ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਪਿੰਡ ਚੱਕ ਵਧਾਈ ਦੇ ਖੇਤਾ 'ਚ ਸੁੰਨੀ ਜਗ੍ਹਾਂ 'ਤੇ ਦਰਖ਼ਤ ਨਾਲ ਲਟਕਦੀ ਹੋਈ 45 ਸਾਲਾਂ ਇਕ ਵਿਅਕਤੀ ਦੀ ਲਾਸ਼ ਮਿਲੀ, ਜੋ ਪਿੰਡ ਚੱਕ ਵਧਾਈ 'ਚ ਬੀਤੇ 9 ਸਾਲ ਤੋਂ ਆਪਣੇ ਸਹੁਰੇ ਘਰ ਰਹਿ ਰਿਹਾ ਸੀ। ਥਾਣਾ ਸਦਰ ਪੁਲਸ ਨੇ ਕਾਰਵਾਈ ਕਰਦੇ ਹੋਏ ਪੋਸਟਮਾਟਮ ਤੋਂ ਬਾਅਦ ਲਾਸ਼ ਵਾਰਿਸਾ ਦੇ ਹਵਾਲੇ ਕਰ ਦਿੱਤੀ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਭੰਗੇਵਾਲਾ ਨਿਵਾਸੀ ਗੁਰਦੀਪ ਸਿਘੰ 45 ਪੁੱਤਰ ਮੰਦਰ ਸਿੰਘ ਜੋ ਬੀਤੇ 9 ਸਾਲ ਤੋਂ ਆਪਣੇ ਸਹੁਰੇ ਪਿੰਡ ਵਧਾਈ 'ਚ ਰਹਿ ਰਿਹਾ ਸੀ। ਉਹ ਸ੍ਰੀ ਮੁਕਤਸਰ ਸਾਹਿਬ 'ਚ ਰਿਕਸ਼ਾ ਚਲਾਉਣ ਦਾ ਕੰਮ ਕਰਦਾ ਸੀ। ਨਸ਼ਾ ਕਰਨ ਦਾ ਆਦੀ ਹੋਣ ਕਾਰਨ ਉਹ ਆਪਣੀ ਪਤਨੀ ਨਾਲ ਅਕਸਰ ਝਗੜਾ ਰਹਿੰਦਾ ਸੀ ਅਤੇ ਕਈ-ਕਈ ਦਿਨ ਤੱਕ ਘਰ ਨਹੀਂ ਜਾਂਦਾ। ਬੀਤੇ 9 ਦਿਨ ਤੋਂ ਗੁਰਦੀਪ ਸਿੰਘ ਲਾਪਤਾ ਸੀ। ਜਿਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਪਰਿਵਾਰ ਵਾਲਿਆਂ ਨੇ ਥਾਣਾ ਸਦਰ 'ਚ ਲਿਖਵਾਈ ਸੀ। ਉਸ ਦੀ ਲਾਸ਼ ਬੁੱਧਵਾਰ ਨੂੰ ਪਿੰਡ ਸੋਹਨੇ ਵਾਲਾ ਤੋਂ ਚੱਕ ਵਧਾਈ ਰੋਡ 'ਤੇ ਸੁੰਨੀ ਜਗ੍ਹਾਂ 'ਚ ਦਰਖਤ 'ਤੇ ਲਟਕਦਾ ਹੋਇਆ ਦੇਖਿਆ। ਖੇਤਾ 'ਚ ਕੰਮ ਕਰਨ ਵਾਲੇ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਜਿਸ ਦੇ ਬਾਅਦ ਥਾਣਾ ਸਦਰ ਪੁਲਸ ਦੇ ਏ. ਐਸ. ਆਈ. ਇਕਬਾਲ ਸਿੰਘ ਨੇ ਆਕੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਪੋਸਟਮਾਟਮ ਕਰਵਾ ਕੇ ਲਾਸ਼ ਵਾਰਿਸਾ ਦੇ ਹਵਾਲੇ ਕਰ ਦਿੱਤੀ।
ਕਿਸਾਨ ਦੀ ਜ਼ਮੀਨ ਕੁਰਕ ਹੋਣ ਤੋਂ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਨੇ ਦਿੱਤਾ ਧਰਨਾ
NEXT STORY