ਚੰਡੀਗੜ੍ਹ (ਸੁਸ਼ੀਲ) : ਮਨੀਮਾਜਰਾ ਦੀ ਇੰਦਰਾ ਕਾਲੋਨੀ 'ਚ ਛਾਪੇਮਾਰੀ ਕਰਨ ਗਈ ਪੁਲਸ ਟੀਮ 'ਚ ਮੌਜੂਦ ਮਹਿਲਾ ਮੁਲਾਜ਼ਮਾਂ ਨਾਲ ਹੱਥੋਪਾਈ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਚੰਡੀਗੜ੍ਹ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇੰਦਰਾ ਕਾਲੋਨੀ 'ਚ ਕੁੱਝ ਗੈਰ-ਸਮਾਜਿਕ ਅਨਸਰ ਆਏ ਹੋਏ ਹਨ। ਇਸ ਸਬੰਧੀ ਆਈ. ਟੀ. ਪਾਰਕ ਥਾਣਾ ਦੇ ਐੱਸ. ਐੱਚ. ਓ. ਰੋਹਤਾਸ਼ ਕੁਮਾਰ ਛਾਪਾ ਮਾਰਨ ਲਈ ਇੰਦਰਾ ਕਾਲੋਨੀ ਪੁੱਜੇ।
ਇਹ ਵੀ ਪੜ੍ਹੋ : AAP ਵਿਧਾਇਕ ਪਠਾਣਮਾਜਰਾ ਦੀ ਦੂਜੀ ਪਤਨੀ ਪੁੱਜੀ ਹਾਈਕੋਰਟ, ਅਦਾਲਤ ਨੂੰ ਕੀਤੀ ਇਹ ਮੰਗ
ਇਸ ਛਾਪੇਮਾਰੀ ਟੀਮ 'ਚ ਮਹਿਲਾ ਪੁਲਸ ਮੁਲਾਜ਼ਮ ਵੀ ਮੌਜੂਦ ਸਨ। ਜਿਵੇਂ ਹੀ ਪੁਲਸ ਦੀ ਛਾਪੇਮਾਰੀ ਟੀਮ ਪਹੁੰਚੀ ਤਾਂ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਮੌਕੇ ਵੱਡੀ ਗਿਣਤੀ 'ਚ ਔਰਤਾਂ ਵੀ ਮੌਜੂਦ ਸਨ। ਪੁਲਸ ਨੇ ਜਿਵੇਂ ਹੀ ਛਾਪੇਮਾਰੀ ਸ਼ੁਰੂ ਕੀਤੀ ਤਾਂ ਉੱਥੇ ਔਰਤਾਂ ਇਕੱਠੀਆਂ ਹੋ ਗਈਆਂ ਅਤੇ ਇਕ ਔਰਤ ਨੇ ਚੰਡੀਗੜ੍ਹ ਪੁਲਸ ਦੀ ਮਹਿਲਾ ਮੁਲਾਜ਼ਮ ਦੇ ਵਾਲ ਫੜ੍ਹ ਕੇ ਉਸ ਨਾਲ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ : ਪੰਜਾਬ ਆਉਣ ਵਾਲੇ ਸੈਲਾਨੀਆਂ ਦੀ ਪਹਿਲੀ ਪਸੰਦ 'ਅੰਮ੍ਰਿਤਸਰ', ਬਾਕੀ ਜ਼ਿਲ੍ਹਿਆਂ ਲਈ ਸਰਕਾਰ ਬਣਾ ਰਹੀ ਯੋਜਨਾ
ਇਸ ਘਟਨਾ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਪੁਲਸ ਇੱਥੇ ਛਾਪਾ ਮਾਰਨ ਪਹੁੰਚੀ ਹੈ ਅਤੇ ਇਸ ਦੌਰਾਨ ਇਕ ਔਰਤ ਪੁਲਸ ਮੁਲਾਜ਼ਮ ਨੂੰ ਵਾਲਾਂ ਤੋਂ ਫੜ੍ਹ ਕੇ ਕੁੱਟ ਰਹੀ ਹੈ। ਹਾਲਾਂਕਿ ਇਸ ਮਾਮਲੇ ਵਿਚ ਕੋਈ ਵੀ ਪੁਲਸ ਮੁਲਾਜ਼ਮ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਬਿਨਾਂ ਵਰਦੀ ਦੇ ਪੁੱਜੇ ਬੱਚੇ ਨੂੰ ਝਿੜਕਾਂ ਪੈਣ 'ਤੇ ਸਕੂਲ ਪੁੱਜਿਆ ਦਾਦਾ, ਬੋਲਿਆ-ਸਟਾਫ਼ ਨੇ ਤੋੜੀਆਂ ਪੱਸਲੀਆਂ
NEXT STORY