ਤਰਨਤਾਰਨ (ਰਾਜੂ) : ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਢੰਡ ਵਿਖੇ ਪੰਜਾਬ ਪੁਲਸ ਦੀ ਕਾਂਸਟੇਬਲ ਬੀਬੀ ਦੇ ਮੰਗੇਤਰ ਨੇ ਚੰਨ ਚਾੜ੍ਹਦਿਆਂ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਮੋਬਾਇਲ 'ਚੋਂ ਠਾਕੇ ਵਾਲੀਆਂ ਤਸਵੀਰਾਂ ਅਤੇ ਪਰਸਨਲ ਕਾਰਡ ਵੀ ਡਿਲੀਟ ਕਰ ਦਿੱਤਾ। ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਪੁਲਸ ਨੇ 3 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਨੂੰਹ-ਪੋਤੀ ਨੇ ਤਸ਼ੱਦਦ ਢਾਹੁੰਦਿਆਂ ਘਰੋਂ ਕੱਢਿਆ ਬਜ਼ੁਰਗ, ਦੁਖੀ ਵਿਅਕਤੀ ਨੇ ਖ਼ੁਦ ਨੂੰ ਅੱਗ ਲਾ ਕੇ ਗੁਆਈ ਜਾਨ
ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਕਿਰਨਬੀਰ ਕੌਰ ਪੁੱਤਰੀ ਗੁਰਨਾਮ ਸਿੰਘ ਵਾਸੀ ਲਹੀਆਂ ਨੇ ਦੱਸਿਆ ਕਿ ਉਹ ਪੰਜਾਬ ਪੁਲਸ 'ਚ ਨੌਕਰੀ ਕਰਦੀ ਹੈ ਅਤੇ ਸਾਲ 2018 'ਚ ਉਸ ਦੀ ਮੰਗਣੀ ਚਮਕੌਰ ਸਿੰਘ ਉਰਫ਼ ਸੋਨੂੰ ਪੁੱਤਰ ਵੀਰ ਸਿੰਘ ਵਾਸੀ ਭਕਨਾ ਕਲਾਂ ਨਾਲ ਹੋਈ ਸੀ ਪਰ ਇਕ ਮਹੀਨਾ ਪਹਿਲਾਂ ਚਮਕੌਰ ਸਿੰਘ ਨੇ ਕਿਸੇ ਹੋਰ ਕੁੜੀ ਨਾਲ ਮੰਗਣੀ ਕਰਵਾ ਲਈ ਅਤੇ 6 ਨਵੰਬਰ ਨੂੰ ਚਮਕੌਰ ਸਿੰਘ ਦੀ ਮਾਤਾ ਦਲਜੀਤ ਕੌਰ ਨੇ ਫੋਨ ਕਰ ਕੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਸ਼ਾਮ ਸਮੇਂ ਜਦੋਂ ਉਹ ਡਿਊਟੀ ਤੋਂ ਫ਼ਾਰਗ ਹੋ ਕੇ ਵਾਪਸ ਘਰ ਨੂੰ ਆ ਰਹੀ ਸੀ ਤਾਂ ਚਮਕੌਰ ਸਿੰਘ, ਸ਼ਮਸ਼ੇਰ ਸਿੰਘ ਅਤੇ ਦਲਜੀਤ ਕੌਰ ਨੇ ਹਮਸਲਾਹ ਹੋ ਕੇ ਉਸ ਨੂੰ ਰਾਹ 'ਚ ਰੋਕ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ।
ਇਹ ਵੀ ਪੜ੍ਹੋ : NRI ਮੁੰਡੇ ਨਾਲ ਮੰਗਣੀ ਕਰਵਾ ਕਿਸੇ ਹੋਰ ਨਾਲ ਲਏ ਸੱਤ ਫੇਰੇ, ਹੁਣ ਪੈ ਗਿਆ ਵੱਡਾ ਪੰਗਾ
ਇਸ ਦੇ ਨਾਲ ਹੀ ਉਸ ਦਾ ਮੋਬਾਇਲ ਫੋਨ, ਜਿਸ 'ਚ ਉਸ ਦੇ ਠਾਕੇ ਦੀਆਂ ਤਸਵੀਰਾਂ ਅਤੇ ਪਰਸਨਲ ਰਿਕਾਰਡ ਸੀ, ਉਹ ਤੋੜ ਦਿੱਤਾ ਅਤੇ ਮੋਬਾਇਲ ਆਪਣੇ ਨਾਲ ਲੈ ਗਏ। ਇਸ ਸਬੰਧੀ ਏ. ਐੱਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਮੁੱਦਈਆ ਦੇ ਬਿਆਨਾਂ ’ਤੇ ਚਮਕੌਰ ਸਿੰਘ ਉਰਫ਼ ਸੋਨੂੰ ਪੁੱਤਰ ਵੀਰ ਸਿੰਘ, ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਪੁੱਤਰ ਵੀਰ ਸਿੰਘ, ਦਲਜੀਤ ਕੌਰ ਉਰਫ਼ ਭੋਲੀ ਪਤਨੀ ਵੀਰ ਸਿੰਘ ਵਾਸੀਆਨ ਭਕਨਾਂ ਕਲਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਹੁਣ ਪੰਜਾਬ 'ਚ CBI ਦੀ 'ਨੋ ਐਂਟਰੀ', ਕੈਪਟਨ ਸਰਕਾਰ ਨੇ ਲਿਆ ਵੱਡਾ ਫ਼ੈਸਲਾ (ਵੀਡੀਓ)
ਸਿਹਤ ਮਹਿਕਮੇ ਦੀ ਵੱਡੀ ਕਾਰਵਾਈ: ਬਿਨਾਂ ਮਨਜ਼ੂਰੀ ਚੱਲ ਰਹੀ ਫ਼ੈਕਟਰੀ 'ਚੋਂ ਘਟੀਆ ਕੁਆਲਿਟੀ ਦਾ ਪਨੀਰ ਜ਼ਬਤ
NEXT STORY