ਮੋਗਾ (ਅਜ਼ਾਦ) : ਮੋਗਾ ਜ਼ਿਲੇ ਦੇ ਪਿੰਡ ਝੰਡੇਆਣਾ ਗਰਬੀ ਨਿਵਾਸੀ ਸੂਬਾ ਸਿੰਘ ਦੇ ਬੇਟੇ ਅਤੇ ਹੋਰ ਲੜਕਿਆਂ ਨੂੰ ਵਰਕ ਪਰਮਿਟ ਦੇ ਆਧਾਰ 'ਤੇ ਕੁਵੈਤ ਭੇਜਣ ਦਾ ਝਾਂਸਾ ਦੇ ਕੇ ਪਿੰਡ ਦੇ ਹੀ ਟਰੈਵਲ ਏਜੰਟ ਬਣੇ ਇਕ ਲੜਕੇ ਵਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਕਥਿਤ ਦੋਸ਼ੀ ਦੀ ਤਲਾਸ਼ ਆਰੰਭ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਸੂਬਾ ਸਿੰਘ ਨੇ ਕਿਹਾ ਕਿ ਕਰੀਬ ਡੇਢ ਸਾਲ ਪਹਿਲਾਂ ਕਥਿਤ ਦੋਸ਼ੀ ਗੁਰਪਿੰਦਰ ਸਿੰਘ ਨਿਵਾਸੀ ਪਿੰਡ ਝੰਡੇਆਣਾ ਗਰਬੀ ਤੋਂ ਮੇਰੀ ਆਪਣੇ ਬੇਟੇ ਜਸਪ੍ਰੀਤ ਸਿੰਘ ਨੂੰ ਵਿਦੇਸ਼ ਭੇਜਣ ਦਾ ਗੱਲ ਹੋਈ ਤਾਂ ਉਸਨੇ ਕਿਹਾ ਕਿ ਉਹ ਪੱਕੇ ਤੌਰ 'ਤੇ ਉਸਦੇ ਬੇਟੇ ਨੂੰ ਵਰਕ ਪਰਮਿਟ ਦੇ ਆਧਾਰ ਤੇ ਕੁਵੈਤ ਭੇਜ ਦੇਵੇਗਾ, ਜਿਸ 'ਤੇ ਡੇਢ ਲੱਖ ਰੁਪਏ ਖਰਚਾ ਆਵੇਗਾ। ਮੈਂ ਹੋਰ ਕਈ ਲੜਕਿਆਂ ਨੂੰ ਜੋ ਆਪਣੇ ਆਸ-ਪਾਸ ਦੇ ਪਿੰਡਾਂ ਦੇ ਹਨ ਨੂੰ ਕੁਵੈਤ ਭੇਜਣਾ ਹੈ, ਜਿਸ 'ਤੇ ਮੈਂ ਕਥਿਤ ਦੋਸ਼ੀ ਟਰੈਵਲ ਏਜੰਟ ਨੂੰ ਡੇਢ ਲੱਖ ਰੁਪਏ ਅਤੇ ਪਾਸਪੋਰਟ, ਦਸਤਾਵੇਜ਼ ਦੇ ਦਿੱਤੇ ਅਤੇ ਮੇਰੇ ਬੇਟੇ ਜਸਪ੍ਰੀਤ ਸਿੰਘ ਅਤੇ ਹੋਰ ਪੰਜ ਲੜਕਿਆਂ ਨੂੰ ਨਾਲ ਲੈ ਕੇ ਉਨ੍ਹਾਂ ਨੂੰ ਕੁਵੈਤ ਭੇਜਣ ਲਈ ਦਿੱਲੀ ਲੈ ਗਿਆ ਅਤੇ ਦੋ ਮਹੀਨੇ ਤੱਕ ਏਅਰਪੋਰਟ ਦੇ ਕੋਲ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ 'ਚ ਬੈਠਾ ਕੇ ਰੱਖਿਆ ਅਤੇ ਕਿਹਾ ਕਿ ਜਲਦ ਹੀ ਉਕਤ ਸਾਰਿਆਂ ਨੂੰ ਕੁਵੈਤ ਭੇਜ ਦਿੱਤਾ ਜਾਵੇਗਾ ਪਰ ਉਹ ਟਾਲਮਟੋਲ ਕਰਦਾ ਰਿਹਾ, ਇਕ ਦਿਨ ਉਹ ਸਾਰੇ ਲੜਕਿਆਂ ਨੂੰ ਬਿਨਾਂ ਦੱਸੇ ਉਥੋਂ ਭੱਜ ਗਿਆ ਜਿਸ 'ਤੇ ਸਾਰੇ ਲੜਕੇ ਵਾਪਸ ਆਪਣੇ ਘਰਾਂ ਨੂੰ ਆ ਗਏ। ਜਦ ਅਸੀਂ ਕਥਿਤ ਦੋਸ਼ੀ ਨਾਲ ਮਿਲਣ ਦਾ ਯਤਨ ਕੀਤਾ ਤਾਂ ਉਸਦਾ ਕੋਈ ਸੁਰਾਗ ਨਹੀਂ ਮਿਲ ਸਕਿਆ।
ਕੀ ਹੋਈ ਪੁਲਸ ਕਾਰਵਾਈ
ਉਕਤ ਮਾਮਲੇ ਦੀ ਜਾਂਚ ਐਂਟੀ ਹਿਊਮਨ ਸੈਲ ਮੋਗਾ ਦੇ ਇੰਚਾਰਜ ਵਲੋਂ ਕੀਤੀ ਗਈ। ਜਾਂਚ ਸਮੇਂ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਗੁਰਪਿੰਦਰ ਸਿੰਘ ਪੁੱਤਰ ਚਮਕੌਰ ਸਿੰਘ ਨਿਵਾਸੀ ਪਿੰਡ ਝੰਡੇਆਣਾ ਗਰਬੀ ਖਿਲਾਫ ਧੋਖਾਦੇਹੀ ਅਤੇ ਇਮੀਗ੍ਰੇਸ਼ਨ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਲੜਕੀ ਨੂੰ ਅਗਵਾ ਕਰਨ ਵਾਲਿਆਂ ਖਿਲਾਫ਼ ਕੇਸ ਦਰਜ
NEXT STORY