ਜਲੰਧਰ : ਦੇਸ਼ ਭਰ 'ਚ ਮਹਿਲਾਵਾਂ ਦੀ ਸੁਰੱਖਿਆ ਦਾ ਮੁੱਦਾ ਛਾਇਆ ਹੋਇਆ ਹੈ ਪਰ ਪੰਜਾਬ ਰੋਡਵੇਜ਼ ਨੇ ਮਹਿਲਾਵਾਂ ਦੇ ਸੁਰੱਖਿਆ ਸਫਰ ਲਈ ਸ਼ੁਰੂ ਕੀਤੀ ਸੂਬੇ ਦੀ ਪਹਿਲੀ ਲੇਡੀਜ਼ ਸਪੈਸ਼ਲ ਬੱਸ ਸਰਵਿਸ ਚੁੱਪ-ਚੁਪੀਤੇ ਬੰਦ ਕਰ ਦਿੱਤੀ ਹੈ। ਇੰਨਾ ਹੀ ਨਹੀਂ ਪੂਰੇ ਸੂਬੇ 'ਚ ਚੱਲ ਰਹੀਆਂ ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਵੀ ਮਹਿਲਾ ਯਾਤਰੀਆਂ ਦੇ ਲਈ ਪੰਜਾਬ ਰੋਡਵੇਜ਼ ਨੇ 2 ਸਾਲ ਪਹਿਲਾਂ ਜਲੰਧਰ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਇੰਟਰ ਸਟੇਟ ਬੱਸ ਟਰਮੀਨਲ ਤੋਂ ਅੰਮ੍ਰਿਤਸਰ ਦੇ ਲਈ ਲੇਡੀਜ਼ ਸਪੈਸ਼ਲ ਬੱਸ ਸਰਵਿਸ ਸ਼ੁਰੂ ਕੀਤੀ ਸੀ। ਕੁਝ ਦਿਨ ਤੱਕ ਇਸ ਬੱਸ ਦਾ ਸੰਚਾਲਨ ਕਰਨ ਦੇ ਬਾਅਦ ਇਸ ਬੱਸ ਸਰਵਿਸ ਨੂੰ ਬੰਦ ਕਰ ਦਿੱਤਾ ਗਿਆ। ਹਾਲਾਂਕਿ ਪੰਜਾਬ ਰੋਡਵੇਜ਼ ਨੇ ਇਸ ਬੱਸ ਸੇਵਾ ਦਾ ਸ਼ੁਭ ਆਰੰਭ ਬੜੇ ਹੀ ਸਰਵਜਨਿਕ ਤਰੀਕੇ ਨਾਲ ਕੀਤਾ ਸੀ ਪਰ ਬੱਸ ਸੇਵਾ ਨੂੰ ਬੰਦ ਕਰਨ ਦਾ ਫੈਸਲਾ ਅੰਦਰ ਖਾਤੇ ਹੀ ਲੈ ਲਿਆ ਗਿਆ।
ਲੇਡੀਜ਼ ਸਪੈਸ਼ਲ ਬੱਸ ਸਰਵਿਸ ਨੂੰ ਬੰਦ ਕਰਨ ਦੀ ਮੁੱਖ ਵਜ੍ਹਾ ਮਹਿਲਾ ਯਾਤਰੀਆਂ ਦੀ ਪੂਰੀ ਗਿਣਤੀ ਨਾ ਹੋਣਾ ਦੱਸਿਆ ਜਾ ਰਿਹਾ ਹੈ। ਲੇਡੀਜ਼ ਮਹਿਲਾ ਯਾਤਰੀਆਂ ਦੀ ਗਿਣਤੀ ਇੰਨੀ ਘੱਟ ਸੀ ਕਿ ਪੰਜਾਬ ਰੋਡਵੇਜ਼ ਪ੍ਰਬੰਧਨ ਵਲੋਂ ਨਿਰਧਾਰਿਤ ਪ੍ਰਤੀ ਕਿਲੋਮੀਟਰ ਕਮਾਈ ਵੀ ਪ੍ਰਾਪਤ ਨਹੀਂ ਹੋ ਰਹੀ ਸੀ। ਵਿੱਤੀ ਨੁਕਸਾਨ ਨੂੰ ਦੇਖਦੇ ਹੋਏ ਇਸ ਬੱਸ ਸਰਵਿਸ ਨੂੰ ਹੀ ਬੰਦ ਕਰ ਦਿੱਤਾ ਗਿਆ।
ਸਵਾਲ, ਆਖਰ ਸਫਰ 'ਚ ਮਹਿਲਾਵਾਂ ਕਿਸ ਤਰ੍ਹਾਂ ਹੋਣਗੀਆਂ ਸੁਰੱਖਿਅਤ
ਹਾਲਾਤ ਇਹ ਹਨ ਕਿ ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਸ਼ਾਮਲ ਯਾਤਰੀਆਂ ਦੇ ਲਈ ਕੋਈ ਵੀ ਵੱਖ ਤੋਂ ਵਿਵਸਥਾ ਨਹੀਂ ਹੈ। ਮਹਿਲਾ ਯਾਤਰੀਆਂ ਨੂੰ ਪੁਰਸ਼ ਯਾਤਰੀਆਂ ਦੇ ਨਾਲ ਵੀ ਸੀਟਾਂ 'ਤੇ ਬੈਠ ਕੇ ਸਫਰ ਕਰਨਾ ਪੈਂਦਾ ਹੈ। ਪਹਿਲਾਂ ਪੰਜਾਬ ਰੋਡਵੇਜ਼ ਦੀਆਂ ਬੱਸਾਂ 'ਚ ਇਹ ਵਿਵਸਥਾ ਸੀ ਕਿ ਕੁਝ ਸੀਟਾਂ ਨੂੰ ਮਹਿਲਾ ਯਾਤਰੀਆਂ ਦੇ ਲਈ ਸੁਰੱਖਿਅਤ ਰੱਖਿਆ ਜਾਂਦਾ ਸੀ। ਪਿਛਲੇ ਕੁਝ ਅਰਸੇ ਤੋਂ ਪੰਜਾਬ ਰੋਡਵੇਜ਼ ਦੇ ਬੇੜੇ 'ਚ ਸ਼ਾਮਲ ਹੋ ਰਹੀਆਂ ਨਵੀਂ ਬੱਸਾਂ 'ਚ ਮਹਿਲਾ ਯਾਤਰੀਆਂ ਦੇ ਲਈ ਸੀਟ ਸੁਰੱਖਿਆ ਹੋਣ ਸਬੰਧੀ ਕੋਈ ਜਾਣਕਾਰੀ ਨਹੀਂ ਲਿਖੀ ਜਾ ਰਹੀ ਹੈ। ਕੇਵਲ ਬੱਸ ਦੇ ਬਾਹਰ ਅਤੇ ਅੰਦਰ ਮਹਿਲਾ ਹੈਲਪਲਾਈਨ ਦਾ ਨੰਬਰ ਜ਼ਰੂਰ ਲਿਖ ਦਿੱਤਾ ਜਾਂਦਾ ਹੈ। ਇਹ ਹਾਲ ਸੁਪਰ ਡੀਲਕਸ ਵਾਲਵੋ ਬੱਸਾਂ 'ਚ ਵੀ ਹੈ। ਸਵਾਲ ਇਹ ਉੱਠਦਾ ਹੈ ਕਿ ਆਖਰ ਸਫਰ ਦੌਰਾਨ ਮਹਿਲਾਵਾਂ ਕਿਵੇਂ ਸੁਰੱਖਿਅਤ ਰਹਿਣਗੀਆਂ।
ਬਾਦਲਾਂ ਦੇ ਗੈਂਗਸਟਰਾਂ ਨਾਲ ਸਬੰਧਾਂ ਦੀ ਜਾਂਚ ਦਾ SADD ਨੇ ਕੀਤਾ ਸਮਰਥਨ
NEXT STORY