. ਸੀ. ਟੀ. ਵੀ. ਕੈਮਰਿਆਂ 'ਚ ਆਈਆਂ ਤਸਵੀਰਾਂ ਦੇ ਆਧਾਰ 'ਤੇ ਜਾਂਚ ਕੀਤੀ ਜਾ ਰਹੀ ਹੈ।
ਦਸੂਹਾ 'ਚ ਮੋਟਰਸਾਈਕਲ ਸਵਾਰਾਂ ਨੇ ਨੌਜਵਾਨ 'ਤੇ ਚਲਾਈਆਂ ਗੋਲੀਆਂ
NEXT STORY