ਜਲੰਧਰ (ਸੁਰਿੰਦਰ) : ਸਿਵਲ ਹਸਪਤਾਲ ਦੇ ਗਾਇਨੀ ਵਾਰਡ ਵਿਚ ਗਰਭਵਤੀ ਔਰਤ ਦੀ ਡਲਿਵਰੀ ਤੋਂ ਬਾਅਦ ਜ਼ਿਆਦਾ ਖ਼ੂਨ ਵਹਿਣ ਨਾਲ ਮੌਤ ਹੋ ਗਈ। ਪਹਿਲਾਂ ਤਾਂ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਦੇ ਡਾਕਟਰਾਂ ਪ੍ਰਤੀ ਰੋਸ ਜ਼ਾਹਿਰ ਕੀਤਾ ਪਰ ਜਦੋਂ ਡਾਕਟਰਾਂ ਨੇ ਸਮਝਾਇਆ ਤਾਂ ਪਰਿਵਾਰ ਵਾਲੇ ਔਰਤ ਦੀ ਲਾਸ਼ ਲੈ ਕੇ ਚਲੇ ਗਏ।
ਇਹ ਵੀ ਪੜ੍ਹੋ : ਅਹਿਮਦਾਬਾਦ : ਫਿਲਮ 'ਪਠਾਨ' ਖ਼ਿਲਾਫ਼ ਬਜਰੰਗ ਦਲ ਦਾ ਹੰਗਾਮਾ, ਪਾੜੇ ਸ਼ਾਹਰੁਖ ਖਾਨ ਦੇ ਪੋਸਟਰ
ਮੰਗਲਵਾਰ ਨੂੰ ਇਕ ਗਰਭਵਤੀ ਔਰਤ ਸਿਵਲ ਹਸਪਤਾਲ ਵਿਚ ਐਡਮਿਟ ਹੋਈ। ਬੁੱਧਵਾਰ ਨੂੰ ਸਵੇਰੇ 3 ਵਜੇ ਉਸਨੇ ਬੇਟੀ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ ਔਰਤ ਦੇ ਜ਼ਿਆਦਾ ਖੂਨ ਵਹਿਣ ਲੱਗਾ। ਡਾਕਟਰਾਂ ਨੇ ਆਪਣੇ ਵੱਲੋਂ ਖ਼ੂਨ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਅਤੇ ਸਵੇਰੇ 9 ਵਜੇ ਤੱਕ 8 ਯੂਨਿਟ ਖ਼ੂਨ ਚੜ੍ਹਾ ਦਿੱਤਾ। ਇਸਦੇ ਬਾਵਜੂਦ ਵੀ ਬਲੀਡਿੰਗ ਬੰਦ ਨਹੀਂ ਹੋਈ। ਅਖੀਰ ਵਿਚ ਔਰਤ ਨੇ ਦਮ ਤੋੜ ਦਿੱਤਾ। ਮੈਡੀਕਲ ਸੁਪਰਿੰਟੈਂਡੈਂਟ ਡਾ. ਰਾਜੀਵ ਸ਼ਰਮਾ ਨੇ ਦੱਸਿਆ ਕਿ ਉਕਤ ਔਰਤ ਦੇ ਇਲਾਜ ਲਈ ਸਾਰੇ ਡਾਕਟਰ ਮੌਕੇ ’ਤੇ ਮੌਜੂਦ ਸਨ।
ਇਹ ਵੀ ਪੜ੍ਹੋ : ਪਾਣੀਪਤ ਦੇ ਸਾਹਿਬ ਸਿੰਘ ਨੂੰ ਵੀ ਰਾਹੁਲ ਗਾਂਧੀ ਵਾਂਗ ਨਹੀਂ ਲੱਗਦੀ ਠੰਡ, ਜ਼ਿੰਦਗੀ 'ਚ ਕਦੇ ਨਹੀਂ ਪਾਇਆ ਸਵੈਟਰ
ਔਰਤ ਨੂੰ ਬਚਾਉਣ ਦਾ ਕਾਫੀ ਯਤਨ ਕੀਤਾ ਗਿਆ ਅਤੇ ਉਸਨੂੰ ਪ੍ਰਾਈਵੇਟ ਹਸਪਤਾਲ ਵਿਚ ਵੀ ਰੈਫਰ ਕੀਤਾ ਗਿਆ ਸੀ ਅਤੇ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਨੂੰ ਕਿਹਾ ਕਿ ਇਲਾਜ ਦਾ ਕੋਈ ਪੈਸਾ ਨਹੀਂ ਲੈਣਾ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜ਼ਿਆਦਾ ਖ਼ੂਨ ਵਹਿਣਾ ਮਤਲਬ ਪੋਸਟਮਾਰਟਮ ਹੈਮਰੇਜ (ਪੀ. ਪੀ. ਐੱਚ.) ਹੋ ਗਿਆ ਸੀ। ਇਸ ਵਿਚ ਡਲਿਵਰੀ ਤੋਂ ਬਾਅਦ ਕਾਫੀ ਖ਼ੂਨ ਨਿਕਲਦਾ ਹੈ। ਡਾ. ਰਾਜੀਵ ਸ਼ਰਮਾ ਨੇ ਦੱਸਿਆ ਕਿ ਔਰਤ ਨੇ ਜਿਸ ਬੱਚੀ ਨੂੰ ਜਨਮ ਦਿੱਤਾ, ਉਹ ਤੰਦਰੁਸਤ ਹੈ। ਪਰਿਵਾਰ ਵਾਲੇ ਪਹਿਲਾਂ ਰੋਸ ਜ਼ਾਹਿਰ ਕਰ ਰਹੇ ਸਨ ਪਰ ਜਦੋਂ ਉਨ੍ਹਾਂ ਨੂੰ ਅਸਲੀਅਤ ਪਤਾ ਲੱਗੀ ਤਾਂ ਸ਼ਾਂਤ ਹੋ ਗਏ।
ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਵੇਟਲਿਫਟਿੰਗ 'ਚ ਜਿੱਤਿਆ ਗੋਲਡ ਮੈਡਲ, 123 ਕਿੱਲੋ ਭਾਰ ਚੁੱਕ ਬਣਾਇਆ ਰਿਕਾਰਡ
NEXT STORY